Friday, July 26, 2024

ਵਾਕਸਵੈਗਨ ਕੰਪਨੀ ਨੇ ਪੋਲੋ 0.5 ਨਾਮ ਦੀ ਕਾਰ ਲਾਂਚ ਕੀਤੀ

PPN160713
ਅੰਮ੍ਰਿਤਸਰ, 16  ਜੁਲਾਈ (ਸੁਖਬੀਰ ਸਿੰਘ)-  5 ਤੋਂ 7 ਲੱਖ ਦੀ ਰੇਂਜ ਵਿੱਚ ਭਾਰਤ ਵਿੱਚ ਪ੍ਰਸਿੱਧ ਚੱਲ ਰਹੀਆਂ ਗੱਡੀਆਂ ਦੇ ਮੁਕਾਬਲੇ ਯੂਰਪ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਵਾਕਸਵੈਗਨ ਨੇ ਸਭ ਤੋਂ ਵਧੀਆ ਆਕਰਸ਼ਕ ਫੀਚਰ ਅਤੇ ਆਧੁਨਿਕ ਤਕਨੀਕ ਵਾਲੀ ਪੋਲੋ 0.5 ਨਾਮ ਦੀ ਕਾਰ ਅੱੱਜ ਇਥੇ ਭਗਤ ਆਟੋਮੋਬਾਇਲ ਪਾ੍ਰ: ਲਿਮ ਵਿਖੇ ਲਾਂਚ ਕੀਤੀ ਗਈ। ਇਸ ਸਬੰਧੀ ਜਲੰਧਰ ਜੀ.ਟੀ. ਰੋਡ, ਪੁੱਲ ਤਾਰਾਂ ਵਾਲਾ ਵਿਖੇ ਕੰਪਨੀ ਦੇ ਸ਼ੋਅ ਰੂਮ ਭਗਤ ਆਟੋ ਮੋਬਾਇਲ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ਹਿਰ ਦੇ ਵਪਾਰਕ ਅਦਾਰਿਆਂ ਨਾਲ ਸਬੰਧਤ ਸਖਸ਼ੀਅਤਾਂ ਨੇ ਹਿੱਸਾ ਲਿਆ।ਖੁਸ਼ਗੁਵਾਰ ਮਾਹੌਲ ਵਿੱਚ ਗਰੁੱਪ, ਵਾਕਸ ਵੈਗਨ ਕੰਪਨੀ ਦੇ ਅਧਿਕਾਰੀਆਂ ਅਤੇ ਸ਼ਹਿਰ ਦੇ ਨਾਮਵਰ ਜਿਊਲਰ ਕੁਲਦੀਪ ਸਿੰਘ ਨਾਗੀ  ਨੇ ਗੱਡੀ ਤੋਂ ਪਰਦਾ ਚੁੱਕ ਕੇ ਪੋਲੋ 0.5 ਨਾਮ ਦੀ ਕਾਰ ਲਾਂਚ ਕੀਤੀ। ਇਸ ਸਮੇਂ ਗੱਲਬਾਤ ਕਰਦਿਆਂ ਸਹਾਇਕ ਸੇਲਜਮੈਨ ਕੁਲਦੀਪ ਸਿੰਘ ਨੇ ਦੱਸ਼ਿਆ ਕਿ ਇਹ ਗੱਡੀ 90  ਹਾਰਸ ਪਾਵਰ ਅਤੇ 4  ਸਲੰਡਰਾਂ ਵਾਲੀ ਹੈ, ਜਦੋਂਕਿ ਇਸ ਦੇ ਮੁਕਾਬਲੇ ਦੀਆਂ ਦੂਜੀਆਂ ਕੰਪਨੀਆਂ ਦੀਆਂ ਗੱਡੀਆਂ ਵਿੱਚ ਇਹ ਉਪਲੱਬਧ ਨਹੀਂ ਹੈ । ਉਨ੍ਹਾਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਵਾਲੇ ਵੱਖ-ਵੱਖ ਮਾਡਲ  ਦੀ ਐਵਰੇਜ ਡੀਜ਼ਲ ਵਾਲੀ 23  ਅਤੇ ਪੈਟਰੋਲ ਵਾਲੀ ਕਾਰ 15 ਕਿਲੋਮੀਟਰ ਪ੍ਰਤੀ ਲੀਟਰ ਹੋਵੇਗੀ। ਉਨਾਂ ਹੋਰ ਕਿਹਾ ਕਿ ਕਾਰ ਦੀ ਮਜ਼ਬੂਤੀ ਲਈ ਲੇਜ਼ਰ ਵੈਲਡਿੰਗ ਕੀਤੀ ਗਈ ਹੈ ।ਇਸ ਗੱਡੀ ਦੇ ਬੇਸ ਮਾਡਲ ਵਿੱਚ ਵੀ ਸਵਾਰੀਆਂ ਦੀ ਸੁਰੱਖਿਆ ਲਈ ਏਅਰਬੈਗ ਲਗਾਏ ਗਏ ਹਨ। ਇਸ ਦੇ ਟਾਇਰ ਟਿਊਬਲੈਸ ਹਨ, ਅਤੇ ਚੈਸੀ ਦੀ ਵਰੰਟੀ 6 ਸਾਲ, ਪੇਂਟ ਦੀ ਵਰੰਟੀ 3 ਸਾਲ ਅਤੇ ਇੰਜਣ ਦੀ ਗਰੰਟੀ 2  ਸਾਲ ਦੀ ਹੋਵੇਗੀ।ਇਸ ਕਾਰ ਦੀ ਟਾਪ ਸਪੀਡ 160ਕਿਲੋਮੀਟਰ ਅਤੇ 6 ਆਕਰਸ਼ਕ ਰੰਗਾਂ ਵਿੱਚ ਉਪਲੱਬਧ ਹੋਵੇਗੀ। ਜਿਸ ਦੀ ਤਾਜ਼ਾ ਕੀਮਤ ੫ ਲੱਖ ਦੇ ਕਰੀਬ ਹੈ। ਇਸ ਮੌਕੇ ਵਾਕਸਵੈਗਨ ਗਰੁੱਪ ਸੇਲਜ਼ ਇੰਡੀਆ ਪ੍ਰਾ. ਲਿਮ  ਦੇ ਰੀਜ਼ਨਲ ਮੈਨੇਜਰ ਨਾਰਥ ਰਾਜੀਵ ਰਾਵਤ, ਭਗਤ ਆਟੋਮੋਬਾਇਜ਼ ਪ੍ਰਾ: ਲਿਮ ਦੇ ਸੇਲਜ਼ ਮੈਨੇਜਰ ਕਾਰਤਿਕ ਦੁੱਗਲ, ਮੋਹਨ ਸ਼ਰਮਾ ਜਨਰਲ ਮੈਨੇਜਰ (ਭਗਤ ਗਰੁੱਪ) ਤੋਂ ਇਲਾਵਾ ਭਗਤ ਗਰੁੱਪ ਦਾ ਸਟਾਫ ਤੇ ਸਥਾਨਕ ਗ੍ਰਾਹਕ ਵੀ ਮੌਜੂਦ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply