Saturday, May 31, 2025
Breaking News

ਟੀਚੇ `ਤੇ ਧਿਆਨ ਕੇਂਦ੍ਰਿਤ ਹੋਵੇ

          ਇਕ ਵਾਰ ਸਵਾਮੀ ਵਿਵੇਕਾਨੰਦ ਆਪਣੇ ਆਸ਼ਰਮ ਵਿੱਚ ਸੌਂ ਰਹੇ ਸਨ. ਉਦੋਂ ਇੱਕ ਵਿਅਕਤੀ ਉਹਨਾ ਕੋਲ ਆਇਆ ਜੋ ਬਹੁਤ ਦੁਖੀ ਸੀ ਅਤੇ ਉਹ ਸਵਾਮੀ ਵਿਵੇਕਾਨੰਦ ਦੇ ਪੈਰਾਂ ਤੇ ਪੈ ਗਿਆ ਅਤੇ ਕਿਹਾ, “ਮਹਾਰਾਜ, ਮੈਂ ਸਖਤ ਮਿਹਨਤ ਕਰਦਾ ਹਾਂ ਅਤੇ ਸਭ ਕੁੱਝ ਬਹੁਤ ਦਿਲ ਨਾਲ ਕਰਦਾ ਹਾਂ, ਫਿਰ ਵੀ ਅੱਜ ਤੱਕ ਮੈਂ ਕਦੇ ਵੀ ਇੱਕ ਸਫਲ ਵਿਅਕਤੀ ਨਹੀਂ ਬਣਿਆ.”
           ਸਵਾਮੀ ਵਿਵੇਕਾਨੰਦ ਨੇ ਉਸ ਵਿਅਕਤੀ ਦੀ ਗੱਲ ਸੁਣਦਿਆਂ ਹੀ ਕਿਹਾ, ਠੀਕ ਹੈ।ਤੁਸੀਂ ਇਸ ਪਾਲਤੂ ਕੁੱਤੇ ਨੂੰ ਥੋੜ੍ਹੀ ਦੇਰ ਤੱਕ ਘੁਮਾ ਕੇ ਲਿਆਓ, ਤਦ ਤੱਕ ਮੈਨੂੰ ਤੁਹਾਡੀ ਸਮੱਸਿਆ ਦਾ ਹੱਲ ਲੱਭਣ ਦਿਓ. ਇਹ ਕਹਿਣ ਤੋਂ ਬਾਅਦ ਉਹ ਵਿਅਕਤੀ ਕੁੱਤੇ ਨੂੰ ਘੁਮਾਉਣ ਲੈ ਗਿਆ. ਅਤੇ ਫਿਰ ਕੁੱਝ ਸਮੇਂ ਬਾਅਦ ਉਹ ਵਿਅਕਤੀ ਵਾਪਸ ਆਇਆ। ਸਵਾਮੀ ਵਿਵੇਕਾਨੰਦ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਇਹ ਕੁੱਤਾ ਇੰਨਾ ਹਾਂਫ ਕਿਉਂ ਰਿਹਾ ਹੈ? ਜਦੋਂ ਕਿ ਤੁਸੀਂ ਥੋੜਾ ਜਿਹਾ ਵੀ ਥੱਕੇ ਹੋਏ ਨਹੀ ਦਿਖ ਰਹੇ, ਆਖਿਰ ਏਦਾਂ ਦਾ ਹੋਇਆ ਕੀ ਹੈ ?
             ਇਸ `ਤੇ ਉਸ ਵਿਅਕਤੀ ਨੇ ਕਿਹਾ ਕਿ ਮੈਂ ਸਿੱਧੇ ਆਪਣੇ ਰਸਤੇ ਚੱਲ ਰਿਹਾ ਸੀ ਜਦੋਂ ਕਿ ਇਹ ਕੁੱਤਾ ਸਾਰਾ ਰਸਤਾ ਇਧਰ-ਉਧਰ ਚੱਲਦਾ ਰਿਹਾ ਅਤੇ ਕਿਤੇ ਵੀ ਦੌੜਦਾ ਰਿਹਾ।ਜਿਸ ਕਰਕੇ ਇਹ ਬਹੁਤ ਥੱਕਿਆ ਹੋਇਆ ਹੈ.
              ਇਸ `ਤੇ ਸਵਾਮੀ ਵਿਵੇਕਾਨੰਦ ਨੇ ਮੁਸਕਰਾਉਂਦਿਆਂ ਕਿਹਾ ਕਿ ਇਹ ਤੁਹਾਡੇ ਪ੍ਰਸ਼ਨਾਂ ਦਾ ਉਤਰ ਹੈ।ਤੁਹਾਡੀ ਸਫਲਤਾ ਦਾ ਮੰਚ ਤੁਹਾਡੇ ਸਾਹਮਣੇ ਹੈ।ਜਦੋਂ ਤੁਸੀ ਆਪਣੀ ਮੰਜ਼ਲ ਦੀ ਬਜਾਏ, ਇਥੇ ਅਤੇ ਉਥੇ ਦੌੜਦੇ ਹੋ ਤਾਂ ਤੁਸੀਂ ਆਪਣੀ ਜਿੰਦਗੀ ਵਿੱਚ ਕਦੇ ਸਫਲ ਨਹੀ ਹੋ ਸਕਦੇ।ਵਿਅਕਤੀ ਇਹ ਗੱਲ ਸੁਣਦਿਆਂ ਹੀ ਸਮਝ ਗਿਆ।ਜੇ ਅਸੀਂ ਸਫਲ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਮੰਜ਼ਲ `ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
                ਸਵਾਮੀ ਵਿਵੇਕਾਨੰਦ ਦੀ ਇਹ ਕਹਾਣੀ ਸਾਨੂੰ ਇਹੀ ਸਿਖਿਆ ਪ੍ਰਦਾਨ ਕਰਦੀ ਹੈ ਕਿ ਅਸੀ ਜੀਵਨ ਵਿੱਚ ਜੋ ਕਰਨਾ ਹੈ, ਜੋ ਵੀ ਬਣਨਾ ਹੈ।ਅਸੀਂ ਇਸ ਵੱਲ ਧਿਆਨ ਨਹੀਂ ਦਿੰਦੇ ਅਤੇ ਅਸੀਂ ਦੂਜਿਆਂ ਨੂੰ ਦੇਖ ਕੇ ਕੰਮ ਕਰਨਾ ਸ਼ੁਰੂ ਕਰਦੇ ਹਾਂ।ਜਿਸ ਕਾਰਨ ਅਸੀਂ ਸਫਲਤਾ ਦੀ ਆਪਣੀ ਮੰਜ਼ਲ ਦੇ ਨੇੜੇ ਹੁੰਦੇ ਹੋਏ ਵੀ ਭਟਕਦੇ ਰਹਿੰਦੇ ਹਾਂ।ਇਸੇ ਲਈ ਜੇ ਤੁਸੀਂ ਜਿੰਦਗੀ ਵਿੱਚ ਸਫਲਤਾ ਚਾਹੁੰਦੇ ਹੋ! ਤਾਂ ਤੁਹਾਨੂੰ ਹਮੇਸ਼ਾਂ ਆਪਣੇ ਟੀਚਿਆਂ `ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
Kumar Vinod

 

 

 

ਵਿਨੋਦ ਕੁਮਾਰ ਖੰਨਾ

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply