Tuesday, April 16, 2024

ਸ਼੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ

ppn2811201620
ਮਲੋਟ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਸ.ਸ.ਸ.ਸਕੂਲ (ਲੜਕੇ) ਮਲੋਟ ਵਿਖੇ ਮਹਾਨ ਗਣਿਤਕਾਰ ਸ਼੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗਣਿਤ ਵਿਭਾਗ ਦੇ ਮੁਖੀ ਸ਼੍ਰੀ ਵਿਜੈ ਗਰਗ ਨੇ ਸ਼੍ਰੀ ਰਾਮਾਨੁਜਨ ਦੀਆਂ ਪ੍ਰਾਪਤੀਆ ਤੇ ਚਾਨਣਾ ਪਾਉਦੇ ਹੋਏ ਉਨ੍ਹਾਂ ਨੇ ਮਹਾਨ ਗਣਿਤਕਾਰ ਦੇ ਬਣਨ ਅਤੇ ਜੀਵਨੀ ਤੇ ਪ੍ਰਕਾਸ਼ ਪਾਇਆ। ਬਾਰ੍ਹਵੀ ਜਮਾਤ ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਅਤੇ ਜਤਿੰਦਰਪਾਲ ਸ਼ਰਮਾ ਨੇ ਗਣਿਤ ਦੀ ਰੋਜ਼ਾਨਾ ਜੀਵਨ ਵਿੱਚ ਵਰਤੋ ਅਤੇ ਉਪਯੋਗਿਤਾ ਬਾਰੇ ਦੱਸਿਆ। ਸ਼੍ਰੀ ਛਿੰਦਰਪਾਲ ਨੇ ਗਣਿਤ ਦੇ ਫਾਰਮੂਲੇ ਬਾਰੇ ਜਾਣਕਾਰੀ ਦਿੱਤੀ ਇਸੇ ਤਰ੍ਹਾਂ ਸ਼੍ਰੀ ਛਿੰਦਰਪਾਲ, ਹਰਪਾਲ ਸਿੰਘ ਨੇ ਗਣਿਤ ਤੋ ਬਿਨ੍ਹਾਂ ਆਰਥਿਕ ਬਾਜ਼ਾਰ ਦਾ ਚੱਲਣਾ ਅਸੰਭਵ ਦੱਸਿਆ।ਇਸ ਵਿਸ਼ੇ ਦੀ ਜੀਵਨ ਵਿੱਚ ਅੱਗੇ ਵਧਣ ਲਈ ਬਹੁਤ ਮਹੱਤਵ ਹੈ। ਪ੍ਰਿੰਸੀਪਲ ਅਧਿਆਪਿਕਾ ਸ਼੍ਰੀ ਮਤੀ ਸੁਨੀਤਾ ਬਿਲੰਦੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗਣਿਤ ਕੋਈ ਔਖਾ ਵਿਸ਼ਾ ਨਹੀ, ਲੋੜ ਹੈ ਇਸ ਨੂੰ ਸਮਝਣ ਦੀ ਅਤੇ ਇਸ ਵਿੱਚ ਮਿਹਨਤ ਕਰਨ ਦੀ ਉਨ੍ਹਾਂ ਨੇ ਸਾਰੇ ਗਣਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੁੰ ਇਸ ਦੀ ਵਧਾਈ ਦਿੱਤੀ।ਲੈਕਚਰਾਰ ਵਿਜੈ ਗਰਗ ਨੇ ਗਣਿਤ ਬਾਰੇ ਬੋਲਦਿਆਂ ਦੱਸਿਆ ਕਿ ਪ੍ਰਤੀਯੋਗਤਾ ਇਸ ਵਿਸ਼ੇ ਤੋਂ ਬਿਨ੍ਹਾਂ ਸਫਲਤਾ ਪ੍ਰਾਪਤ ਨਹੀ ਕੀਤੀ ਜਾ ਸਕਦੀ।
ਮੁੱਖ ਮਹਿਮਾਨ ਸ਼੍ਰੀ ਰਾਜ ਕ੍ਰਿਸ਼ਨ ਸਚਦੇਵਾ ਰਿਟਾਇਰਡ ਲੈਕਚਰਾਰ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਵਿਦਿਆਰਥੀ ਆਮ ਤੌਰ ਤੇ’ ਛੋਟੀਆਂ-2 ਗਲਤੀਆਂ ਕਰਦੇ ਹਨ ਇਸ ਦਾ ਕਾਰਨ ਹੈ ਕਿ ਉਹ ਇਸ ਵਿਸ਼ੇ ਦਾ ਪ੍ਰੈਕਟਿਸ ਨਹੀ ਕਰਦੇ ਜਦ ਕਿ ਗਣਿਤ ਇੱਕ ਪ੍ਰੈਕਟਿਸ ਦਾ ਵਿਸ਼ਾ ਹੈ।ਇਸ ਸਮੇਂ ਚਾਰਟ ਮੇਕਿੰਗ, ਗਣਿਤ ਨਿਊਜ਼ ਕਲੈਕਸ਼ਨ ਅਤੇ ਪ੍ਰੋਜੈਕਟ ਫਾਈਲ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਚਾਰਟ ਮੇਕਿੰਗ ਵਿੱਚੋਂ ਅਭਿਸ਼ੇਕ (ਬਾਰ੍ਹਵੀ) ਨੇ ਪਹਿਲਾਂ ਸਥਾਨ, ਗੁਰਪ੍ਰੀਤ ਸਿੰਘ (ਬਾਰ੍ਹਵੀ) ਨੇ ਦੂਸਰਾ ਸਥਾਨ, ਬਲਜੀਤ ਸਿੰਘ (ਬਾਰ੍ਹਵੀ) ਨੇ ਤੀਸਰਾ ਸਥਾਨ ਹਾਸਿਲ ਕੀਤੇ।ਗਣਿਤ ਨਿਊਜ਼ ਕਲੈਕਸ਼ਨ ਵਿੱਚੋਂ ਪਹਿਲਾਂ ਸਥਾਨ ਅੰਮ੍ਰਿਤਪਾਲ ਸਿੰਘ(ਬਾਰ੍ਹਵੀ) ਤੇ ਕਸ਼ਿਸ਼ ਗੁਪਤਾ (ਗਿਆਰ੍ਹਵੀ) ਨੇ ਵੀ ਪਹਿਲਾਂ ਸਥਾਨ ਹਾਸਿਲ ਕੀਤਾ।ਪ੍ਰੋਜੈਕਟ ਫਾਈਲ ਵਿੱਚੋਂ ਪਹਿਲਾਂ ਸਥਾਨ ਜਸ਼ਨਦੀਪ ਸਿੰਘ (ਬਾਰ੍ਹਵੀ), ਗੁਰਪ੍ਰੀਤ ਸਿੰਘ (ਬਾਰ੍ਹਵੀ) ਨੇ ਦੂਸਰਾ ਸਥਾਨ, ਜਤਿੰਦਰਪਾਲ ਸ਼ਰਮਾ (ਬਾਰ੍ਹਵੀ) ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇੇ ਦਿਮਾਸ਼ੂ ਗਰਗ (ਗਿਆਰ੍ਹਵੀ) ਨੇ ਪਹਿਲਾ ਸਥਾਨ, ਗੌਰਵ (ਗਿਆਰ੍ਹਵੀ) ਨੇ ਦੂਸਰਾ ਸਥਾਨ, ਸ਼ਹਿਬਾਜ਼ (ਗਿਆਰ੍ਹਵੀ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਮੁੱਖ ਮਹਿਮਾਨ ਨੇ ਇਨ੍ਹਾਂ ਵਿਦਿਆਰਥਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਵਿਜੈ ਗਰਗ, ਸ਼੍ਰੀ ਛਿੰਦਰਪਾਲ ਅਤੇ ਹਰਪਾਲ ਸਿੰਘ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਨੇ ਮੁੱਖ ਮਹਿਮਾਨ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਰਾਜ ਕੁਮਾਰ ਗਾਡੀ, ਰਜਿੰਦਰਪਾਲ ਸਿੰਘ, ਸ਼ਿਵਰਾਜ ਸਿੰਘ, ਸ਼੍ਰੀਮਤੀ ਸੀਮਾ ਰਾਣੀ, ਸ਼੍ਰੀਮਤੀ ਸੁਖਦੀਪ ਕੌਰ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਹਾਜ਼ਿਰ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply