Thursday, April 18, 2024

ਸਲਾਈਟ ਸੰਸਥਾ ਵਿਖੇ ਸ਼ਾਰਟ ਟਰਮ ਕੋਰਸ ਦਾ ਉਦਘਾਟਨ

ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਸਲਾਈਟ ਡੀਂਮਡ ਯੂਨੀਵਰਸਿਟੀ ਟੂ.ਬੀ ਲੌਂਗੋਵਾਲ ਦੇ ਮਕੈਨੀਕਲ ਵਿਭਾਗ ਵਲੋਂ ਸਮਾਰਟ ਮੈਨਫ਼ੈਕਚਰਿੰਗ ਟੈਕਨੋਲਜੀ ਐਂਡ ਐਪਲੀਕੇਸ਼ਨ ਵਿਸ਼ੇ ’ਤੇ ਆਨਲਾਈਨ ਸ਼ਾਰਟ ਟਰਮ ਕੋਰਸ ਦਾ ਆਰੰਭ ਕਰਵਾਇਆ ਗਿਆ ਹੈ।ਮਕੈਨੀਕਲ ਵਿਭਾਗ ਦੇ ਪ੍ਰਮੁੱਖ ਡਾ. ਸ਼ੰਕਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਕੋਰਸ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਸਲਾਈਟ ਦੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਵਲੋਂ ਕੀਤੀ ਗਈ।ਉਨਾਂ ਉਦਘਾਟਨੀ ਸੰਬੋਧਨ ’ਚ ਦੱਸਿਆ ਕਿ ਸ਼ਾਰਟ ਟਰਮ ਕੋਰਸ ਦਾ ਮੰਤਵ ਆਤਮ ਨਿਰਭਰ ਭਾਰਤ ਲਈ ਅਤਿ ਆਧੁਨਿਕ ਖ਼ੋਜ਼ ਅਤੇ ਵਿਕਾਸ ਨੂੰ ਸਾਂਝਾ ਕਰਨਾ ਹੈ।ਜਦਕਿ ਡਾ. ਆਰ.ਕੇ ਗਰਗ ਡਾਇਰੈਕਟਰ ਐਨ.ਆਈ.ਟੀ ਜਲੰਧਰ ਨੇ ਬਤੌਰ ਮੁੱਖ ਮਹਿਮਾਨ ਅਤੇ ਪ੍ਰੋ. ਐਸ.ਪੀ.ਐਸ ਰਾਜਪੂਤ ਐਮ.ਏ.ਐਨ.ਆਈ.ਟੀ ਭੋਪਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
                   ਇਸ ਮੌਕੇ ਪ੍ਰੋ. ਜੇ.ਐਸ ਢਿੱਲੋਂ ਡੀਨ ਅਕਾਦਮਿਕ, ਪੈਟਰਨ ਪ੍ਰੋ. ਏ.ਐਸ ਸਾਹੀ, ਮਕੈਨੀਕਲ ਵਿਭਾਗ ਪ੍ਰਮੁੱਖ ਅਤੇ ਚੇਅਰਮੈਨ ਪ੍ਰੋ. ਸ਼ੰਕਰ ਸਿੰਘ ਤੋਂ ਇਲਾਵਾ ਦੇਸ਼ ਭਰ ਤੋਂ ਵਿਗਿਆਨੀ ਸ਼ਾਮਲ ਹੋਏ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …