ਅੰਮ੍ਰਿਤਸਰ, 16 ਜੁਲਾਈ (ਸਾਜਨ/ਸੁਖਬੀਰ)- ਪ੍ਰਾਚੀਨ ਭੇਰੋਂ ਮੰਦਰ ਦੁਰਗਿਆਣਾ ਅਬਾਦੀ ਦੇ ਯੋਗੀ ਸ਼ਿਵ ਨਾਥ ਨੇ ਪ੍ਰਸ਼ਾਸਨ ਵਲੋਂ ਨਜਾਇਜ ਤੋਰ ਤੇ ਤੋੜੇ ਗਏ ਮੰਦਰ, ਲੰਗਰ ਘਰ ਦੇ ਸਬੰਧ ਵਿੱਚ ਆਪਣੇ ਸ਼ਰਧਾਲੂਆਂ ਸਮੇਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।ਮੰਗ ਪੱਤਰ ਦੇਣ ਉਪਰੰਤ ਸ਼ਿਵ ਨਾਥ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਾਚੀਨ ਭੇਰੋਂ ਮੰਦਰ 600 ਸਾਲ ਪੁਰਾਣਾ ਹੈ।ਜਦਕਿ ਦੁਰਗਿਆਣਾ ਮੰਦਰ ਬਣੇ ਨੂੰ ਅਜੇ 80 ਸਾਲ ਹੋਏ ਹਨ।ਉਨ੍ਹਾਂ ਕਿਹਾ ਕਿ ਮੰਦਰ ਵਿੱਚ ਸ਼ਰਧਾਲੂਆਂ ਦੀਆਂ ਹਰ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।ਅਜਿਹੇ ਪੁਰਾਤਨ ਮੰਦਰ ਨੂੰ ਹਟਾਉਣ ਲਈ ਪ੍ਰਸਾਸ਼ਨ ਵਲੋਂ ਉਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ।ਜਿਸ ਕਰਕੇ ਸੈਕੜੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਨਜਾਇਜ ਤੋਰ ਤੇ ਤੋੜੇ ਗੱਏ ਮੰਦਰ ਦੇ ਸਬੰਧ ਵਿੱਚ ਅਸੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਵੀ ਆਪਣੀਆਂ ਮੁਸ਼ਕਿਲਾਂ ਦੱਸੀਆਂ ਸਨ ਅਤੇ ਉਨਾਂ ਨੇ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਕਿਹਾ ਸੀ।ਇਸ ਲਈ ਅੱਜ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਨਜਾਇਜ਼ ਤੌਰ ‘ਤੇ ਤੋੜੇ ਗਏ ਮੰਦਰ ਸਬੰਧੀ ਦੱਸਿਆ ਹੈ, ਜਿੰਨਾਂ ਨੇ ਕਿਹਾ ਕਿ ਨਗਰ ਸੁਧਾਰ ਟ੍ਰਸਟ ਦੇ ਅਫਸਰਾਂ ਨੂੰ ਮਿਲ ਕੇ ਗੱਲਬਾਤ ਕਰੋ।ਇਸ ਮੌਕੇ ਵਿਕਰਮ ਧਵਨ, ਦੀਪਕ, ਦਿਨੇਸ਼ ਬਹਿਲ, ਦਿਨੇਸ਼ ਪੂਰੀ, ਗੋਕਲ ਨਾਥ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …