Monday, August 4, 2025
Breaking News

ਕਾਂਗਰਸ ਤੇ ਭਾਜਪਾ ਤੋਂ ਕੋਈ ਉਮੀਦ ਨਾ ਰੱਖਣ ਲੋਕ- ਭਗਵੰਤ ਮਾਨ

ਗੁਰਦਾਸਪੁਰ ਹਲਕੇ ਦੀ ਜਨਤਾ ਕਾਂਗਰਸ ਤੇ ਭਾਜਪਾ ਨੂੰ ਸਬਕ ਸਿਖਾਏ- ਅਮਨ ਅਰੋੜਾ
ਪਠਾਨਕੋਟ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਗੁਰਦਾਸਪੁਰ ਉਪ ਚੋਣ PPN0510201724ਲੜ ਰਹੇ ਕਾਂਗਰਸ ਅਤੇ ਭਾਜਪਾ-ਅਕਾਲੀ ਦਲ ਗਠਜੋੜ ਦੇ ਉਮੀਦਵਾਰਾਂ ਨੂੰ ‘ਪੈਰਾਸ਼ੂਟ‘ ਕਰਾਰ ਦਿੰਦੇ ਹੋਏ ਕਿਹਾ ਕਿ ਗੁਰਦਾਸਪੁਰ-ਪਠਾਨਕੋਟ ਦੇ ਲੋਕ ਕਾਂਗਰਸ ਅਤੇ ਭਾਜਪਾ ਤੋਂ ਕੋਈ ਉਮੀਦ ਨਾ ਰੱਖਣ ਕਿਉਂਕਿ ਹੈਲੀਕਾਪਟਰਾਂ ਵਾਲਿਆਂ ਨੂੰ ਆਮ ਜਨਤਾ ਦੀਆਂ ਦੁੱਖ-ਤਕਲੀਫਾਂ ਕਦੇ ਨਜ਼ਰ ਨਹੀਂ ਆ ਸਕਦੀਆਂ।
ਭਗਵੰਤ ਮਾਨ ਪਠਾਨਕੋਟ ਅਤੇ ਭੋਅ ਹਲਕਿਆਂ ਦੇ ਪਿੰਡਾਂ ‘ਚ ਪਾਰਟੀ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ ਦੇ ਹੱਕ ਵਿਚ ਚੋਣ ਰੈਲੀਆਂ ਕਰ ਰਹੇ ਸਨ। ਇਸ ਮੌਕੇ ਉਨਾਂ ਨਾਲ ਪਾਰਟੀ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਸਟੇਟ ਸਕੱਤਰ ਗੁਲਸ਼ਨ ਛਾਬੜਾ ਅਤੇ ਵਿਧਾਇਕ ਨਾਜਰ ਸਿੰਘ ਮਾਨਸ਼ਹੀਆਂ ਮੌਜੂਦ ਸਨ। ਨੌਸ਼ਹਿਰਾ ਨਲਬੰਦਾ ਵਿਖੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੇਜਰ ਜਨਰਲ ਖਜੂਰੀਆ ਨੂੰ ਪਾਰਟੀ ਨੇ ਇਸ ਲਈ ਚੁਣਿਆ ਹੈ ਕਿਉਂਕਿ ਉਹ ਪਠਾਨਕੋਟ ਦੇ ਵਸ਼ਿੰਦੇ ਹਨ ਅਤੇ 24 ਘੰਟੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ‘ਚ ਸ਼ਰੀਕ ਰਹਿਣਗੇ।ਜਦਕਿ ਭਾਜਪਾ ਦੇ ਸਵਰਨ ਸਲਾਰੀਆ 3000 ਕਿਲੋਮੀਟਰ ਦੂਰ ਮੁੰਬਈ ਅਤੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ 300 ਕਿਲੋਮੀਟਰ ਦੂਰ ਅਬੋਹਰ ਤੋਂ ਆਏ ਹਨ, ਜਿੰਨਾਂ ਨੇ ਚੋਣ ਜਿੱਤਣ ਤੋਂ ਬਾਅਦ ਕਦੇ ਨਜ਼ਰ ਨਹੀਂ ਆਉਣਾ।ਭਗਵੰਤ ਮਾਨ ਨੇ ਜਾਖੜ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਜਾਖੜ ਨੂੰ ਪਹਿਲਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਅਤੇ ਫਿਰ ਉਸ ਦੇ ਆਪਣੇ ਸ਼ਹਿਰ ਅਬੋਹਰ ਦੇ ਲੋਕ ਰੱਦ ਕਰ ਚੁੱਕੇ ਹਨ ।
ਭਾਜਪਾ ਉਮੀਦਵਾਰ ਨੂੰ ਵਿਵਾਦਗ੍ਰਸਤ ਦੱਸਦਿਆਂ ਮਾਨ ਨੇ ਕਿਹਾ ਕਿ ਜੋ ਵਿਅਕਤੀ ਚੋਣ ਕਮਿਸ਼ਨ ਨੂੰ ਜਾਣਕਾਰੀ ਦੇਣ ‘ਚ ਫਰੇਬ ਕਰ ਸਕਦਾ ਹੈ, ਲੋਕ ਉਸ ਕੋਲੋਂ ਕੀ ਉਮੀਦ ਰੱਖ ਸਕਦੇ ਹਨ। ਮਾਨ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਲਾਰੀਆ ਨੇ ਆਪਣੇ ਕਾਲੇ ਕਾਰਨਾਮਿਆਂ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਸੱਚ ਨੂੰ ਜਿਆਦਾ ਦੇਰ ਛੁਪਾਇਆ ਨਹੀਂ ਜਾ ਸਕਦਾ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਲੋਕਤੰਤਰ ‘ਚ ਲੋਕ ਮਾਲਕ ਹੁੰਦੇ ਹਨ। ਗੁਰਦਾਸਪੁਰ ਹਲਕੇ ਦੇ ਲੋਕਾਂ ਕੋਲ ਅੱਜ ਅਲੱਖ ਜਗਾਉਣ ਦਾ ਸੁਨਹਿਰਾ ਮੌਕਾ ਹੈ ਕਿ ਜਦੋਂ ਭਾਜਪਾ ਅਤੇ ਕਾਂਗਰਸ ਨੇ ਚੋਣ ਵਾਅਦੇ ਪੂਰੇ ਨਹੀਂ ਕੀਤੇ ਤਾਂ ਉਹ ਵੋਟ ਨਹੀਂ ਦੇਣਗੇ। ਅਮਨ ਅਰੋੜਾ ਨੇ ਦੋਵਾਂ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵਾਅਦਿਆਂ ਤੋਂ ਭੱਜਣ ਵਾਲਿਆਂ ਨੂੰ ਚਪੇੜ ਮਾਰਨ ਦਾ ਸਹੀ ਮੌਕਾ ਹੈ।
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਭੋਅ ਹਲਕੇ ਦੇ ਪਿੰਡ ਕੋਠੀ ਪੰਡਤਾ ਵਾਲੀ, ਮਲਕਪੁਰ, ਨਰੋਟ ਮਹਿਰਾ ਅਤੇ ਸੁਜਾਨਪੁਰ ‘ਚ ਜਨ ਰੈਲੀਆਂ ਨੂੰ ਸੰਬੋਧਨ ਕੀਤਾ।ਇਨਾਂ ਰੈਲੀਆਂ ਨੂੰ ਵਿਧਾਇਕ ਹਰਪਾਲ ਸਿੰਘ ਚੀਮਾ, ਸੀਨੀਅਰ ਆਗੂ ਡਾ. ਬਲਵੀਰ ਸਿੰਘ, ਜਸਵੰਤ ਸਿੰਘ ਗੱਜਣਮਾਜਰਾ, ਰਾਜਵਿੰਦਰ ਘੁੱਲੀ ਨੇ ਵੀ ਸੰਬੋਧਨ ਕੀਤਾ।
ਇਸ ਸਮੇਂ ਸਥਾਨਕ ਆਗੂ ਗੋਤਮ, ਬਲਵੀਰ ਸਿੰਘ, ਰਾਜ ਕੁਮਾਰ, ਦੀਦਾਰ ਸਿੰਘ, ਗੁਰਦਿਆਲ ਸਿੰਘ ਸੈਣੀ, ਅਮਰੀਕ ਸਿੰਘ ਪੱਪੂ, ਬਿਕਰਮ ਸਿੰਘ, ਗੁਰਨਾਮ ਸਿੰਘ, ਗੱਜਣ ਕੁਮਾਰ, ਕਾਬਲ ਸਿੰਘ, ਹਕੀਕਤ ਰਾਏ, ਐਡਵੋਕੇਟ ਨਰਿੰਦਰ, ਜ਼ਿਲਾ ਪ੍ਰਧਾਨ ਨਰਿੰਦਰ ਭੋਲਾ, ਐਡਵੋਕੇਟ ਸਿਮਰਨ, ਐਚਐਸ  ਪੰਨੂ, ਸਾਰਥਕ ਮਹਾਜਨ, ਰਜੇਸ਼ ਕੁਮਾਰ ਰਾਜੂ, ਠਾਕੁਰ ਪ੍ਰਭਾਵ ਸਿੰਘ, ਮੈਡਮ ਮਧੂ ਬਾਲਾ, ਨਸੀਬ ਚੰਦ, ਜੋਗਿੰਦਰ ਸਲਾਰੀਆ, ਅਸ਼ਵਨੀ ਕੁਮਾਰ ਅਤੇ ਹੋਰ ਆਗੂ ਮੌਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply