ਛਮ ਛਮ ਕਣੀਆਂ ਵਰਸਦੀਆਂ, ਤੇ ਆਉਣ ਘਟਾਵਾਂ ਚੜ ਕੇ,
ਖੁੂਸ਼ਬੋਆਂ ਪਈਆਂ ਆਉਂਦੀਆਂ, ਮਾਲ੍ਹ ਪੂੜੇ ਤੇ ਖੀਰ ਦੀਆਂ।
ਸਭ ਸਹੇਲੀਆਂ ਕੱਠੀਆਂ ਹੋ ਕੇ, ਸ਼ਗਨ ਮਨਾਵੳਣ ਤੀਜ਼ ਦੇ ,
ਰੰਗਲੀ ਪੱਖੀ ਰੰਗਲੇ ਵਸਤਰ, ਗੱਲਾਂ ਹੋਣ ਖਿੜੇ ਨੂਰ ਦੀਆਂ।
ਰਾਹ ਗਲੀਆਂ `ਚ ਪਾਣੀ ਫਿਰਦਾ, ਰੁੱਖਾਂ `ਤੇ ਬਬੀਹੇ ਬੋਲਦੇ,
ਬਿਜਲੀ ਚਮਕੇ ਵਿੱਚ ਅਸਮਾਨੀ, ਜਿਊਂ ਸੋਨੇ ਦੀ ਤਾਰ ਦੀਆਂ।
ਆਇਆ ਮਹੀਨਾ ਸਾਵਣ ਦਾ, ਸਭ ਦੇ ਦਿਲ ਰੁਸ਼ਨਾ ਗਿਆ,
ਰਹਿਣ ਸਾਨੂੰ ਯਾਦ ਹਮੇਸ਼ਾਂ, ਬਾਤਾਂ ਇਸ ਦੇ ਪਾਰ ਦੀਆਂ।

ਫ਼ਕੀਰਾ, ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ. – 098721 97326
Punjab Post Daily Online Newspaper & Print Media