ਪਠਾਨਕੋਟ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਦੂਸ਼ਣ ਰੋਕਥਾਮ ਬੋਰਡ ਪੰਜਾਬ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਆਈ.ਏ.ਐਸ ਦਿਸ਼ਾ-ਨਿਰਦੇਸ਼ਾਂ `ਤੇ ਖੇਤਰੀ ਦਫਤਰ ਬਟਾਲਾ ਦੀ ਟੀਮ ਵਲੋ ਕੁਲਦੀਪ ਸਿੰਘ, ਵਾਤਾਵਰਣ ਇੰਜੀਨੀਅਰ, ਸੁਖਦੇਵ ਸਿੰਘ, ਰਣਤੇਜ ਸ਼ਰਮਾ ਅਤੇ ਅੰਮਿ੍ਰਤਪਾਲ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਦੀ ਟੀਮ ਵੱਲੋ ਪਠਾਨਕੋਟ ਸ਼ਹਿਰ ਵਿਖੇ ਪਲਾਸਟਿਕ ਕੈਰੀ ਬੈਗ ਦੇ ਵਿਕਰੇਤਾਵਾ ਦੀ ਦੁਕਾਨਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਪਲਾਸਟਿਕ ਦੇ ਕੈਰੀ ਬੈਗ ਮੋਕੇ ਤੇ ਜਬਤ ਕੀਤੇ ਗਏ।ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਤਹਿਤ ਮਿਤੀ 01-04-2016 ਤੋ ਪੰਜਾਬ ਰਾਜ ਵਿੱਚ ਪਲਾਸਟਿਕ ਕੈਰੀ ਬੈਗ ਦੀ ਵਰਤੋ ਉੱਪਰ ਪੂਰਨ ਤੋਰ ਤੇ ਪਾਬੰਦੀ ਲਗਾਈ ਗਈ ਹੈ।ਉਨਾਂ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਠਾਨਕੋਟ ਸ਼ਹਿਰ ਵਿਖੇ ਸਥਿਤ ਵੱਖ-ਵੱਖ ਥਾਵਾਂ ਤੋ ਤਕਰੀਬਨ 1 ਕੁਵਿੰਟਲ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ ਹਨ ਅਤੇ ਇਨਾਂ ਵਿਕਰੇਤਾਵਾ ਨੂੰ ਸਖਤ ਹਦਾਇਤ ਕੀਤੀ ਕਿ ਉਹ ਪਲਾਸਟਿਕ ਕੈਰੀ ਬੈਗ ਨਾਂ ਵੇਚਣ।ਇਸ ਤੋ ਇਲਾਵਾ ਪਠਾਨਕੋਟ ਸ਼ਹਿਰ ਵਿਖੇ ਨਾਕਾ ਵੀ ਲਗਾਇਆ ਗਿਆ ਅਤੇ ਨਾਕੇ ਦੋਰਾਨ 40 ਬੱਸਾਂ ਅਤੇ ਟਰੱਕਾਂ ਨੂੰ ਚੈਕ ਕੀਤਾ ਗਿਆ ਅਤੇ ਮੋਕੇ ਤੇ ਹੀ ਉੱਚੀ ਅਵਾਜ ਪੈਦਾ ਕਰਨ ਵਾਲੇ 23 ਪ੍ਰੈਸ਼ਰ ਹਾਰਨ ਉਤਰਵਾਏ ਗਏ ਅਤੇ ਨਾਲ ਹੀ ਇਨਾਂ ਬੱਸਾਂ ਅਤੇ ਟਰੱਕਾਂ ਦੇ ਚਲਾਨ ਵੀ ਮੋਕੇ ਤੇ ਕੱਟੇ ਗਏ।ਉਨਾਂ ਨੇ ਅੱਗੇ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਇਸ ਮੁਹਿੰਮ ਵਿਚ ਇੰਜੀ: ਸੁਖਦੇਵ ਸਿੰਘ, ਇੰਜੀ: ਅੰਮਿ੍ਰਤਪਾਲ ਸਿੰਘ, ਇੰਜੀ: ਰਣਤੇਜ ਸ਼ਰਮਾ ਸਹਾਇਕ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫਤਰ ਬਟਾਲਾ ਅਤੇ ਦੇਵਰਾਜ ਏ.ਐਸ.ਆਈ ਟ੍ਰੈਫਿਕ ਪੁਲਿਸ ਪਠਾਨਕੋਟ ਅਤੇ ਹੋਰ ਮੁਲਾਜਮ ਵੀ ਮੋਜੂਦ ਰਹੇ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …