Thursday, July 31, 2025
Breaking News

ਬੁਜ਼ਦਿਲ

ਬੁਜ਼ਦਿਲ ਪਿੱਠ `ਤੇ ਵਾਰ ਕਰ ਗਏ
ਹੱਦਾਂ ਸਭ ਹੀ ਪਾਰ ਕਰ ਗਏ।

ਨਾਲ ਲਹੂ ਦੇ ਖੇਡੀ ਹੋਲੀ
ਦਹਿਸ਼ਤ ਹੋਈ ਅੰਨ੍ਹੀ ਬੋਲੀ।

ਮਾਵਾਂ ਦੇ ਪੁੱਤ ਮਾਰ ਗਏ ਉਹ
ਖ਼ਬਰੇ ਕੀ ਸੰਵਾਰ ਗਏ ਉਹ।

ਪੁੱਤ ਕਿਸੇ ਦਾ ਮਾਹੀ ਮਰਿਆ
ਬਾਪ ਬਿਨਾ ਸੀ ਬੱਚਾ ਕਰਿਆ।

ਬੁਜ਼ਦਿਲ ਹੀ ਇਹ ਕਾਰੇ ਕਰਦੇ
ਇੰਝ ਮਾਰ ਜੋ ਖੁਦ ਨੇ ਮਰਦੇ।

ਹਿੰਮਤ ਸੀ ਤਾਂ ਦੋ ਹੱਥ ਕਰਦੇ
ਯੋਧੇ ਵਾਂਗੂੰ ਲੜਦੇ ਮਰਦੇ।

ਸਾਡੇ ਸੈਨਿਕ ਵੀਰ ਕਹਾਏ
ਤਾਹੀਓਂ ਗਾਥਾ ਹਰ ਕੋਈ ਗਾਏ।

ਇੰਝ ਤਾਂ ਮਸਲੇ ਹੱਲ ਨਹੀਂ ਹੋਣੇ
ਅੱਜ ਨਹੀਂ ਹੋਣੇ ਕੱਲ੍ਹ ਨਹੀਂ ਹੋਣੇ।

ਛੱਡੋ ਇਹ ਸਭ ਹੇਰਾ ਫੇਰੀ
ਹੋ ਜਾਵੇਗੀ ਨਹੀਂ `ਤੇ ਦੇਰੀ।

`ਬਿਰਦੀ` ਝਗੜੇ ਬੈਠ ਮਿਟਾਓ
ਇਸ ਦੁਨੀਆਂ ਨੂੰ ਸੁਰਗ ਬਣਾਓ।
Hardeep Birdi
ਹਰਦੀਪ ਬਿਰਦੀ
ਮੋ – 9041600900
  

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply