Thursday, May 29, 2025
Breaking News

ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ (ਅੰਡਰ 23) ‘ਚ ਜੇਤੂ ਰਹੀ ਗੋਬਿੰਦਗੜ੍ਹ ਦੀ ਟੀਮ

ਇਨਾਮਾਂ ਦੀ ਵੰਡ ਰੁਪਿੰਦਰ ਸਿੰਘ ਰਾਜਾ ਗਿੱਲ ਵਲੋਂ ਕੀਤੀ ਗਈ

ਸਮਰਾਲਾ, 18 ਅਪ੍ਰੈਲ (ਇੰਦਜੀਤ ਸਿੰਘ ਕੰਗ) – ਯੰਗ ਸਟਾਰ ਸਪੋਰਟਸ ਕਲੱਬ ਸਮਰਾਲਾ ਵਲੋਂ ਚੌਥਾ ਤਿੰਨ ਰੋਜ਼ਾ (ਅੰਡਰ 23) ਕ੍ਰਿਕਟ ਟੂਰਨਾਮੈਂਟ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿਖੇ ਆਪਣੀਆਂ ਅਮਿੱਟ ਯਾਦਾਂ ਛੱਡਦਾ ਅੱਜ ਸਮਾਪਤ ਹੋ ਗਿਆ।ਸਪੋਰਟਸ ਕਲੱਬ ਦੇ ਅਹੁਦੇਦਾਰ ਜੱਸ ਬੇਦੀ, ਸਾਹਿਬ ਅਤੇ ਅੱਛਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਨਗਰ ਕੌਂਸਲ ਦੇ ਸੀਨੀਅਰ ਵਾਇਸ ਪ੍ਰਧਾਨ ਸੰਨੀ ਦੂਆ ਵੱਲੋਂ ਕੀਤਾ ਗਿਆ।ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਨਾਮੀ ਟੀਮਾਂ ਨੇ ਭਾਗ ਲਿਆ।ਫਾਈਨਲ ਮੁਕਾਬਲਾ ਸਾਹਨੇਵਾਲ ਅਤੇ ਗੋਬਿੰਦਗੜ੍ਹ ਦੀਆਂ ਟੀਮਾਂ ਵਿਚਕਾਰ ਹੋਇਆ।ਜਿਸ ਵਿੱਚ ਗੋਬਿੰਦਗੜ੍ਹ ਦੀ ਟੀਮ ਜੇਤੂ ਰਹੀ।ਪਹਿਲੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 15000 ਰੁਪਏ ਅਤੇ ਸਨਮਾਨ ਚਿੰਨ੍ਹ ਦਿੱਤਾ ਗਿਆ।ਦੂਸਰੇ ਨੰਬਰ ਵਾਲੀ ਟੀਮ ਨੂੰ 9100 ਰੁਪਏ ਅਤੇ ਸਨਮਾਨ ਚਿੰਨ੍ਹ ਅਤੇ ਤੀਸਰੇ ਨੰਬਰ ‘ਤੇ ਭੌਰਲਾ ਦੀ ਟੀਮ ਰਹੀ।ਜਿਸ ਨੂੰ 4100 ਅਤੇ ਸਨਮਾਨ ਚਿੰਨ੍ਹ ਦਿੱਤਾ ਗਿਆ।ਚੌਥੇ ਸਥਾਨ ‘ਤੇ ਖਨਿਆਣ ਦੀ ਟੀਮ ਨੂੰ 2100 ਅਤੇ ਸਨਮਾਨ ਚਿੰਨ੍ਹ ਦਿੱਤਾ ਗਿਆ।ਟੂਰਨਾਮੈਂਟ ਦੇ ਬੈਸਟ ਖਿਡਾਰੀ ਕਰਨ ਨੂੰ ਇਨਾਮ ਵਿੱਚ ਕੂਲਰ ਦਿੱਤਾ ਗਿਆ। ਬੈਟਸ ਬਾਲਰ ਅਤੇ ਬੈਸਟ ਬੈਟਸਮੈਨ ਨੂੰ ਛੱਤ ਵਾਲੇ ਪੱਖਿਆਂ ਨਾਲ ਸਨਮਾਨਿਤ ਕੀਤਾ ਗਿਆ।
            ਕ੍ਰਿਕਟ ਟੂਰਨਾਮੈਂਟ ਦੇ ਆਖਰੀ ਦਿਨ ਬਤੌਰ ਮੁੱਖ ਮਹਿਮਾਨ ਕਾਂਗਰਸੀ ਹਲਕਾ ਇੰਚਾਰਜ਼ ਸਮਰਾਲਾ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਪਹੁੰਚੇ।ਜਿਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ।ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ, ਇਸ ਲਈ ਬੱਚਿਆਂ ਨੂੰ ਵੱਧ ਤੋਂ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।ਉਨ੍ਹਾਂ ਦੁਆਰਾ ਕਲੱਬ ਦੀ ਹੌਸਲਾ ਅਫਜ਼ਾਈ ਲਈ ਨਕਦ ਰਾਸ਼ੀ ਵੀ ਦਿੱਤੀ ।
               ਇਸ ਮੌਕੇ ਵਿਸ਼ਾਲ ਭਾਰਤੀ, ਰੂਪਮ ਗੰਭੀਰ, ਹਰਚੰਦ ਸਿੰਘ ਮਲਕਪੁਰ, ਗੁਰਮੁੱਖ ਸਿੰਘ ਬੁੱਲੇਪੁਰ, ਐਸ.ਕੇ ਰੌਬਿਨ ਟਰਾਫੀ ਲੁਧਿਆਣਾ, ਦਰਸ਼ਨ ਸਿੰਘ ਉੱਘੇ ਸਮਾਜ ਸੇਵੀ ਤੇ ਹੋਰ ਆਗੂ ਹਾਜ਼ਰ ਸਨ।ਇਸ ਟੂਰਨਾਂਮੈਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜੱਸ ਬੇਦੀ, ਗੱਗੀਠ ਅੱਛ੍ਰ, ਸਾਹਿਬ, ਰੋਹਿਤ, ਹਰਮਨ, ਪ੍ਰਦੀਪ, ਸੰਜੇ, ਸੌਰਵ, ਕਰਨ ਮਨਵਿੰਦਰ, ਹਰਜੋਤ ਆਦਿ ਤੋਂ ਇਲਾਵਾ ਸਮੂਹ ਕਲੱਬ ਮੈਂਬਰਾਂ ਨੇ ਦਿਨ ਰਾਤ ਇੱਕ ਕਰ ਦਿੱਤਾ।ਆਈਆਂ ਟੀਮਾਂ ਨੂੰ ਵਧੀਆ ਰਿਫੈਰਸ਼ਮੈਂਟ ਦਿੱਤੀ ਗਈ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …