Friday, March 29, 2024

ਜ਼ਿਲੇ ‘ਚ 90 ਪ੍ਰਾਜੈਕਟ ਲਗਵਾ ਕੇ ਲਾਭਕਾਰੀਆਂ ਨੂੰ ਦਿਵਾਈ 263 ਲੱਖ ਦੀ ਸਬਸਿਡੀ -ਡਿਪਟੀ ਕਮਿਸ਼ਨਰ

ਸੂਬੇ ਵਿੱਚ ਉਦਯੋਗਾਂ ਲਈ ਮੈਗਾ ਪ੍ਰਾਜੈਕਟਾਂ ਦੀ ਹੋਈ ਸ਼ੁਰੂਆਤ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਪੰਜਾਬ ਦੇ ਉਦਯੋਗਿਕ ਢਾਂਚੇ ਦੇ ਵਿਕਾਸ ਲਈ ਸੂਬਾ ਸਰਕਾਰ ਵਲੋਂ ਮੈਗਾ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।ਸੂਬਾ ਸਰਕਾਰ ਵਲੋ ਮੱਤੇਵਾੜਾ, ਬਠਿੰਡਾ ਅਤੇ ਰਾਜਪੁਰਾ ਵਿਚ 1000 ਏਕੜ ਤੋ ਵੱਧ ਥਾਂ ‘ਚ ਮੈਗਾ ਇੰਡਸਟ੍ਰੀਅਲ ਪਾਰਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਲੁਧਿਆਣਾ ਵਿੱਚ 380 ਏਕੜ ‘ਚ ਹਾਈ ਟੈਕ ਸਾਈਕਲ ਵੈਲੀ ਬਣਾਈ ਗਈ ਹੈ, ਜਿਸ ਸਦਕਾ ਪੰਜਾਬ ਵਿੱਚ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਾਗੂ ਉਦਯੋਗਿਕ ਪਾਲਸੀ 2017 ਤਹਿਤ ਜਿਲ੍ਹੇ ਅੰਦਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਮਨਜ਼ੂਰ ਮਾਸਟਰ ਪਲਾਨ ਅਨੁਸਾਰ ਨਵਾਂ ਯੂਨਿਟ ਸਥਾਪਿਤ ਕਰਨ ‘ਤੇ ਰਾਜ ਸਰਕਾਰ ਵਲੋਂ ਸਟੈਂਪ ਡਿਊਟੀ, ਭੌਂ ਤਬਦੀਲੀ, ਬਿਜਲੀ ਕਰ ਅਤੇ ਜੀ.ਐਸ.ਟੀ ਤੋਂ ਛੋਟ ਅਤੇ ਵਿਆਜ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।ਖਹਿਰਾ ਨੇ ਦੱਸਿਆ ਕਿ ਉਕਤ ਪਾਲਸੀ ਤਹਿਤ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋਂ ਜਿਲ੍ਹੇ ਅੰਦਰ 27 ਨਵੇਂ ਯੂਨਿਟ ਲਗਵਾਏ ਗਏ ਹਨ।ਜਿਸ ਨਾਲ ਜਿਲ੍ਹੇ ‘ਚ 590 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਅਤੇ ਲਗਭਗ 1500 ਵਿਅਕਤੀਆਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਗਿਆ ਹੈ।ਇਸ ਤੋਂ ਇਲਾਵਾ 20 ਨਿਵੇਸ਼ਕਾਂ ਵਲੋ ਵਿਭਾਗ ਦੇ ਪੋਰਟਲ ਤੇ ਅਪਲਾਈ ਕੀਤਾ ਜਾ ਰਿਹਾ ਹੈ ਜਿਸ ਨਾਲ ਲਗਭਗ 250 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਨਾਲ ਤਕਰੀਬਨ 800 ਵਿਅਕਤੀਆਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ ।
              ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਬੇਰੁਜਗਾਰ ਵਿਅਕਤੀਆਂ ਨੂੰ ਸਵੈ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਹਿੱਤ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾ ਸਕੀਮ ਅਧੀਨ ਸਾਲ 2020-21 ਦੌਰਾਨ ਜਿਲ੍ਹਾ ਅੰਮ੍ਰਿਤਸਰ ਲਈ 258 ਲੱਖ ਰੁਪਏ ਸਬਸਿਡੀ ਦੇ ਪ੍ਰਾਪਤ ਹੋਏ ਟੀਚੇ ਵਿਰੁੱਧ ਜਿਲ੍ਹੇ ਅੰਦਰ 90 ਪ੍ਰੋਜੈਕਟ ਲਗਵਾਉਦੇ ਹੋਏ ਲਾਭਕਾਰੀਆਂ ਨੂੰ 263 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਅਤੇ ਇਨ੍ਹਾਂ ਇਕਾਈਆਂ ਵਿਚ ਲਗਭਗ 675 ਵਿਆਕਤੀਆਂ ਨੂੰ ਰੋਜਗਾਰ ਦਿਵਾਇਆ ਗਿਆ ।
                ਮਾਨਵਪ੍ਰੀਤ ਸਿੰਘ ਜੱਜ ਜਨਰਲ ਮੈਨੇਜਰ ਜ਼ਿਲਾ੍ਹ ਉਦਯੋਗ ਕੇਂਦਰ ਅੰਮ੍ਰਿਤਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਛੋਟੇ ਅਤੇ ਦਰਮਿਆਨੇ ਉਦਮਾਂ ਨੂੰ ਸਥਾਪਿਤ ਕਰਨ ਅਤੇ ਚਲਾਉਣ ਲਈ ਪੰਜਾਬ ਰਾਈਟ ਟੂ ਬਿਜਨਸ ਐਕਟ 2020 ਲਾਗੂ ਕੀਤਾ ਗਿਆ ਹੈ।ਜਿਸ ਤਹਿਤ ਫੋਕਲ ਪੁਆਇੰਟ ‘ਚ ਨਵਾਂ ਯੂਨਿਟ ਸਥਾਪਿਤ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਇਤਰਾਜ਼ਹੀਣਤਾ ਸਰਟੀਫਿਕੇਟਾਂ ਲਈ ਇੰਨ-ਪ੍ਰਿੰਸੀਪਲ ਅਪਰੂਵਲ ਅਪਲਾਈ ਕਰਨ ਦੇ ਤਿੰਨ ਅਤੇ ਫੋਕਲ ਪੁਆਇੰਟ ਦੇ ਬਾਹਰ ਸਥਾਪਿਤ ਹੋਣ ਵਾਲੇ ਯੂਨਿਟਾਂ ਨੂੰ 15 ਦਿਨਾਂ ਦੇ ਅੰਦਰ ਇੰਨ-ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ ਜਾਂਦੀ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …