ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਗੁਰੂ ਨਾਨਕ ਦੇਵ ਯੂਨਿਸਰਸਿਟੀ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਸੰਪਨ ਹੋਏ ਅੰਡਰ-17 ਸਾਲ ਉਮਰ ਵਰਗ ਲੜਕੇ ਲੜਕੀਆਂ ਦੇ ਹਾਕੀ ਮੁਕਾਬਲਿਆਂ ਦੇ ਦੋਵਾਂ ਵਰਗਾਂ ਦਾ ਚੈਂਪੀਅਨ ਤਾਜ ਕੋਚਿੰਗ ਸੈਂਟਰ ਮਹਿਤਾ ਅਕੈਡਮੀ ਸਿਰ ਸੱਜਿਆ ਹੈ।ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਵਲੋਂ ਸੂਬਾ ਪੱਧਰ ਤੇ ਆਯੋਜਿਤ ਦੋ ਦਿਨਾਂ ਜਿਲ੍ਹਾਂ ਪੱਧਰੀ ਇੰਨ੍ਹਾਂ ਖੇਡ ਮੁਕਾਬਿਲਆਂ ਦੀ ਅਗਵਾਈ ਜਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਨੇ ਕੀਤੀ।ਹਾਕੀ ਦੇ ਇੰਨ੍ਹਾਂ ਖੇਡ ਮੁਕਾਬਲਿਆ ਵਿਚ ਮਹਿਲਾ ਪੁਰਸ਼ਾ ਦੀਆਂ ਦੋ ਦਰਜਨ ਦੇ ਕਰੀਬ ਟੀਮਾਂ ਦੇ 250 ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੇ ਫੰਨ ਦਾ ਮੁਜਾਹਰਾ ਕੀਤਾ।ਇਸ ਦੋਰਾਨ ਪੁਰਸ਼ਾਂ ਦੇ ਵਰਗ ਵਿਚ ਕੋਚਿੰਗ ਸੈਂਟਰ ਮਹਿਤਾ ਅਕੈਡਮੀ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਉਪ ਜੇਤੂ ਰਿਹਾ।ਮਹਿਲਾਵਾਂ ਦੇ ਵਰਗ ਵਿਚ ਕੋਚਿੰਗ ਸੈਂਟਰ ਮਹਿਤਾ ਅਕੈਡਮੀ ਦੀ ਟੀਮ ਪਹਿਲੇ ਤੇ ਕੋਚਿੰਗ ਸੈਂਟਰ ਜੀਐਨਡੀਯੂ ਕੈਂਪਸ ਦੀ ਟੀਮ ਦੂਜੇ ਸਥਾਨ ਤੇ ਰਹੀ।ਇੰਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭ ਆਰੰਭ ਹਾਕੀ ਦੇ ਦਰੌਣਾਚਾਰੀਆ ਐਵਾਰਡੀ ਬਲਦੇਵ ਸਿੰਘ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਨੂੰ ਹਰਿਆਣਾ ਸਰਕਾਰ ਵਾਲੀ ਖੇਡ ਨੀਤੀ ਅਪਨਾਉਣੀ ਚਾਹੀਦੀ ਹੈ, ਇਸ ਨਾਲ ਪੰਜਾਬ ਦਾ ਖੇਡ ਖੇਤਰ ਰਾਸ਼ਟਰੀ ਪੱਧਰ ਤੇ ਹੋਰ ਵੀ ਉਤਸ਼ਾਹਿਤ ਹੋਵੇਗਾ।ਖਿਡਾਰੀਆ ਦੀ ਆਰਥਿਕ ਹਾਲਤ ਬੇਹਤਰ ਹੋਵੇਗੀ ਤੇ ਖਿਡਾਰੀਆ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ `ਤੇ ਖੇਡਣ ਦਾ ਰਾਹ ਸੁਖਾਲਾ ਹੋਵੇਗਾ।
ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਅਦਾ ਕਰਦਿਆਂ ਜੀ.ਐਨ.ਡੀ.ਯੂ ਦੇ ਸਹਾਇਕ ਡਿਪਟੀ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਜਿੰਮੀ ਢਿਲੋਂ ਨੇ ਕਿਹਾ ਕਿ ਜੀਐਨਡੀਯੂ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਬੀਤੇ ਕਈ ਵਰ�ਿਆਂ ਤੋਂ ਚਲਿਆ ਆ ਰਿਹਾ ਹੈ ਤੇ ਭਵਿੱਖ ਵਿਚ ਜਾਰੀ ਰਹੇਗਾ।ਖਿਡਾਰੀਆ ਨੂੰ ਇਸ ਦਾ ਲਾਹਾ ਲੈਣਾ ਚਾਹੀਦਾ ਹੈ।ਆਖਿਰ ਵਿਚ ਜਿਲ੍ਹਾਂ ਡੀਐਸਓ ਗੁਰਲਾਲ ਸਿੰਘ ਰਿਆੜ ਨੇ ਆਈਆ ਸ਼ਖਸ਼ੀਅਤਾ ਦਾ ਧੰਨਵਾਦ ਕਰਦਿਆਂ ਵੱਖ ਵੱਖ ਪ੍ਰਕਾਰ ਦੀਆਂ ਕਰੀਬ ਅੱਠ ਖੇਡਾਂ ਦੇ ਬੇਮਿਸਾਲ ਆਯੋਜਨ ਦੇ ਲਈ ਡਿਪਟੀ ਡਾਇਰੈਕਟਰ ਸਪੋਰਟਸ ਸੁਰਜੀਤ ਸਿੰਘ ਸੰਧੂ ਤੇ ਸਹਾਇਕ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਬੇਹਤਰ ਸਹਿਯੋਗ ਤੇ ਮਾਰਗ ਦਰਸ਼ਨ ਨਾਲ ਹੀ ਇਹ ਸਭ ਸੰਭਵ ਹੋਇਆ ਹੈ।ਇਸ ਮੋਕੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਕਲਰਕ ਨੇਹਾ ਚਾਵਲਾ, ਕੋਚ ਜਗਰੂਪ ਸਿੰਘ, ਕੋਚ ਕੁਲਜੀਤ ਸਿੰਘ ਬਾਬਾ, ਡੀ.ਪੀ.ਈ ਸਲਵਿੰਦਰ ਸਿੰਘ, ਸਾਬਕਾ ਏ.ਈ.ਓ ਕੁਲਜਿੰਦਰ ਸਿੰਘ ਮੱਲੀ, ਕੋਚ ਸਿਮਰਨਜੀਤ ਸਿੰਘ, ਕੋਚ ਬਲਜਿੰਦਰ ਸਿੰਘ, ਗੁਰਬਖਸ਼ੀਸ਼ ਸਿੰਘ ਆਦਿ ਹਾਜਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …