ਅੰਮ੍ਰਿਤਸਰ, 7 ਸਤੰਬਰ (ਖੁਰਮਣੀਆਂ) – ਡਾ: ਮੰਜ਼ੂ ਬਾਲਾ ਦੇ ਸਹਿਯੋਗ ਨਾਲ ਆਯੋਜਿਤ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੀ ਬਾਸਕਟਬਾਲ (ਐਮ) ਟੀਮ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ ਅੰਤਰ-ਕਾਲਜ਼ ਬਾਸਕਿਟਬਾਲ (ਐਮ) ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ।
ਕਾਲਜ਼ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਟੀਮ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਦੱਸਿਆ ਕਿ ਇਹ ਟੂਰਨਾਮੈਂਟ ਗਡਵਾਸੂ ਵਲੋਂ ਲੁਧਿਆਣਾ ‘ਚ ਕਰਵਾਇਆ ਗਿਆ ਸੀ।ਉਨ੍ਹਾਂ ਕਿਹਾ ਕਿ ਕਾਲਜ ਟੀਮ ਦੀ ਨੁਮਾਇੰਦਗੀ ਸਾਹਿਬਜੋਤ, ਅਮਨ, ਚੇਤਨ, ਅੰਗਦ, ਦੇਵ, ਸ਼ਿਵਮ, ਅਮਿਤ ਅਤੇ ਕਾਰਤਿਕ ਨੇ ਕੀਤੀ।ਜਦਕਿ ਵੈਟੀ ਮਾਈਕ੍ਰੋਬਾਇਓਲੋਜੀ ਵਿਭਾਗ ਦੇ ਪ੍ਰੋ. ਅਤੇ ਮੁਖੀ ਡਾ. ਪੀ.ਐਨ ਦਿਵੇਦੀ ਮੈਨੇਜਰ-ਕਮ-ਕੋਚ ਵਜੋਂ ਟੀਮ ਦੇ ਨਾਲ ਸਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਡਾ. ਦਿਵੇਦੀ ਸਮਾਜ ਸੇਵਾ ਕਰਨ ਲਈ ਇਕ ਆਲ-ਰਾਊਂਡਰ ਕਿਸਮ ਦੇ ਸਿਖਲਾਈ ਪ੍ਰਾਪਤ ਵੈਟਰਨਰੀਅਨ ਬਣਾਉਣ ਲਈ ਨਾ ਸਿਰਫ਼ ਬਾਸਕਟਬਾਲ, ਬਲਕਿ ਹੋਰ ਸੱਭਿਆਚਾਰਕ ਅਤੇ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਦੀ ਕੋਚਿੰਗ ’ਚ ਵਿਦਿਆਰਥੀਆਂ ਦੀ ਸਹਾਇਤਾ ਕਰ ਰਹੇ ਹਨ।
ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਵੀ ਜੇਤੂਆਂ ਦੀ ਹੌਸਲਾ ਅਫਜ਼ਾਈ ਕੀਤੀ।
Check Also
ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ
ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …