ਡਾਕਟਰ ਅਜੀਤ ਸਿੰਘ ਪੁਰੀ ਦੀ ਪੁਸਤਕ‘ਆਮ ਰੋਗਾਂ ਨੂੰ ਕਿਵੇਂ ਰੋਕਿਆ ਜਾਵੇ’ (How to Prevent Common Diseases) ਇੱਕ ਭਰਪੂਰ ਅਤੇ ਵਿਆਪਕ ਸਿਹਤ-ਮਾਰਗਦਰਸ਼ੀ ਪੁਸਤਕ ਹੈ।ਜਿਸ ਵਿੱਚ ਵੱਖ-ਵੱਖ ਗੰਭੀਰ ਬਿਮਾਰੀਆਂ ਨਾਲ ਲੜਨ ਬਾਰੇ ਦਸਿਆ ਗਿਆ ਹੈ।ਡਾ. ਅਜੀਤ ਸਿੰਘ ਪੁਰੀ ਆਪਣੇ ਆਪ ਵਿੱਚ ਵੀ ਇੱਕ ਮਸ਼ਹੂਰ ਅਤੇ ਵਧੇਰੇ ਪੜ੍ਹੀ-ਲਿਖੀ ਸਖਸ਼ੀਅਤ ਹਨ।ਜਿਹਨਾਂ ਨੇ ਇਸ ਅਨੋਖੀ ਤੇ ਜ਼ਿਕਰਯੋਗ ਪੁਸਤਕ ਨੂੰ ਆਪਣੀ ਲਗਨ ਅਤੇ ਸ਼ਮੂਲੀਅਤ ਨਾਲ ਇਸ ਨੂੰ ਸਰਲ ਤੇ ਸੁਭਾਵਿਕ ਭਾਸ਼ਾ ਵਿੱਚ ਲਿਖਿਆ ਹੈ ਜਿਸ ਰਾਹੀਂ ਇਕ ਆਮ ਵਿਅਕਤੀ ਵੀ ਇਸ ਨੂੰ ਪੜ੍ਹ ਕੇ ਸਧਾਰਨ ਬਿਮਾਰੀਆਂ ਦੇ ਰੱਖ-ਰਖਾਓ ਅਤੇ ਉਹਨਾਂ ਬਿਮਾਰੀਆਂ ਨਾਲ ਜੂਝਣ ਵਾਲੇ ਚਿੰਨਾਂ ਨੂੰ ਮੁੱਖ ਰੱਖਦੇ ਹੋਏ ਇੱਕ ਸਿਹਤਮੰਦ ਜੀਵਨ ਬਤੀਤ ਕਰਕੇ ਆਪਣੇ ਆਪ ਨੂੰ ਬਿਮਾਰੀ-ਮੁਕਤ ਕਰ ਸਕਦਾ ਹੈ।ਡਾ. ਅਜੀਤ ਸਿੰਘ ਪੁਰੀ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ.ਬੀ.ਬੀ.ਐਸ ਅਤੇ ਪਟਿਆਲਾ ਤੋਂ ਐਮ.ਡੀ (ਕਲੀਨੀਕਲ ਮੈਡੀਸਨ) ਦੀ ਸਿਖਿਆ ਪ੍ਰਾਪਤ ਕੀਤੀ ਹੈ।ਉਹਨਾਂ ਨੇ ਇਹ ਪੁਸਤਕ ਲਿਖਣ ਦਾ ਬੀੜਾ ਚੁੱਕਿਆ।ਜਿਸ ਵਿੱਚ ਕਈ ਸਧਾਰਨ ਅਤੇ ਗੰਭੀਰ ਬਿਮਾਰੀਆਂ ਜਿਵੇਂ ਕਿ ਅਲਰਜ਼ੀ, ਦਿਲ ਦੀਆਂ ਬਿਮਾਰੀਆਂ, ਮਧੂਰੋਗ (ਸ਼ੂਗਰ) ਅਤੇ ਅਨੇਕਾਂ ਸ਼ਰੀਰਕ ਵਿਕਾਰਾਂ ਦਾ ਉਲੇਖ ਕੀਤਾ ਹੈ।ਉਹਨਾਂ ਨੇ ਆਮ ਲੋਕਾਂ ਵਿਚ ਇਹ ਸੋਝੀ ਪੈਦਾ ਕਰਨ ਦਾ ਸੰਜ਼ੀਦਾ ਅਤੇ ਦਿਲੋ ਉਪਰਾਲਾ ਕੀਤਾ ਹੈ।ਜਿਸ ਨਾਲ ਜਨ ਸਧਾਰਨ ਵਿਚ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਹੇਵੇ।ਇਹ ਪੁਸਤਕ ਵੱਖ-ਵੱਖ ਵਿਸ਼ਿਆ ਪ੍ਰਤੀ ਗਾਗਰ ਵਿੱਚ ਸਾਗਰ ਭਰਨ ਦਾ ਕੰਮ ਕਰਦੀ ਹੈ।ਜਿਸ ਨਾਲ ਲੋਕ ਇਸ ਨੂੰ ਪੜ੍ਹਣ ਅਤੇ ਬਿਮਾਰੀਆਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸਹੀ ਤੇ ਨਤੀਜਾ-ਮੁਖੀ ਜਾਣਕਾਰੀ ਪ੍ਰਾਪਤ ਕਰਨ।
ਡਾ. ਅਜੀਤ ਸਿੰਘ ਪੂਰੀ ਇਸ ਪੱਖੋਂ ਪ੍ਰਸ਼ੰਸਾ ਦੇ ਪਾਤਰ ਹਨ ਕਿ ਉਹਨਾਂ ਨੇ ਆਪਣੇ ਗਿਆਨ ਨੂੰ ਆਪਣੇ ਆਪ ਤੱਕ ਹੀ ਸੀਮਿਤ ਨਹੀਂ ਰੱਖਿਆ ਸਗੋਂ ਇਸ ਗਿਆਨ ਨੂੰ ਲੋਕਾਂ ਦੀ ਭਲਾਈ ਵਾਸਤੇ ਸਰਲ ਅਤੇ ਕੋਮਲ ਭਾਸ਼ਾ ਵਿੱਚ ਪੇਸ਼ ਕੀਤਾ।ਜਿਸ ਨੂੰ ਆਮ ਆਦਮੀ ਜਾਂ ਮੈਡੀਕਲ ਕਿੱਤੇ ਨਾਲ ਸੂਝ-ਬੂਝ ਰੱਖਦਾ ਵਿਅਕਤੀ ਵੀ ਸੌਖ ਨਾਲ ਪੜ੍ਹ ਸਕੇ।ਡਾਕਟਰ ਪੁਰੀ ਨੇ ਦਿਲ ਦੀਆਂ ਬਿਮਾਰੀਆਂ ਅਤੇ ਤੰਤੂ ਵਿਗਿਆਨ ਵਿੱਚ ਇੰਗਲੈਡ ਤੋਂ ਮੁਹਾਰਤ ਪ੍ਰਾਪਤ ਕੀਤੀ ਹੈ।ਇੰਡੀਅਨ ਐਕਸਪ੍ਰੈਸ ਅਖਬਾਰ ਵਿੱਚ ਲਿਖਿਆ ਹੈ ਕਿ “ਇਹ ਪੁਸਤਕ ਬਿਮਾਰੀ-ਮੁਕਤ ਜੀਵਨ ਬਿਤਾਉਣ ਲਈ ਸੰਸਾਰ ਦੇ ਨਾਗਰਿਕਾਂ ਨੂੰ ਰੋਸ਼ਨ ਨੁਮਾ ਕਰਨ ਵਾਲੀ ਹੈ।ਡਾਕਟਰ ਪੁਰੀ ਨੇ ਆਪਣੇ ਮਿਸ਼ਨ ਦੀ ਪੈਰਵੀ ਲਈ ਲੱਕ ਤੋੜਵੀਂ ਮਿਹਨਤ ਕੀਤੀ ਹੈ।ਉਹ ਇੰਗਲੈਡ, ਅਮਰੀਕਾ, ਸਵਿਟਜ਼ਰਲੈਂਡ, ਕੈਨੇਡਾ, ਹੋਲੈਂਡ, ਆਸਟਰੀਆਂ, ਪੱਛਮੀ ਜਰਮਨੀ, ਬੈਲਜੀਅਮ, ਇਟਲੀ, ਫਰਾਂਸ, ਲਕਸਮਬਰਗ, ਸ਼੍ਰੀਲੰਕਾ ਅਤੇ ਨੇਪਾਲ ਦੇਸ਼ਾ ਦੇ ਦੌਰੇ ‘ਤੇ ਆਪਣੀ ਮਹਾਰਤ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਸ ਲਈ ਗਏ।ਜਿਸ ਨਾਲ ਸਾਧਾਰਨ ਜਨਤਾ ਨੂੰ ਆਪਣੀ ਮਹਾਰਤ ਤੋਂ ਜਾਣੂ ਕਰਵਾਇਆ ਜਾਵੇ।ਉਹਨਾਂ ਨੂੰ ਲੰਡਨ ਦੀ ਜਨਰਲ ਮੈਡੀਕਲ ਕੌਂਸਲ ਦੇ ਸੈਮੀਨਾਰਾਂ ਵਿੱਚ ਭਾਗ ਲੈਣ ਦਾ ਸਨਮਾਨ ਪ੍ਰਾਪਤ ਹੋਇਆ ਅਤੇ ਲੰਡਨ ਦੀ ਰਾਇਲ ਸੋਸਾਇਟੀ ਆਫ ਮੈਡੀਸਨ ਅਤੇ ਜੈਫ਼ਕਾਟ ਭਾਸ਼ਨ ਦੀ ਅਗਵਾਈ ਕੀਤੀ। ਇਸਤੋਂ ਇਲਾਵਾ ਉਹਨਾਂ ਨੇ ਇੰਗਲੈਡ ਦੀ ਤੰਤੂ-ਵਿਗਿਆਨ ਸੰਸਥਾ (ਉਤਰ) ਦੀ ਪਤਝੜ ਵਿਗਿਆਨਕ ਮੀਟਿੰਗ ਵਿੱਚ ਸ਼ਿਰਕਤ ਕੀਤੀ।ਉਹਨਾਂ ਨੂੰ ਇੰਗਲੈਡ ਵਿੱਚ ਨਿਊਕਾਸਲ ਪ੍ਰੋਫੈਸਰ ਵਜੋਂ ਵੀ ਕੰਮ ਕਰਨ ਦਾ ਸਨਮਾਨ ਪ੍ਰਾਪਤ ਹੈ।ਉਹਨਾਂ ਨੇ ਵੱਖ-ਵੱਖ ਵਿਦੇਸ਼ੀ ਵਿਸ਼ਵ ਵਿਦਿਆਲਿਆਂ ਅਤੇ ਹਸਪਤਾਲਾਂ ਦਾ ਫ਼ੇਰਾ ਕੀਤਾ ਜਿਵੇਂ ਕਿ ਜਿਆਰਜ ਵਾਸ਼ਿੰਗਟਨ ਯੂਨੀਵਰਸਿਟੀ ਹਸਪਤਾਲ (ਅਮਰੀਕਾ), ਟਾਇਨੇ ਵਿਖੇ ਨਿਊ ਕਾਸਲ ਯੂਨੀਵਰਸਿਟੀ, ਚੈਰਿੰਗ ਕਰਾਸ ਹਸਪਤਾਲ, ਲੰਡਨ, ਸ਼ੈਫੀਲਡ ਯੂਨੀਵਰਸਿਟੀ (ਯੂ.ਕੇ) ਅਤੇ ਉਥੋਂ ਦੇ ਪ੍ਰਸਿੱਧ ਚਿਕਿਸਤਕ ਮਾਹਿਰਾਂ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਪ੍ਰਕਾਰ ਦੇ ਜਰੂਰੀ ਵਿਸ਼ਿਆਂ ਤੇ ਆਪਸ ਵਿੱਚ ਗੱਲਬਾਤ ਕੀਤੀ ਅਤੇ ਸੈਸ਼ਨਾ ਵਿੱਚ ਭਾਗ ਲਿਆ।ਉਹਨਾਂ ਨੇ ਸ਼੍ਰੀ ਲੰਕਾ ਦੀ ਕੋਲੰਬੋ ਯੂਨੀਵਰਸਿਟੀ ਅਤੇ ਕੈਨੇਡਾ ਦੇ ਟੋਰੰਟੋ ਜਨਰਲ ਹਸਪਤਾਲ ਦੀ ਫੇਰੀ ਗਿਆਨ ਦੀ ਖੋਜ ਨੂੰ ਵਧਾਉਣ ਲਈ ਇਸ ਲਈ ਕੀਤੀ ਜਿਸ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਪ੍ਰਾਪਤ ਹੋ ਸਕੇ।ਇਹ ਪੁਸਤਕ ਪ੍ਰਸ਼ੰਸਾ ਪ੍ਰਾਪਤ ਕਰਨ ਦੇ ਯੋਗ ਹੈ।ਇਸ ਦਾ ਮੁਖਬੰਧ ਡੈਟਚਾਂਟ ਦੇ ਲਾਰਡ ਵਾਲਟੈਨ ਨੇ ਲਿਖਿਆ ਹੈ ਜਿਹੜੇ ਟੀ.ਡੀ, ਐਮ.ਏ, ਐਮ.ਡੀ, ਡੀ.ਐਸ.ਸੀ ਐਫ.ਆਰ. ਸੀ.ਪੀ, ਟਾਇਨਾ ਦੇ ਨਿਊ ਕਾਸਲ ਯੂਨੀਵਰਸਿਟੀ ਦੇ ਮੈਡੀਸਨ ਡੀਨ, ਬ੍ਰਿਟਿਸ਼ ਮੈਡੀਕਲ ਸੰਸਥਾ ਅਤੇ ਜਨਰਲ ਮੈਡੀਕਲ ਕੌਂਸਲ ਦੀ ਰਾਇਲ ਸੋਸਾਇਟੀ ਦੇ ਪੂਰਵ ਪ੍ਰਧਾਨ, ਗਰੀਨ ਕਾਲਜ ਆਕਸਫੋਰਡ ਦੇ ਪੂਰਵ ਵਾਰਡਨ, ਅਤੇ ਤੰਤੂ-ਵਿਗਿਆਨ ਦੇ ਵਿਸ਼ਵ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਰਹੇ ਹਨ।
ਡਾਕਟਰ ਵਾਲਟਨ ਨੇ ਵੀ ਡਾਕਟਰ ਪੁਰੀ ਦੀਆਂ ਯੋਗਤਾਵਾਂ ਅਤੇ ਗੁਣਾਂ ਦੀ ਵਿਆਖਿਆ ਕੀਤੀ ਹੈ ਅਤੇ ਉਹਨਾਂ ਨੂੰ ‘ਸਿਦਕਵਾਨ, ਜੋਸ਼ੀਲਾ ਅਤੇ ਦੇਖਭਾਲ ਕਰਨ ਵਾਲਾ ਚਿਕਿਤਸਕ’ ਦੱਸਿਆ ਹੈ।ਡਾਕਟਰ ਪੁਰੀ ਦਵਾਈ ਨੂੰ ਕੇਵਲ ਨਿਦਾਨ ਅਤੇ ਪ੍ਰਬੰਧਕ ਤੱਕ ਹੀ ਸੀਮਿਤ ਨਹੀਂ ਰੱਖਦੇ ਸਗੋਂ ਬਿਮਾਰੀ ਦੀ ਰੋਕਥਾਮ ਵੱਲ ਵੀ ਪੂਰਾ ਧਿਆਨ ਦਿੰਦੇ ਹਨ।
ਇਹ ਪੁਸਤਕ ਆਮ ਵਿਅਕਤੀਆਂ ਅਤੇ ਪੇਸ਼ਾਵਰਾਂ ਲਈ ਵੀ ਲਾਹੇਵੰਦ ਸਿੱਧ ਹੋਈ ਹੈ, ਜਿਸ ਦੇ ਪਹਿਲੇ ਦੋ ਐਡੀਸ਼ਨਾਂ ਨੂੰ 36 ਦੇਸ਼ਾਂ ਅੰਦਰ ਵਧੇਰੇ ਪ੍ਰਸ਼ੰਸਾ ਪ੍ਰਾਪਤ ਹੋਈ ਹੈ।ਇਹ ਪੁਸਤਕ ਸਾਨੂੰ ਸਾਡੇ ਫਰਜ਼ਾਂ ਪ੍ਰਤੀ ਪ੍ਰੇਰਿਤ ਕਰਦੀ ਹੈ ਕਿ ਅਸੀਂ ਸ਼ਰੀਰ ਨੂੰ ਤੰਦਰੁਸਤ ਰੱਖੀਏ।ਸਿਹਤ ਨੂੰ ਕਾਇਮ ਰੱਖਣ ਲਈ ਡਾਕਟਰ ਅਜੀਤ ਸਿੰਘ ਦੀ ਪੁਸਤਕ ਵਧੇਰੇ ਲਾਹੇਵੰਦ ਹੈ ਜਿਹੜੀ ਘਾਤਕ ਕੈਂਸਰ ਤੋਂ ਲੈ ਕੇ ਦਿਲ ਦੀਆਂ ਬਿਮਾਰੀਆਂ, ਮਧੂਮੇਹ, ਖੂਨ ਦਾ ਉਚ ਦਬਾਓ, ਕਲੈਸਟਰੋਲ, ਯੂਰਿਕ ਐਸਿਡ, ਤੰਤੂ ਪ੍ਰਣਾਲੀ ਦੀਆਂ ਬਿਮਾਰੀਆਂ, ਟੀ.ਬੀ, ਅਲਰਜੀ ਅਤੇ ਸਾਹ ਚੜ੍ਹਣਾ, ਪੇਟ ਦੀਆਂ ਬਿਮਾਰੀਆਂ, ਗੁਰਦੇ ਦੀਆਂ ਬਿਮਾਰੀਆਂ, ਅਤੇ ਐਂਡੋਕਰਾਈਨ ਗ੍ਰੰਥੀਆਂ ਦੀਆਂ ਬਿਮਾਰੀਆਂ ਜਿਵੇਂ ਕਿ ਥਾਈਰਾਇਡ ਅਤੇ ਲੈਪਰੋਸੀ ਅਤੇ ਕਈ ਦੂਜੀਆਂ ਲੈਂਗਿਕ ਪ੍ਰਸਾਰਿਤ ਬਿਮਾਰੀਆਂ ਦੇ ਚਿੰਨਾ, ਉਹਨਾਂ ਦੇ ਰੋਕਥਾਮ ਅਤੇ ਬਚ-ਬਚਾਓ ਦੀਆਂ ਵਿਧੀਆਂ ਨੂੰ ਵਧੇਰੇ ਸਰਲ ਅਤੇ ਸੁਚਜਿਤ ਢੰਗ ਨਾਲ ਦਰਸਾਉਂਦੀ ਹੈ।ਇਸ ਤੋਂ ਇਲਾਵਾ ਡਾਕਟਰ ਪੁਰੀ ਨੇ ਸਿਗਰਟਨੋਸ਼ੀ ਅਤੇ ਤੰਬਾਕੂ ਚੱਬਣ, ਸ਼ਰਾਬ ਪੀਣ, ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਅਤੇ ਅਚਾਨਕ ਦਿਲ ਦਾ ਦੌਰਾ ਪੈਣ ਦੀਆਂ ਬਿਮਾਰੀਆਂ ਦੇ ਮਾੜੇ ਨਤੀਜਿਆਂ ਦੀ ਵਿਆਖਿਆ ਵੀ ਕੀਤੀ ਹੈ।
ਉਹਨਾਂ ਨੇ ਵੱਖ-ਵੱਖ ਆਮ ਬਿਮਾਰੀਆਂ ਦੀ ਖੋਜ ਲਈ ਕਈ ਕਲੀਨੀਕਲ ਜਾਚਾਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਹੈ ਅਤੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਗੰਭੀਰ ਬਿਮਾਰੀਆਂ ਦੇ ਚਿੰਨਾਂ ਦੀ ਲਪੇਟ ਵਿੱਚ ਆਉਣ ਤੋਂ ਬਚਣ ਲਈ ਕਿਵੇਂ ਨਿਯੰਤਰਣ ਕੀਤਾ ਜਾ ਸਕਦਾ ਹੈ ਅਤੇ ਮੁੱਢਲੀ ਡਾਕਟਰੀ ਸਹਾਇਤਾ ਦੀ ਵਰਤੋਂ ਕਦੋਂ ਅਤੇ ਕਿਵੇਂ ਕੀਤੀ ਜਾਂਦੀ ਹੈ।
ਡਾਕਟਰ ਪੁਰੀ ਨੇ ਆਮ ਗੰਭੀਰ ਬਿਮਾਰੀਆਂ ਦੇ ਬਚਾਓ ਲਈ ਲੋੜੀਂਦੇ ਖਾਣ-ਪੀਣ ਸੰਬੰਧੀ ਵਿਧੀਆਂ ਦੇ ਵਿਸ਼ੇ ‘ਤੇ ਵੀ ਇਕ ਚੈਪਟਰ ਲਿਖਿਆ ਹੈ।ਉਹਨਾਂ ਨੇ ਚੰਗੀ ਸਿਹਤ ਨੂੰ ਸਥਿਰ ਰੱਖਣ ਲਈ ਕਸਰਤ ਦੀ ਮਹੱਤਵਪੂਰਨ ਭੂਮਿਕਾ ਤੇ ਵੀ ਸੁਚੱਜੀ ਟਿੱਪਣੀ ਕੀਤੀ ਹੈ।ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਣ ਲਈ ਅਤੇ ਖੁਸ਼ ਰਹਿਣ ਲਈ ਕਸਰਤ ਹੀ ਇਸ ਦਾ ਅਧਾਰ ਹੈ।
ਇਹ ਪੁਸਤਕ ਵੱਖ-ਵੱਖ ਤੱਥਾਂ ਕਾਰਣ ਪ੍ਰਸ਼ੰਸਾ ਦੀ ਮੰਗ ਕਰਦੀ ਹੈ।ਇਸ ਪੁਸਤਕ ਦੀ ਧਮਾਕੇਦਾਰ ਪ੍ਰਸ਼ੰਸਾ ਵਿਸ਼ਵ ਸਿਹਤ ਸੰਸਥਾਨ ਦੇ ਡਾਇਰੈਕਟਰ ਡਾਕਟਰ ਬੀ.ਪੀ ਕੀਨ ਡਾਇਰੈਕਟਰ ਐਕਸਟਰਨਲ ਕੋ-ਆਪਰੇਸ਼ਨ ਅਤੇ ਪਾਰਟਨਰਸ਼ਿਪ ਵਿਸ਼ਵ ਸਿਹਤ ਸੰਸਥਾਨ, ਜਿਨੇਵਾ, ਸਵਿਟਰਜ਼ਰਲੈਂਡ ਨੇ ਪੁਸਤਕ ਬਾਰੇ ਲਿਖਿਆ ਹੈ ਕਿ ਇਸ ਪੁਸਤਕ ਨੂੰ ਜਿਸ ਮੰਤਵ ਲਈ ਲਿਖਿਆ ਗਿਆ ਸੀ, ਉਹ ਮੰਤਵ ਇਸ ਪੁਸਤਕ ਨੇ ਪੂਰਾ ਕੀਤਾ ਹੈ ਅਤੇ ਇਸ ਨਾਲ ਵਧੇਰੇ ਲੋਕਾਂ ਦੀ ਭਲਾਈ ਜੁੜੀ ਹੋਈ ਹੈ ਅਤੇ ਇਸ ਤੋਂ ਬਗੈਰ ਉਹ ਗੰਭੀਰ ਰੂਪ ਨਾਲ ਬਿਮਾਰ ਹੋ ਸਕਦੇ ਸਨ”।
ਡਾਕਟਰ ਪੁਰੀ ਨੇ ਵਿਸ਼ਵ ਮਧੂਮੇਹ ਦਿਵਸ 2014 ਦਾ ਉਦਘਾਟਨ ਕੀਤਾ ਅਤੇ ਸਵਸਥ ਜੀਵਨ ਅਤੇ ਮਧੂਮੇਹ ਨਾਲ ਸੰਬੰਧਿਤ ਤਿੰਨ ਸਾਲਾ ਕਾਰਜਕ੍ਰਮ ਨੂੰ ਕੇਂਦ੍ਰਿਤ ਕੀਤਾ।ਡਾਕਟਰ ਅਜੀਤ ਸਿੰਘ ਪੁਰੀ ਦੀ ਮੁਲਾਕਾਤ ਦਲਾਈ ਲਾਮਾ ਨਾਲ ਵੀ ਹੋਈ।ਜਿਸ ਵਿੱਚ ਉਹਨਾਂ ਨੇ ਡਾਕਟਰ ਸਾਹਿਬ ਨੂੰ ਤਿਬਤ ਦੇ ਰਸਮੀ ਸਕਾਰਫ ਨਾਲ ਸਨਮਾਨਿਤ ਕੀਤਾ ਅਤੇ ਇਹ ਖਬਰ “ਦੀ ਇੰਡੀਅਨ ਐਕਸਪ੍ਰੈਸ” ਵਿੱਚ ਜੂਨ 18, 2001 ਨੂੰ ਪ੍ਰਕਾਸ਼ਿਤ ਹੋਈ।
ਡਾਕਟਰ ਪੁਰੀ ਦੇ ਪਿਤਾ ਦੀਵਾਨ ਕੇ.ਐਸ ਪੁਰੀ ਇੱਕ ਪ੍ਰਸਿੱਧ ਫੋਰਿਨਸਿਕ ਸਾਇੰਸ ਅਨੁਭਵੀ (ਅਪਰਾਧਾਂ ਦੀ ਵਿਗਿਆਨਿਕ ਜਾਂਚ) ਸਨ।ਜਿਹਨਾਂ ਦੀ ਪੁਸਤਕ ‘‘ਦੀਵਾਨ ਕੇ.ਐਸ ਪੁਰੀ ਦੇ ਚੋਣਵੇਂ ਕਾਰਜ ਪੁਰੀ` (Selective Works of Dewan K.S Puri) ਦਾ ਪ੍ਰਕਾਸ਼ਨ ਡਾ. ਦੀਵਾਨ ਕੇ.ਐਸ ਪੁਰੀ ਫਾਊਂਡੇਸ਼ਨ ਨੇ ਕੀਤਾ ਸੀ ਅਤੇ 11 ਜਨਵਰੀ 2002 ਨੂੰ ਉਪ-ਰਾਸ਼ਟਰਪਤੀ ਨੇ ਜਾਰੀ ਕੀਤਾ।ਉਹ ਵਿਸ਼ਵ ਪ੍ਰਸਿੱਧੀ ਪ੍ਰਾਪਤ ਅਪਰਾਧਾ ਦੇ ਵਿਗਿਆਨਕ ਜਾਂਚਕਾਰ ਸਨ ਜਿਹਨਾਂ ਨੂੰ 55,000 ਮਾਮਲਿਆਂ ਨਾਲ ਨਜਿੱਠਣ ਦਾ ਅਨੁਭਵ ਪ੍ਰਾਪਤ ਹੈ ਅਤੇ ਇਸ ਤੋਂ ਇਲਾਵਾ ਸੈਂਕੜੇ ਖੋਜ ਪੇਪਰ ਅਤੇ ਪੁਸਤਕਾਂ ਉਹਨਾਂ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ।ਦੀਵਾਨ ਕੇ.ਐਸ ਪੁਰੀ ਯਾਦਗਾਰੀ ਸਵਰਨ ਪਦਕ ਨਾਲ ਹਰ ਵਰ੍ਹੇ ਪੰਜਾਬੀ ਯੂਨੀਵਰਸਿਟੀ ਵਿੱਖੇ ਐਮ.ਐਸ.ਸੀ ਫੋਰੈਨਸਿਕ ਸਾਇੰਸ ਵਿਚ ਸਰਵ ਉਚ ਸਥਾਨ ਪ੍ਰਾਪਤ ਕਰਨ ਵਾਲੇ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਆਪਣੀ ਸਦਭਾਵਨਾ ਅਤੇ ਲੋੜਵੰਦਾਂ ਪ੍ਰਤੀ ਨਿਰਸੁਆਰਥ ਸੇਵਾ ਦੇ ਸਦਕਾ ਦੀਵਾਨ ਕੇ.ਐਸ ਪੁਰੀ ਦੇ ਨਾਂ ਤੇ ਪੁਰੀ ਰੋਡ, ਪਟਿਆਲਾ ਦੀ ਸਥਾਪਨਾ ਕੀਤੀ ਗਈ ਹੈ ਜਿਹੜੇ ਡਾਕਟਰ ਅਜੀਤ ਸਿੰਘ ਪੁਰੀ ਦੇ ਪਿਤਾ ਹਨ।ਇਹਨਾਂ ਦੇ ਦਾਦਾ ਜੀ ਦੇਵੀ ਸਿੰਘ ਪਹਿਲਾਂ ਦੇ ਸ਼ਾਹੀ ਪਟਿਆਲਾ ਪਰਿਵਾਰ ਦੇ ਮਹਾਰਾਜਾ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਦੀਵਾਨ ਦੇ ਉਹਦੇ ਤੇ ਸਨ।ਉਹਨਾਂ ਨੇ ਮਹਾਰਾਜਾ ਦੇ ਮੀਰ-ਮੁਨਸ਼ੀ ਵਜੋਂ ਸੇਵਾਵਾਂ ਸਮਰਪਿਤ ਕੀਤੀਆਂ।
ਨਿਰਸੰਦੇਹ, ਡਾਕਟਰ ਪੁਰੀ ਦੀ ਪੁਸਤਕ ਇਕ ਉਘੜਵੀਂ ਅਤੇ ਅਨੂਠੀ ਪੁਸਤਕ ਹੈ।ਉਹਨਾਂ ਨੇ ਪੁਰੀ ਲਾਜ, ਪੁਰੀ ਰੋਡ, ਪਟਿਆਲਾ ਵਿਖੇ ਦੀਵਾਨ ਕੇ.ਐਸ ਪੁਰੀ ਹਸਪਤਾਲ ਦੀ ਸਥਾਪਨਾ ਇਸ ਦੇ ਚੇਅਰਮੈਨ ਵਜੋਂ ਕੀਤੀ ਹੈ।ਸੁਖਦੇਵ ਸਿੰਘ ਪੁਰੀ, ਡਾਕਟਰ ਅਜੀਤ ਸਿੰਘ ਪੁਰੀ ਦੇ ਛੋਟੇ ਭਰਾ ਹਨ ਜਿਹੜੇ ਮਹਾਰਾਸ਼ਟਰ ਕੇਡਰ ਦੇ ਆਈ.ਪੀ.ਐਸ ਅਫਸਰ ਸਨ।ਉਹਨਾਂ ਦੇ ਛੋਟੇ ਭਰਾ ਜਗਜੀਤ ਸਿੰਘ ਪੁਰੀ ਪੰਜਾਬ ਕੇਡਰ ਦੇ ਆਈ.ਏ.ਐਸ ਅਫਸਰ ਸਨ।ਇਹ ਵੀ ਵਰਨਣਯੋਗ ਹੈ ਕਿ ਪੰਜਾਬ ਕੇਡਰ ਦੇ ਆਈ.ਏ.ਐਸ ਅਫਸਰ ਸੁਰੇਸ਼ ਕੁਮਾਰ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਹਨ ਜਿਹੜੇ ਡਾਕਟਰ ਅਜੀਤ ਸਿੰਘ ਪੁਰੀ ਦੇ ਨੇੜੇ ਦੇ ਸੰਬੰਧੀ ਹਨ।
ਡਾਕਟਰ ਅਜੀਤ ਸਿੰਘ ਪੁਰੀ ਇੱਕ ਸਰਗਰਮ ਅਤੇ ਗਤੀਸ਼ੀਲ ਸਖਸ਼ੀਅਤ ਹਨ, ਜਿਹੜੇ ਲੋੜਵੰਦਾਂ ਦੀ ਮਦਦ ਵਾਸਤੇ ਹਮੇਸ਼ਾਂ ਕਾਰਜਸ਼ੀਲ ਰਹਿੰਦੇ ਹਨ।ਕੁੱਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਰਾਜ ਮਲਟੀਸਪੈਸ਼ਲਿਟੀ ਹਸਪਤਾਲ ਖੰਨਾ ਵਿਖੇ ਉਦਘਾਟਨ ਕਰਨ ਦਾ ਮਾਨ ਪ੍ਰਾਪਤ ਹੋਇਆ ਸੀ।
ਡਾਕਟਰ ਪੁਰੀ ਦੇ ਅਲੌਕਿਕ ਗੁਣਾਂ ਨੇ ਉਹਨਾਂ ਦੀ ਮਿਹਨਤ ਅਤੇ ਕੁਦਰਤੀ ਯੋਗਤਾ ਨੇ ਉਹਨਾ ਨੂੰ ਸਧਾਰਨ ਬਿਮਾਰੀਆਂ ‘ਤੇ ਪੁਸਤਕ ਲਿਖਣ ਲਈ ਪ੍ਰੇਰਿਤ ਕੀਤਾ।ਜਿਸ ਨਾਲ ਲੋਕਾਂ ਵਿਚਕਾਰ ਸਿਹਤ ਪ੍ਰਤੀ ਜਾਗਰੂਕਤਾ ਆਵੇ। ਨਤੀਜੇ ਵਜੋਂ, ਇਸ ਪੁਸਤਕ ਨੇ ਉਹਨਾਂ ਨੂੰ ਵਿਸ਼ਵ ਪੱਧਰ ਤੇ ਪ੍ਰਸਿੱਧੀ ਪ੍ਰਦਾਨ ਕੀਤੀ।ਉਹਨਾਂ ਨੇ ਆਪਣੀ ਪੁਸਤਕ, ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਗਿਆਨੀ ਜ਼ੈਲ ਸਿੰਘ ਅਤੇ ਕ੍ਰਿਸ਼ਨ ਕਾਂਤ ਨੂੰ ਭੇਂਟ ਕੀਤੀਆਂ।
ਉਹਨਾਂ ਨੇ ਆਪਣੀ ਪੁਸਤਕ ਉਪ-ਰਾਸ਼ਟਰਪਤੀ ਮੋਹੰਮਦ ਹਮੀਦ ਅੰਸਾਰੀ ਨੂੰ ਵੀ ਭੇਂਟ ਕੀਤੀ।ਹਰੇਕ ਵਿਅਕਤੀ ਨੂੰ ਇਹ ਪੁਸਤਕ ਆਪਣੇ ਕੋਲ ਰੱਖਣੀ ਚਾਹੀਦੀ ਹੈ।ਇਸ ਨਾਲ ਲੋਕ ਬਿਮਾਰੀ ਮੁਕਤ ਜੀਵਨ ਬਤੀਤ ਕਰ ਸਕਦੇ ਹਨ ਜੇ ਉਹ ਸਹੀ-ਮਾਤਰਾ ਵਿਚ ਕਸਰਤ ਕਰਨ। ਇਸ ਨਾਲ ਉਹਨਾਂ ਦੀ ਦਵਾਈਆਂ ਤੇ ਨਿਰਭਰਤਾ ਘਟ ਸਕਦੀ ਹੈ।
ਡਾ. ਜਸਵੰਤ ਸਿੰਘ ਪੁਰੀ
ਪਟਿਆਲਾ।
ਮੋ – 93165 20136
ਨੋਟ – ਇਸ ਪੁਸਤਕ ਪੜਚੋਲ ਦੇ ਲੇਖਕ ਡਾਕਟਰ ਜਸਵੰਤ ਸਿੰਘ ਪੁਰੀ ਡਾਕਟਰ ਆਫ ਲੈਟਰਜ਼ (ਆਨਰਿਸ-ਕਾਸਾ) ਦੇ ਪ੍ਰਾਪਤ ਕਰਤਾ, ਪੰਜਾਬ ਰਤਨ, ਮੈਂਬਰ ਦੀਵਾਨ ਫੈਮਿਲੀ ਨੇ ਡਾਕਟਰ ਅਜੀਤ ਸਿੰਘ ਪੁਰੀ ਦੀ ਪੁਸਤਕ ਦੀ ਸਮੀਖਿਆ ਗਾਗਰ ਵਿੱਚ ਸਾਗਰ ਭਰ ਕੇ ਸੰਜ਼ੀਦਗੀ ਨਾਲ ਕੀਤੀ ਹੈ ਅਤੇ ਕੋਈ ਵੀ ਵਿਸ਼ਾ ਅੱਖੋਂ ਓਹਲੇ ਨਹੀਂ ਕੀਤਾ ਹੈ।ਇਸ ਤੋਂ ਇਲਾਵਾ ਅਜਕਲ ਉਹ “ਡੇਰਾ ਬਾਬਾ ਜੱਸਾ ਸਿੰਘ ਜੀ ਦੇ ਇਤਿਹਾਸ” ਪੁਸਤਕ ਦਾ ਅਨੁਵਾਦ ਕਰ ਰਹੇ ਹਨ।