Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

ਸਿੱਖਿਆ ਸੰਸਾਰ

ਸਾਬਕਾ ਵਿਦਿਆਰਥੀ ਨੂੰ ਹੈਰੀਟੇਜ਼ ਐਵਾਰਡ ਨਾਲ ਸਨਮਾਨਿਆ

PUNJ2102201910

ਜਿਥੇ ਜ਼ਿੰਦਗੀ ਦੇ ਅਹਿਮ ਸਾਲ ਬਿਤਾਏ ਉਥੇ ਸਨਮਾਨ ਮਿਲਣਾ ਫ਼ਖਰ ਵਾਲੀ ਗੱਲ – ਸੰਧੂ ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ- ਸੰਧੂ) – ਵਿਸ਼ਵ ਦੀਆਂ ਸ਼ਿਖਰ ਸਰਗਰਮੀਆਂ ਨੂੰ ਸਮਰਪਿਤ ਸਿੱਖਾਂ ਦੇ ਵਿੱਦਿਆ ਦੇ ਮੱਕੇ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਖਾਲਸ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਸਾਬਕਾ ਵਿਦਿਆਰਥੀ ਡਾ. ਸਰਬਜੀਤ ਸਿੰਘ ਸੰਧੂ ਹੁਸ਼ਿਆਰ ਨਗਰ ਨੂੰ ਹੈਰੀਟੇਜ਼ ਐਵਾਰਡ ਨਾਲ ਨਿਵਾਜ਼ਿਆ ਗਿਆ।ਐਵਾਰਡ ... Read More »

ਸਰਕਾਰੀ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਨੇ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਲਾਈ ਗੇੜੀ

PUNJ2102201907

ਪਠਾਨਕੋਟ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਘਰ ਘਰ ਰੋਜਗਾਰ ਦੇ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ (ਪਠਾਨਕੋਟ) ਦੇ ਵਿਦਿਆਰਥੀਆਂ ਨੂੰ ਰੋਜਗਾਰ ਤੇ ਕਾਰੋਬਾਰ ਬਿਊਰੋ ਦਫਤਰ ਪਠਾਨਕੋਟ ਦੀ ਗੇੜੀ ਲਾਈ।ਜਿਸ ਦੀ ਅਗਵਾਈ ਰੋਜਗਾਰ ਦਫਤਰ ਦੇ ਪ੍ਰਮੁੱਖ ਜਿਲਾ ਰੋਜਗਾਰ ਅਫਸ਼ਰ ਆਰ.ਸੀ ਖੁਲਰ ਨੇ ਕੀਤੀ।ਜਿਲ੍ਹਾ ਸਿੱਖਿਆ ਵਿਭਾਗ, ਬਾਗਬਾਨੀ ਵਿਭਾਗ, ਮੱਛੀ ਪਾਲਣ ਵਿਭਾਗ, ਖੇਤੀਬਾੜੀ ਵਿਭਾਗ, ਡੇਅਰੀ ਵਿਭਾਗ, ਐਸ.ਸੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ... Read More »

ਖ਼ਾਲਸਾ ਕਾਲਜ ਵਿਖੇ ਏਡਜ਼ ਜਾਗਰੂਕਤਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

PUNJ2002201910

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰੈਡ ਰੀਬਨ ਕਲੱਬ ਵੱਲੋਂ ‘ਏਡਜ਼ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਬਹੁਤ ਲੋੜ ਹੈ ਲੋਕਾਈ ਨੂੰ ਸਿਹਤ ਸੰਭਾਲ ਤੇ ਨਾਮੁਰਾਦ ਬਿਮਾਰੀ ਏਡਜ਼ ਤੋਂ ਜਾਗਰੂਕ ਕਰਨ ਦੀ ਤਾਂ ਕਿ ਸਾਡੀ ... Read More »

ਸ਼ਾਇਰ ਦੇਵ ਦਰਦ ਪੰਜਾਬ ਟੈਕਨੀਕਲ ਯੂਨੀਵਰਸਿਟੀ ਸਲਾਹਕਾਰ ਕਮੇਟੀ ਮੈਂਬਰ ਬਣੇ- ਲੇਖਕ ਭਾਈਚਾਰਾ ਖੁਸ਼

PUNJ2002201907

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਦੀਪ  ਦਵਿੰਦਰ) – ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਦੇਵ ਦਰਦ ਹੁਰਾਂ ਨੂੰ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਬਣਾਈ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁੱਕਤ ਕੀਤਾ ਹੈ। ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਦੇਵ ਦਰਦ ਹੁਰਾਂ ਨੂੰ ਵਧਾਈ ਦੇਣ ਲਈ ਇਕੱਤਰ ਹੋਏ ਵੱਖ-ਵੱਖ ਲੇਖਕ ਸਭਾਵਾਂ ਦੇ ਅਹੁੱਦੇਦਾਰਾਂ ਦੀ ਹਾਜਰੀ `ਚ ਕੇਂਦਰੀ ... Read More »

‘ਖ਼ਾਲਸਾ ਕਾਲਜ ਹੈਰੀਟੇਜ਼ ਤੇ ਕਲਚਰਲ ਡਾਈਵਰਸਿਟੀ’ ਵਿਸ਼ੇ `ਤੇ ਅੰਤਰਰਾਸ਼ਟਰੀ ਸੈਮੀਨਾਰ

PUNJ1902201919

ਪੋਲੈਂਡ ਤੇ ਭਾਰਤੀ ਵਿੱਦਿਅਕ ਮਾਹਿਰਾਂ ਨੇ ਅੰਤਰਰਾਸ਼ਟਰੀ ਸੈਮੀਨਾਰ `ਚ ਵਿਚਾਰ ਕੀਤੇ ਸਾਂਝੇ   ਅੰਮ੍ਰਿਤਸਰ, 19 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅਜੋਕੇ ਯੁੱਗ ’ਚ ਜਦੋਂ ਕਿ ਹਿੰਸਾ ਅਤੇ ਅੱਤਵਾਦ ਨੇ ਪੂਰੇ ਸੰਸਾਰ ਨੂੰ ਆਪਣੀ ਲਪੇਟ ’ਚ ਲਿਆ ਹੈ, ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਦੇ ਸੱਭਿਆਚਾਰਕ ਸੁਮੇਲ ਨਾਲ ਹੀ ਵਿਸ਼ਵ ਸ਼ਾਂਤੀ ਸਥਾਪਿਤ ਹੋ ਸਕਦੀ ਹੈ।ਪੂਰੀ ਦੁਨੀਆ ਦੀ ਖਲਕਤ ਨੂੰ ਇਕਜੁਟ ਕਰਨ ... Read More »

ਡੀ.ਏ.ਵੀ ਕਾਲਜ ਦੀ ਦੋ ਦਿਨਾ 64ਵੀਂ ਸਪੋਰਟਸ ਤੇ ਐਥਲੈਟਿਕਸ ਮੀਟ ਸੰਪਨ

PUNJ1902201915

ਸਾਲ 2018-19 ਲਈ ਕਾਲਜ ਦੇ ਖਿਡਾਰੀ ਸੰਨੀ ਕੁਮਾਰ ਨੇ ਜਿੱਤਿਆ ਪਲੇਅਰ ਆਫ਼ ਦਾ ਯੀਅਰ ਦਾ ਖਿਤਾਬ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਸ਼ਾਸਤਰੀ ਨਗਰ ਸਥਿਤ ਸਪੋਰਟਸ ਕੰਪਲੈਕਸ ਵਿਖੇ ਆਯੋਜਿਤ ਦੋ ਦਿਨਾ 64ਵੀਂ  ਸਪੋਰਟਸ ਤੇ ਐਥਲੈਟਿਕਸ ਮੀਟ ਦੇ ਦੂਜੇ ਦਿਨ ਲਗਭਗ 800 ਤੋਂ ਜਿਆਦਾ ਵਿਦਿਆਰਥੀਆਂ ਨੇ ਵੱਖ ਵੱਖ ਖੇਡ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ।    ... Read More »

‘8ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਪੋਲੈਂਡ ਦੇ ਕਲਾਕਾਰਾਂ ਵਲੋਂ ਸ਼ਾਨਦਾਰ ਪੇਸ਼ਕਾਰੀ

PPN1802201915

ਪੰਜਾਬੀ ਤੇ ਪੋਲਿਸ਼ ਕਲਾਕਾਰਾਂ ਨੇ ਦਿੱਤਾ ਸੱਭਿਆਚਾਰਕ ਸਾਂਝ ਦਾ ਵਿਸ਼ਵ ਵਿਆਪੀ ਸੰਦੇਸ਼ ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕੈਂਪਸ ’ਚ ਪੋਲੈਂਡ ਤੋਂ ਆਏ ਫ਼ੋਕ ਗਰੁੱਪ ‘ਪਿਉਦਗਾਸਕਾ’ ਵੱਲੋਂ ਆਪਣੇ ਮੁਲਕ ਦੇ ਰਵਾਇਤੀ ਨਾਚ ਅਤੇ ਮੌਸੀਕੀ ਦੀ ਸ਼ਾਨਦਾਰ ਪੇਸ਼ਕਾਰੀ ਪ੍ਰਸਤੁਤ ਕੀਤੀ ਗਈ।ਇਸ ਦੌਰਾਨ ਪੋਲੈਂਡ ਅਤੇ ਪੰਜਾਬੀ ਸੱਭਿਆਚਾਰ ਦੇ ਸੁਮੇਲ ਦਾ ਇਕ ਵੱਖਰਾ ਨਜ਼ਾਰਾ ਵੀ ਵੇਖਣ ... Read More »

ਸਰਕਾਰੀ ਐਲੀਮੈਂਟਰੀ ਸਕੂਲ ਨਿੱਜ਼ਰਪੁਰਾ ਵਿਖੇ ਐਨ.ਆਰ.ਆਈ ਸੱਜਣਾਂ ਵੱਲੋਂ ਕੰਪਿਊਟਰ ਤੇ ਡੈਕਸ ਦਾਨ

ACD Systems Digital Imaging

ਜੰਡਿਆਲਾ ਗੁਰੂ, 18 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਰਕਾਰੀ ਐਲੀਮੈਂਟਰੀ ਸਕੂਲ ਨਿੱਜ਼ਰਪੁਰਾ ਬਲਾਕ ਜੰਡਿਆਲਾ ਗੁਰੂ ਵਿਖੇ ਸਕੂਲ ਦੇ ਮਿਹਨਤੀ ਸਟਾਫ਼ ਮੈਡਮ ਲਖਬੀਰ ਕੌਰ, ਮਾਸਟਰ ਅਰਜਿੰਦਰ ਸਿੰਘ, ਮੈਡਮ ਨੀਰੂ ਬਾਲਾ, ਮੈਡਮ ਮਨਦੀਪ ਕੌਰ,  ਮੈਡਮ ਅਮਨਜੋਤ ਕੌਰ ਦੇ ਉਤਸ਼ਾਹ ਸਦਕਾ ਪਿੰਡ ਦੇ ਐਨ.ਆਰ.ਆਈ ਸੱਜਣ ਕੁਲਵੰਤ ਸਿੰਘ ਸਪੁੱਤਰ ਸਾਧੂ ਸਿੰਘ, ਕੁਲਦੀਪ ਸਿੰਘ ਬੱਬੂ, ਹਰ ਸਿੰਘ ਨੰਬਰਦਾਰ ਵਲੋਂ ਸਕੂਲ ਨੂੰ ਦੋ ... Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਜੀਫਾ ਵੰਡ ਸਮਾਰੋਹ ਦਾ ਆਯੋਜਨ

PPN1802201911

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵੱਲੋਂ ਵਜੀਫਾ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਹ ਸਮਾਰੋਹ ਸਿੱਖ ਹਿਊਮਨ ਡਿਵੈਲਪਮੈਂਟ ਕੌਂਸਲ (ਅਮਰੀਕਾ) ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਅਧਿਆਪਕ, ਵਿਦਿਆਰਥੀ ਅਤੇ ਖੋਜਾਰਥੀ ਮੌਜੂਦ ਰਹੇ।ਇਸ ਵਿਸ਼ੇਸ ਸਮਾਗਮ ਵਿਚ 47.7 ਲੱਖ ਦੀ ਨਕਦ ਰਾਸ਼ੀ ਵਿਦਿਆਰਥੀਆਂ ਵਿਚ ਵਜੀਫੇ ... Read More »

ਚੀਫ ਖਾਲਸਾ ਦੀਵਾਨ ਵਲੋਂ ਪੁਲਵਾਮਾ ਹਮਲੇ ਦੀ ਨਿਖੇਧੀ

Nirmal Singh CKD

ਸ਼ਹੀਦਾਂ ਬੱਚਿਆਂ ਨੂੰ ਪਹਿਲ ਦੇ ਅਧਾਰ `ਤੇ ਫਰੀ ਵਿਦਿਆ ਦਿਆਂਗੇ – ਨਿਰਮਲ ਸਿੰਘ ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਕਸ਼ਮੀਰ ਵਿਖੇ ਪੁਲਵਾਮਾ ਅਤਿਵਾਦੀ ਹਮਲੇ ਦੀ ਸਖਤ ਸ਼ਬਦਾਂ ਨਾਲ ਨਿਖੇਧੀ ਕੀਤੀ ਅਤੇ ਇਸ ਨੂੰ ਕਾਇਰਤਾਪੂਰਨ ਤੇ ਅਣਮਾਨਵੀ ਕਰਾਰ ਦਿੱਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਉਹਨਾਂ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ... Read More »