Thursday, May 29, 2025
Breaking News

ਖੇਤ ਮਜ਼ਦੂਰ ਮੈਂਬਰਸ਼ਿਪ ਮੁਹਿੰਮ ਦਾ ਬੌਂਦਲੀ ਤੋਂ ਕੀਤਾ ਆਗਾਜ਼

ਮੈਂਬਰਸ਼ਿਪ ਭਰਨ ਲਈ ਪਹੁੰਚੇ ਜ਼ਿਲ੍ਹਾ ਸਕੱਤਰ ਬਲਬੀਰ ਸਿੰਘ ਸੁਹਾਵੀ

ਸਮਰਾਲਾ, 28 ਦਸੰਬਰ (ਇੰਦਰਜੀਤ ਸਿੰਘ ਕੰਗ) – ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਮੈਂਬਰਸ਼ਿਪ ਦੀ ਮੁਹਿੰਮ ਚਲਾਈ ਗਈ ਹੈ।ਜਿਸ ਤਹਿਤ ਇੱਥੋਂ ਨਜਦੀਕੀ ਪਿੰਡ ਬੌਂਦਲੀ ਵਿਖੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬਲਬੀਰ ਸਿੰਘ ਸੁਹਾਵੀ ਜ਼ਿਲ੍ਹਾ ਸਕੱਤਰ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਦੀ ਮੈਂਬਰਸ਼ਿਪ ਭਰੀ ਗਈ।ਇਕੱਠੇ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਬਲਬੀਰ ਸਿੰਘ ਸੁਹਾਵੀ ਨੇ ਕਿਹਾ ਕਿ ਇਹ ਮੈਂਬਰਸ਼ਿਪ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਲਾਮਬੰਦ ਕਰਨ ਲਈ ਭਰੀ ਜਾਂਦੀ ਹੈ ਤਾਂ ਜੋ ਸਰਕਾਰਾਂ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਜਾਣੂ ਕਰਵਾਇਆ ਜਾਵੇ।ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਅਤੇ ਜਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਨੂੰ ਦੱਸੀਆਂ ਜਾ ਚੱਕੀਆਂ ਹਨ।ਜਿਨ੍ਹਾਂ ਵਿੱਚ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਨ, ਮਨਰੇਗਾ ਸਬੰਧੀ ਬਣਦੀਆਂ ਸਾਰੀਆਂ ਸਹੂਲਤਾਂ ਮਜ਼ਦੂਰਾਂ ਨੂੰ ਦੇਣ, ਸਾਲ ਵਿੱਚ 200 ਦਿਨ ਦਾ ਕੰਮ ਅਤੇ 600 ਰੁਪਏ ਦਿਹਾੜ੍ਹੀ ਮੁਕਰਰ ਕਰਨ, ਗਰੀਬ ਪਰਿਵਾਰਾਂ ਲਈ ਸ਼ਗਨ ਸਕੀਮ 51 ਹਜ਼ਾਰ ਰੁਪਏ ਕਰਨ, ਬੇਘਰੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ ਤਿੰਨ ਲੱਖ ਰੁਪਏ ਬਿਨਾਂ ਗਰੰਟੀ ਦੇਣ ਸਬੰਧੀ, ਵਿਧਵਾ ਅਤੇ ਬੁਢਾਪਾ ਪੈਨਸ਼ਨ 6000 ਰੁਪਏ ਪ੍ਰਤੀ ਮਹੀਨਾ ਕਰਨ, ਔਰਤਾਂ ਅਤੇ ਮਰਦਾਂ ਲਈ ਬੁਢਾਪਾ ਪੈਨਸ਼ਨ ਦੀ ਉਮਰ 58 ਸਾਲ ਕਰਨ, ਕੱਟੇ ਹੋਏ ਨੀਲੇ ਕਾਰਡ ਅਤੇ ਇਨ੍ਹਾਂ ਵਿਚੋਂ ਕੱਟੇ ਹੋਏ ਜੀਅ ਤੁਰੰਤ ਸ਼ਾਮਲ ਕਰਨ ਅਤੇ ਲੋੜਵੰਦਾਂ ਦੇ ਨੀਲੇ ਕਾਰਡ ਬਣਾਉਣ ਬਾਰੇ ਜਾਣੂ ਕਰਵਾਇਆ।
               ਮੈਂਬਰਸ਼ਿਪ ਮੁਹਿੰਮ ਮੌਕੇ ਦਲਬਾਰਾ ਸਿੰਘ ਬੌਂਦਲੀ ਤਹਿਸੀਲ ਸਕੱਤਰ, ਹਰਬੰਸ ਸਿੰਘ ਬੌਂਦਲੀ ਤਹਿਸੀਲ ਕਮੇਟੀ ਮੈਂਬਰ, ਹਰਬੰਸ ਸਿੰਘ ਮੋਹਨਪੁਰ ਤਹਿਸੀਲ ਪ੍ਰਧਾਨ ਖੰਨਾ ਆਦਿ ਹਾਜ਼ਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …