Friday, December 9, 2022

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਸਮਾਜ ਸੁਧਾਰਕ ਜਾਗਰੂਕਤਾ ਮੁਹਿੰਮ ਲਈ ਦਿੱਤਾ 3.60 ਲੱਖ ਦਾ ਚੈਕ

PPN1108201810ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਠਿੰਡਾ ਪੁਲਿਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਗਈ ’ਚ ਹਿੱਸਾ ਪਾਉਂਦਿਆਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਲੋਂ ਡਾ. ਨਾਨਕ ਸਿੰਘ, ਐਸ.ਐਸ.ਪੀ ਬਠਿੰਡਾ ਨੂੰ ਪੁਲਿਸ ਰੇਂਜ ਬਠਿੰਡਾ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ, ਟ੍ਰੈਫਿਕ ਨਿਯਮਾਂ ਅਤੇ ਹੋਰ ਵੱਖ-ਵੱਖ ਕਾਨੂੰਨਾਂ ਅਤੇ ਪੁਲਿਸ ਤੇ ਆਮ ਲੋਕਾਂ ਵਿਚਕਾਰ ਮਿੱਤਰਤਾ ਭਰੇ ਤਾਲਮੇਲ ਬਨਾਉਣ ਸਬੰਧੀ ਚਲਾਈ ਮੁਹਿੰਮ ਲਈ 3.60 ਲੱਖ  ਦੀ  ਵਿੱਤੀ ਸਹਾਇਤਾ ਦਾ ਚੈਕ ਦਿੱਤਾ। ਚਰਨਜੀਤ ਸਿੰਘ ਏ.ਜੀ.ਐਮ ਦੀ ਅਗਵਾਈ ਵਿਚ ਸੰਦੀਪ ਸਿੰਘ ਚੀਫ ਵੈਲਫੇਅਰ ਅਫ਼ਸਰ ਰਿਫਾਇਨਰੀ ਅਤੇ ਵਾਹਿਗੁਰੂਪਾਲ ਸਿੰਘ ਪੀ.ਆਰ.ਓ ਰਿਫਾਇਨਰੀ ਵਲੋਂ ਐਸ.ਐਸ.ਪੀ ਬਠਿੰਡਾ ਨੂੰ ਇਹ ਚੈਕ ਭੇਂਟ ਕੀਤਾ ਗਿਆ।ਜਿਸ ਦਾ ਇਸਤੇਮਾਲ ਕਰਦਿਆਂ ਪੂਰੇ ਬਠਿੰਡਾ ਰੇਂਜ ਵਿਚ 300 ਫਲੈਕਸ, 300 ਫਲੈਕਸ ਫਰੇਮ ਬੋਰਡ ਅਤੇ 60,000 ਪੋਸਟਰਜ਼ ਆਦਿ ਲਗਾਏ ਜਾਣਗੇ।
ਜ਼ਿਲ੍ਹਾ ਪੁਲਿਸ ਮੁੱਖੀ ਨੇ ਰਿਫਾਇਨਰੀ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਲੋਂ ਸਮਾਜ ਸੁਧਾਰ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਨਸ਼ੇ ਇਸ ਸਮੇਂ ਇਕ ਵੱਡੀ ਸਮੱਸਿਆਵਾਂ ਹਨ ਅਤੇ ਆਮ ਲੋਕਾਂ ’ਤੇ ਵਿਸ਼ੇਸ਼ ਕਰਕੇ ਨੌਜਵਾਨ ਪੀੜੀ ਨੂੰ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨਾ ਪ੍ਰਤੀ ਜਾਗਰੂਕ ਪੈਦਾ ਕਰਨ ਲਈ ਸਮੇਂ ਦੀ ਸਭ ਤੋਂ ਵੱਡੀ ਲੋੋੜ ਹੈ ਉਨ੍ਹਾਂ ਦੂਸਰੇ ਅਦਾਰਿਆਂ ਨੂੰ ਵੀ  ਇਸ ਮੁਹਿੰਮ ਵਿਚ ਆਪਣਾ ਸਹਿਯੋਗ ਦੇਣ ਲਈ ਪ੍ਰੇਰਿਆ।
 

Check Also

ਪੰਜਾਬ ਦੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦਾ ਰੱਖਿਆ ਜਾਵੇਗਾ ਖਿਆਲ – ਨਿੱਜ਼ਰ

ਪਾਈਟੈਕਸ ਮੇਲੇ ਵਿੱਚ ਪੁੱਜੇ ਲੋਕਲ ਬਾਡੀਜ਼ ਮੰਤਰੀ ਨੇ ਐਮ.ਐਸ.ਐਮ.ਈ ਕਨਕਲੇਵ ‘ਚ ਲਿਆ ਭਾਗ ਅੰਮ੍ਰਿਤਸਰ, 9 …

Leave a Reply