ਸਮਰਾਲਾ, 25 ਜਨਵਰੀ (ਇੰਦਰਜੀਤ ਸਿੰੰਘ ਕੰਗ) – ਪੰਜਾਬੀ ਗਾਇਕੀ ‘ਚ ਆਪਣੀ ਬੁਲੰਦ ਆਵਾਜ਼ ਨਾਲ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਹੁਸਨ ਮੰਡੇਰ ਅਤੇ ਸੁਰੀਲੀ ਆਵਾਜ਼ ਦੀ ਮਾਲਿਕਾ ਗੁਰਲੇਜ਼ ਅਖ਼ਤਰ ਦਾ ਨਵਾਂ ਟਰੈਕ ‘ਸੇਫ਼ਟੀ’ 30 ਜਨਵਰੀ ਨੂੰ ਸਵੇਰੇ 10 ਵਜੇ ਵੱਡੇ ਪੱਧਰ ’ਤੇ ਹੁਸਨ ਮੰਡੇਰ ਪ੍ਰੀਜੈਂਟਸ ਵਲੋਂ ਰਲੀਜ਼ ਕੀਤਾ ਜਾ ਰਿਹਾ ਹੈ।ਆਪਣੇ ਇਸ ਨਵੇਂ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਸੁੱਖ ਕੱਤਰੀ, ਗਾਇਕ ਹੁਸਨ ਮੰਡੇਰ ਅਤੇ ਸਰਬ ਬਾਠ ਨੇ ਦੱਸਿਆ ਕਿ ਇਹ ਗਾਣਾ ਖੁਦ ਹੁਸਨ ਮੰਡੇਰ ਦੁਆਰਾ ਕਲਮਬੱਧ ਕੀਤਾ ਗਿਆ ਹੈ।ਇਸ ਟਰੈਕ ਨੂੰ ਨਿਮਿਤ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ।ਪ੍ਰੋਡਿਊਸਰ ਹੁਸਨ ਮੰਡੇਰ ਦੀ ਰਹਿਨੁਮਾਈ ‘ੱਚ ਗੀਤ ਦੀ ਵੀਡੀਓ ਲਿਟਲ+ਕਰੂ ਵਲੋਂ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ਤੇ ਫਿਲਮਾਕਣ ਕਰਕੇ ਤਿਆਰ ਕੀਤਾ ਗਿਆ ਹੈ।ਇਸ ਗਾਣੇ ਵਿੱਚ ਅਦਾਕਾਰੀ ਖੂਬਸੂਰਤ ਲੜਕੀ ਗੀਤ ਗੋਰਿਆ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਗਾਣਾ ਨੌਜਵਾਨ ਦਿਲਾਂ ਦੀ ਧੜਕਣ ਬਣੇਗਾ ਅਤੇ ਹਰੇਕ ਨੌਜਵਾਨ ਦੀ ਜ਼ੁਬਾਨ ‘ਤੇ ਚੜ੍ਹਨ ਵਾਲਾ ਹੈ ਅਤੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ ਹੈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …