Friday, April 19, 2024

ਅਰੁਣ ਜੇਤਲੀ ਹਨ ਦੇਸ਼ ਦਾ ਦਿਮਾਗ, ਅੰਮ੍ਰਿਤਸਰ ਹੀ ਬਣਨਗੇ ਪਹਿਚਾਣ- ਬਾਦਲ

ਮੇਰਾ ਆਧਾਰ ਹੈ ਅੰਮ੍ਰਿਤਸਰ, ਇੱਥੇ ਦਾ ਹਾਂ ਇੱਥੇ ਲਈ ਹੀ ਦੇਵਾਂਗਾ ਤਨ-ਮਨ – ਜੇਤਲੀ

PPN260413
ਅੰਮ੍ਰਿਤਸਰ, ੨੬ ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਰੁਣ ਜੇਤਲੀ ਦੇਸ਼ ਦਾ ਦਿਮਾਗ ਹੈ। ਜਦ ਉਹ ਗੁਜਰਾਤ ਵਰਗੇ ਪ੍ਰਦੇਸ਼ ਦੇ ਵਿਕਾਸ ਮਾਡਲ ਵਿੱਚ ਯੋਗਦਾਨ ਪਾ ਕੇ ਉਸਨੂੰ ਉਚਾਈਆਂ ਤੱਕ ਪਹੁੰਚਾ ਸਕਦੇ ਹਨ ਤਾਂ ਅੰਮ੍ਰਿਤਸਰ ਦੇ ਲਈ ਕੀ ਕਰਨਗੇ ਇਸਦਾ ਅੰਦਾਜ਼ਾ ਵੀ ਲਗਾਣਾ ਮੁਸ਼ਕਿਲ ਹੈ। ਅਕਾਲੀ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਲਈ ਇਨ੍ਹਾਂ ਸ਼ਬਦਾਂ ਦਾ ਉਲੇਖ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋ ਚਾਟੀਵਿੰਡ ਚੌਂਕ ਸਥਿਤ ਬੁਲਾਰਿਆ ਪਾਰਕ ਵਿੱਚ ਹੋਈ ਵਿਸ਼ਾਲ ਰੈਲੀ ਦੇ ਦੋਰਾਨ ਕੀਤਾ। ਇਸ ਦੌਰਾਨ ਸ਼੍ਰੀ ਅਰੁਣ ਜੇਤਲੀ ਨੇ ਕਿਹਾ ਕਿ ਗੁਰੂ ਨਗਰੀ ਮੇਰਾ ਆਧਾਰ ਹੈ, ਮੈਂ ਇੱਥੇ ਹੀ ਹਾਂ ਅਤੇ ਇੱਥੇ ਦੇ ਲਈ ਆਪਣਾ ਤਨ ਮਨ ਦੇਵਾਂਗਾ। ਇਸ ਦੌਰਾਨ ਬਾਦਲ ਨੇ ਕਿਹਾ ਕਿ ਸ਼੍ਰੀ ਜੇਤਲੀ ਬਿਨਾਂ ਚੋਣਾਂ ਲੜੇ ਵੀ ਕੇਂਦਰ ਸਰਕਾਰ ਵਿੱਚ ਅਹਿਮ ਰੋਲ ਪਾਉਣ ਦੇ ਹੱਕਦਾਰ ਹਨ ਪਰੰਤੂ ਫਿਰ ਵੀ ਉਨ੍ਹਾਂ ਨੇ ਗੁਰੂ ਨਗਰੀ ਨੂੰ ਚੁਣਿਆ ਕਿਉਂਕਿ ਅੰਮ੍ਰਿਤਸਰ ਦੇ ਨਾਲ ਉਨ੍ਹਾਂ ਦਾ  ਭਾਵਾਤਮਕ ਲਗਾਵ ਹੈ। ਹੁਣ ਇਹ ਅੰਮ੍ਰਿਤਸਰ ਦੇ ਲੋਕਾਂ ਦੇ ਹੱਥ ਵਿੱਚ ਹੈ ਕਿ ਉਹ ਅਰੁਣ ਜੇਤਲੀ ਨੂੰ ਜਿੱਤਾ ਕੇ ਦਿੱਲੀ ਵਿਚ ਆਪਣੀ ਪਹਿਚਾਣ ਬਨਾਉਣ ਅਤੇ ਅੰਮ੍ਰਿਤਸਰ  ਨੂੰ ਵੀ ਗੁਜਰਾਤ ਦੀ ਤਰ੍ਹਾਂ ਉੱਚਾਈਆਂ ਤੇ ਲੈ ਜਾਣ। ਸ. ਬਾਦਲ ਨੇ ਐਸਜੀਪੀਸੀ ਦੇ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਰੁਣ ਜੇਤਲੀ ਨੂੰ ਆਪਣਾ ਵੋਟ  ਪਾ ਕੇ ਜਿੱਤ ਦਵਾਉਣ ਤਾਂਕਿ ਉਨ੍ਹਾਂ ਨੂੰ ਵੀ ਗੁਰੂ ਨਗਰੀ ਦੀ ਸੇਵਾ ਦਾ ਮੌਕਾ ਮਿਲ ਸਕੇ। ਇਸ ਮੌਕੇ ‘ਤੇ ਸ਼੍ਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਨੇ ਨਾਲ ਆਪਣੇ ਜੁੜੇ ਖਾਸ ਰਿਸ਼ਤੇ ਦੇ ਬਾਰੇ ਵਿੱਚ ਬੋਲਦੇ ਹੋਏ ਕਿਹਾ ਕਿ ਇੱਥੇ ਉਨ੍ਹਾਂ ਦਾ ਆਧਾਰ ਹੈ, ਇੱਥੇ ਉਨਾਂ ਦਾ ਨਾਨਕੇ ਹਨ ਅਤੇ ਉਨ੍ਹਾਂ ਆਪਣਾ ਬਚਪਨ ਗੁਰੂ ਨਗਰੀ ਵਿੱਚ ਬਿਤਾਇਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕੀਤਾ ਹੈ ਅਤੇ ਅਗਰ ਦਿੱਲੀ ਦੀ ਸਰਕਾਰ ਪੰਜਾਬ ਦੀ ਪਿੱਠ ‘ਤੇ ਹੱਥ ਰੱਖਦੇ ਅਤੇ ਉਨ੍ਹਾਂ ਦੀ ਬਾਂਹ ਫੜ ਲਵੇ ਤਾਂ ਦਿੱਲੀ ਦੀ ਖਜ਼ਾਨੇ ਦੇ ਸਮੁੰਦਰ ਤੋ ਕੁੱਝ ਬੂੰਦਾਂ ਦੇ ਜਰੀਏ ਹੀ ਪੰਜਾਬ ਦਾ ਵਿਕਾਸ ਹੋ ਸਕੇਗਾ।  ਇਸ ਮੌਕੇ ‘ਤੇ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ, ਇੰਦਰਬੀਰ ਸਿੰਘ ਬੁਲਾਰਿਆ, ਤਰਲੋਚਨ ਸਿੰਘ, ਰਜਿੰਦਰ ਸਿੰਘ ਮਹਿਤਾ, ਰਜਿੰਦਰ ਮੋਹਨ ਸਿੰਘ ਛੀਨਾ, ਭਾਈ ਰਾਮ ਸਿੰਘ, ਦਲਮੇਘ ਸਿੰਘ ਸਹਿਤ ਐਸ.ਜੀ.ਪੀ.ਸੀ ਦੇ ਹੋਰ ਮੈਂਬਰ ਮੌਜੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply