ਉਹ ਚਾਰ ਭੈਣਾਂ ਸਨ ਪਰ ਵੀਰ ਕੋਈ ਨਹੀਂ ਸੀ।ਰੱਖੜੀ ਤੋਂ ਇੱਕ ਦਿਨ ਪਹਿਲਾਂ ਉਸ ਦੇ ਚਚੇਰੇ ਭਰਾ ਨੇ ਉਸ ‘ਤੇ ਮਾੜੀ ਨੀਯਤ ਰੱਖੀ ਤਾਂ ਉਹ ਘਰ ਆ ਕੇ ਬਿਨਾ ਰੋਟੀ ਪਾਣੀ ਖਾਧਿਆਂ ਬਿਸਤਰ ‘ਤੇ ਮੂਧੇ ਮੂੰਹ ਪੈ ਗਈ।ਉਸ ਦੀ ਮਾਂ ਨੇ ਇਹ ਸੋਚਕੇ ਕਿ ਇਹ ਭਰਾ ਬਾਝੋਂ ਰੱਖੜੀ ਤਿਉਹਾਰ ਲਈ ਮਾਯੂਸ ਹੈ।ਇਸ ਲਈ ਉਸ ਨੇ ਧੀ ਨੂੰ ਕਿਹਾ ਕਿ, “ਜੇਕਰ ਤੇਰਾ ਅੰਮੀ ਜਾਇਆ ਵੀਰ ਨਹੀਂ ਤਾਂ ਆਪਣੇ ਖੂਨ ਦੇ ਚਚੇਰੇ ਭਰਾ ਦੇ ਰੱਖੜੀ ਸਜਾ ਲਵੀਂ।ਉਹ ਹੋਰ ਵੀ ਉਦਾਸ ਹੋ ਗਈ ਕਿ ਰਾਖੀ ਦਾ (ਧਾਗਾ ਬੰਨਣਾ) ਤਿਉਹਾਰ ਭੈਣ ਦੀ ਇੱਜ਼ਤ ਨੂੰ ਬਚਾਉਣ ਲਈ ਹੈ ਜਾਂ ਰੋਲਣ ਵਾਸਤੇ।
ਗੁਰਮੀਤ ਸਿੱਧੂ ਪਟਵਾਰੀ
ਡੋਗਰ ਬਸਤੀ, ਫਰੀਦਕੋਟ।
ਮੋਬਾ : 81465-93089