ਅੰਮ੍ਰਿਤਸਰ, 7 ਜੁਲਾਈ (ਸਾਜਨ/ਸੁਖਬੀਰ)- ਪ੍ਰਾਚੀਨ ਚਮਨ ਮੰਦਰ ਨਮਕ ਮੰਡੀ ਬਜਾਰ ਛਤੀਰੀਆਂ ਵਿਖੇ ਮੰਦਰ ਦੇ ਸੰਸਥਾਪਕ ਚਮਨ ਲਾਲ ਮੰਦਰ ਵਿੱਚ 28 ਜੂਨ ਤੋਂ ਚੱਲ ਰਹੇ ਸ਼ਤਚੰਡੀ ਮਹਾਯਗ ਦੇ ਭੋਗ ਕੋਸ਼ਲ ਭਾਰਧਵਾਜ ਦੀ ਅਗਵਾਈ ਵਿੱਚ ਪਾਏ ਗੱਏ।ਜਿਸ ਵਿੱਚ ਕੂਨਡਰੀਕ ਮਹਾਰਾਜ ਨੇ ਆ ਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਭਜਨਾ ਦਾ ਗੁਣਗਾਣ ਕੀਤਾ।ਇਸ ਦੌਰਾਨ ਕੋਸ਼ਲ ਭਾਰਧਵਾਜ ਨੇ ਗੱਲਬਾਤ ਕਰਦਿਆ ਕਿਹਾ ਕਿ ਸ਼ਤਚੰਡੀ ਮਹਾਯਗ ਦੇ ਪਾਠ 28 ਜੂਨ ਤੋਂ ਸਵੇਰੇ 8 ਵਜੇ ਤੋਂ 12 ਵਜੇ ਤੱਕ ਚੱਲ ਰਹੇ ਹਨ, ਜਿਨ੍ਹਾਂ ਦਾ ਅੱਜ ਭੋਗ ਪਾਇਰਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਚੀਨ ਚਮਨ ਦੀ ਸਥਾਪਨਾ ਚਮਲ ਭਾਰਧਵਾਜ ਜੀ ਨੇ ਕੀਤੀ ਸੀ।ਭਾਰੀ ਇੱਕਠ ਵਿੱਚ ਸੰਗਤਾਂ ਨੇ ਹਾਜਰਿਆ ਭਰੀਆਂ ਅਤੇ ਭਜਨਾ ਦਾ ਗੁਣਗਾਣ ਸੁਣਿਆ।ਪਾਠ ਦੇ ਭੋਗ ਤੋਂ ਬਾਅਦ ਭੰਡਾਰਾ ਲਗਾਇਆ ਗਿਆ।ਭਾਰੀ ਇੱਕਠ ਵਿੱਚ ਸੰਗਤਾਂ ਨੇ ਲੰਗਰ ਛੱਕਿਆ।ਇਸ ਮੌਕੇ ਮਨੀਸ਼ ਭਾਰਧਵਾਜ, ਅਸ਼ੋਕ ਭਾਰਧਵਾਜ, ਵਿਜੇ ਅਰੋੜਾ, ਕਪਿਲ ਖੰਨਾਂ, ਰਮਨ, ਕਮਲ ਦਿਵਾਨ, ਵਿਨੋਦ ਕੁਮਾਰ, ਰਣਜੀਤ, ਰਜਿੰਦਰ ਆਦਿ ਹਾਜਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …