Friday, March 29, 2024

‘ਮਿੱਤਰਾਂ ਦਾ ਨਾਂ ਚੱਲਦਾ’ ਫਿਲਮ ਦੇ ਖਿਲਾਫ ਹੋਏ ਪ੍ਰਦਰਸ਼ਨ ‘ਤੇ ਮਿਲੀ ਜਿੱਤ – ਰਜ਼ਨੀਸ਼ ਭਾਰਦਵਾਜ, ਪ੍ਰੇਮ ਸ਼ਰਮਾ, ਅਮਨ ਸ਼ਰਮਾ

ਕਿਹਾ, ਮਾਲ ਪ੍ਰਬੰਧਕਾਂ ਨੇ ਮਾਤਾ ਮਹਾਂਕਾਲੀ ਦਾ ਇਤਰਾਜ਼ਯੋਗ ਦ੍ਰਿਸ਼ ਹਟਾਇਆ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਬੀਤੇ ਦਿਨ ਦੇ ਬਾਹਰ ਹਿੰਦੂ ਸੰਗਠਨਾਂ ਵਲੋਂ ਕਲਾਕਾਰ ਗਿੱਪੀ ਗਰੇਵਾਲ ਦੀ ਨਵੀਂ ਫਿਲਮ “ਮਿੱਤਰਾਂ ਦਾ ਨਾਂ ਚੱਲਦਾ” ਵਿੱਚ ਮਾਤਾ ਮਹਾਂਕਾਲੀ ਦੇ ਸਰੂਪ ਦੇ ਇਤਰਾਜ਼ਯੋਗ ਦ੍ਰਿਸ਼ ਸਬੰਧੀ ਸਮਾਜ ਸੇਵੀ ਰਜ਼ਨੀਸ਼ ਭਾਰਦਵਾਜ ਦੀ ਅਗਵਾਈ ਵਿੱਚ ਜੋ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ।ਇਸ ਦੌਰਾਨ ਪ੍ਰਦਰਸ਼ਨ ਦੌਰਾਨ ਸਬੰਧਿਤ ਥਾਣਾ ਸਦਰ ਇੰਚਾਰਜ਼ ਹਰਿੰਦਰ ਸਿੰਘ ਅਤੇ ਰਵੀ ਸ਼ਰਮਾ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਮਾਲ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਇਤਰਾਜ਼ਯੋਗ ਦ੍ਰਿਸ਼ ਕੱਟਣ ਉਪਰੰਤ ਹੀ ਫਿਲਮ ਦਿਖਾਈ ਜਾਵੇਗੀ।ਸਮਾਜ ਸੇਵੀ ਰਜ਼ਨੀਸ਼ ਭਾਰਦਵਾਜ, ਪ੍ਰੇਮ ਸ਼ਰਮਾ ਸਾਬਕਾ ਪ੍ਰਿੰਸੀਪਲ ਅਤੇ ਅਮਨ ਸ਼ਰਮਾ ਨੇ ਦੱਸਿਆ ਕਿ ਉਨਾਂ ਨੂੰ ਪੱਤਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਫਿਲਮ ਵਿਚੋਂ ਮਾਤਾ ਮਹਾਂਕਾਲੀ ਦਾ ਇਤਰਾਜ਼ਯੋਗ ਦ੍ਰਿਸ਼ ਕੱਟ ਦਿੱਤਾ ਹੈ ਅਤੇ ਫਿਲਮ ਦਾ ਪ੍ਰਸਾਰਨ ਵੀ ਬੰਦ ਕਰ ਦਿੱਤਾ ਹੈ।
ਇਸੇ ਦੌਰਾਨ ਉਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤੇ ਇਤਰਾਜ਼ ਨੂੰ ਮਾਲ ਪ੍ਰਬੰਧਕਾਂ ਨੇ ਮੰਨ ਲਿਆ ਹੈ।ਇਹ ਜਿੱਤ ਉਨ੍ਹਾਂ ਦੀ ਨਹੀਂ, ਬਲਕਿ ਸਮੂਹ ਹਿੰਦੂ ਸਮਾਜ ਦੀ ਹੈ ਅਤੇ ਭਵਿੱਖ ਵਿੱਚ ਵੀ ਉਹ ਏਸੇ ਤਰ੍ਹਾਂ ਹਿੰਦੂ ਸਮਾਜ ਦੀ ਸੇਵਾ ਲਈ ਵਚਨਬੱਧ ਰਹਿਣਗੇ।ਉਨਾਂ ਨੇ ਥਾਣਾ ਸਦਰ ਇੰਚਾਰਜ ਹਰਿੰਦਰ ਸਿੰਘ, ਰਵੀ ਸ਼ਰਮਾ, ਰਾਜ ਕੁਮਾਰ, ਕੁਲਜਿੰਦਰ ਸਿੰਘ ਬੱਲ, ਮੈਡਮ ਰਜ਼ਨੀ, ਮੈਡਮ ਰਿਤੂ, ਅਮਿਤ ਦਾਨਵ, ਰਜਤ ਠਾਕੁਰ, ਨਿਤਿਨ ਕੈਬਲਾਨੀ, ਸਰੋਜ ਸ਼ਰਮਾ, ਸੰਜੇ ਸ਼ਰਮਾ, ਅਦਿੱਤਿਆ ਸ਼ਰਮਾ, ਸੰਨੀ ਗੁਪਤਾ, ਅਤੁੱਲ ਕੁਮਾਰ, ਪ੍ਰਵੀਨ ਕੁਮਾਰ, ਅੰਕੁਸ਼ ਸ਼ਰਮਾ, ਰੋਸ਼ਨੀ ਪੁਰੀ, ਰਮਨ ਸ਼ਰਮਾ ਆਦਿ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …