Friday, July 4, 2025
Breaking News

ਸੀ.ਬੀ.ਐਸ.ਈ ਕਲੱਸਟਰ ਟੇਬਲ ਟੈਨਿਸ ਟੂਰਨਾਮੈਂਟ 2017 ਸੰਪਨ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਅਜ 16ਵੇਂ PPN0910201721ਸੀ.ਬੀ.ਐਸ.ਈ ਕਲੱਸਟਰ ਟੇਬਲ ਟੈਨਿਸ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਗਵਾਈ `ਚ ਬੜੇ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ।ਇਸ ਸਮਾਰੋਹ ਵਿੱਚ ਤਜਿੰਦਰਪਾਲ ਸਿੰਘ ਸੰਧੂ ਜਾਇੰਟ ਸੈਕਟਰੀ (ਐਜੂਕੇਸ਼ਨ) ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸ਼੍ਰੀਮਤੀ ਸੁਨੀਤਾ ਕਿਰਨ (ਡੀ.ਈ.ਓ) ਸੈਕੰਡਰੀ ਅਤੇ ਸੁਰਿੰਦਰਪਾਲ ਬੰਸਲ ਏ.ਸੀ.ਪੀ ਨਾਰਥ (ਉੱਤਰੀ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਵਿੱਚ ਚਲ ਰਹੇ ਇਸ ਚਾਰ ਦਿਨਾਂ ਟੇਬਲ ਟੈਨਿਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਦੇ 52 ਸਕੂਲਾਂ ਦੇ 550 ਦੇ ਕਰੀਬ ਵਿਦਿਆਰਥੀਆਂ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਗਰੁੱਪਾਂ ਵਿੱਚ ਭਾਗ ਲਿਆ ਅਤੇ ਪੂਰੀ ਯੋਗਤਾ ਤੇ ਇਮਨਾਦਾਰੀ ਦੀ ਖੇਡ ਭਾਵਨਾ ਨਾਲ ਖੇਡਦੇ ਹੋਏ ਖੇਡਾਂ ਦੀ ਮਹਿਮਾ ਬਰਕਰਾਰ ਰੱਖੀ। ਸਮਾਰੋਹ ਦਾ ਆਰੰਭ ਸਕੂਲ ਸ਼ਬਦ ਨਾਲ ਹੋਇਆ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ ਆਖਿਆ` । ਸਮਾਰੋਹ ਦੌਰਾਨ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਵਲੋਂ ਪੰਜਾਬੀ ਲੋਕ ਸਾਜਾਂ ਦੀਆਂ ਧੁਨਾਂ ਦੀ ਪੇਸ਼ਕਾਰੀ ਬਹੁਤ ਦਿਲਖਿੱਚਵੀਂ ਸੀ।ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਕੋਰੀਓਗ੍ਰਾਫੀ `ਕੀ ਬਣੂੰ ਦੂਨੀਆਂ ਦਾ` ਨਾਲ ਹੋਰ ਵੀ ਆਕਰਸ਼ਕ ਹੋ ਗਿਆ।ਸਮਾਰੋਹ ਵਿੱਚ ਮੁੱਖ ਮਹਿਮਾਨ ਸ੍ਰ. ਤਜਿੰਦਰਪਾਲ ਸਿੰਘ ਸੰਧੂ, ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸੁਨੀਤਾ ਕਿਰਨ, ਸੁਰਿੰਦਰਪਾਲ ਬੰਸਲ, ਮੈਂਬਰ ਇੰਚਾਰਜ ਸ੍ਰ. ਹਰਮਿੰਦਰ ਸਿੰਘ, ਇੰਜੀ: ਜਸਪਾਲ ਸਿੰਘ, ਸ੍ਰ. ਸੰਤੋਖ ਸਿੰਘ ਸੇਠੀ, ਸ੍ਰ. ਰਮਣੀਕ ਸਿੰਘ, ਗੁਰਪ੍ਰੀਤ ਸਿੰਘ ਸੇਠੀ, ਮਨਮੋਹਨ ਸਿੰਘ, ਨਿਰੰਜਨ ਸਿੰਘ ਅਤੇ ਪਿ੍ਰੰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ, ਡਾ: ਸ਼੍ਰੀਮਤੀ ਅਮਰਪਾਲੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।ਸਮਾਰੋਹ ਦੌਰਾਨ ਮੁੱਖ ਮਹਿਮਾਨ, ਵਿਸ਼ੇਸ ਮਹਿਮਾਨਾਂ ਅਤੇ ਹੋਰ ਪਤਵੰਤੇ ਸੱਜਣਾ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਰੋਹ ਵਿੱਚ ਸਕੂਲ ਦੀਆਂ ਮੁੱਖ ਅਧਿਆਪਕਾਵਾਂ,ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਹੋਏ।ਇਹ ਪ੍ਰੋਗਰਾਮ ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਦੀ ਦੇਖ-ਰੇਖ `ਚ ਕਰਵਾਇਆ ਗਿਆ ।
ਸਕੂਲ ਵਿਖੇ ਹੋਏ ਮੁਕਾਬਲਿਆਂ `ਚ ਅੰਡਰ-14 ਲੜਕੇ ਮੁਕਾਬਲਿਆਂ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਜਲੰਧਰ ਪਹਿਲੇ, ਭਵਨਜ਼ ਐਸ.ਐਲ ਸਕੂਲ ਅੰਮ੍ਰਿਤਸਰ ਦੂਜੇ, ਇਨੋਸੈਂਟ ਹਾਰਟ ਪਬਲਿਕ ਸਕੂਲ ਜਲੰਧਰ ਅਤੇ ਏ.ਪੀ.ਜੇ ਪਬਲਿਕ ਸਕੂਲ ਜਲੰਧਰ ਤੀਜੇ ਸਥਾਨ ਤੇ ਰਹੇ। ੲਸੇ ਗਰੁੱਪ ਦੇ ਲੜਕੀਆਂ ਦੇ ਮੁਕਾਬਲੇ ਵਿੱਚ ਅਸ਼ੋਕ ਵਾਟੀਕਾ ਸਕੂਲ ਅੰਮ੍ਰਿਤਸਰ ਪਹਿਲੇ, ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਦੂਜੇ, ਗੋਬਿੰਦਗੜ ਪਬਲਿਕ ਸਕੂਲ ਅਤੇ ਸਪਰਿੰਗ ਡੇਲ ਸਕੂਲ ਅੰਮ੍ਰਿਤਸਰ ਤੀਜੇ ਸਥਾਨ ਤੇ ਰਹੇ।ਅੰਡਰ-17 ਗਰੁੱਪ ਦੇ ਲੜਕਿਆਂ ਦੇ ਮੁਕਾਬਲੇ ਵਿਚ ਭਵਨਜ਼ ਅੇਸ.ਐਲ ਸਕੂਲ ਅੰਮ੍ਰਿਤਸਰ ਪਹਿਲੇ, ਏ.ਪੀ.ਜੇ ਸਕੂਲ ਜਲੰਧਰ ਦੂਜੇ, ਕੈਂਬਰਿਜ ਇੰਟਰਨੈਸ਼ਨਲ ਸਕੂਲ ਜਲੰਧਰ ਅਤੇ ਰਾਮ ਆਸ਼ਰਮ ਸਕੂਲ ਤੀਜੇ ਸਥਾਨ ਤੇ ਰਹੇ।ਇਸੇ ਗਰੁੱਪ ਦੇ ਲੜਕੀਆਂ ਵਿੱਚ ਗੋਬਿੰਦਗੜ੍ਹ ਪਬਲਿਕ ਸਕੂਲ ਪਹਿਲੇ, ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੂਜੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅਤੇ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਫਿਰੋਜਪੁਰ ਤੀਜੇ ਸਥਾਨ ਤੇ ਰਹੇ ।
ਅੰਡਰ-19 ਲੜਕਿਆਂ ਦੇ ਮੁਕਾਬਲੇ ਵਿੱਚ ਇਨੋਸੈਂਟ ਹਾਰਟ ਜਲੰਧਰ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੂਜੇ, ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਅਤੇ ਭਵਨਜ਼ ਐਸ.ਐਲ ਸਕੂਲ ਤੀਜੇ ਸਥਾਨ ਤੇ ਰਹੇ।ਇਸੇ ਗਰੁੱਪ ਦੇ ਲੜਕੀਆਂ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਪਹਿਲੇ, ਗ੍ਰੀਨਲੈਂਡ ਪਬਲਿਕ ਸਕੂਲ ਲੁਧਿਆਣਾ ਦੂਜੇ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਅਤੇ ਹੈਰੀਟੇਜ ਸਕੂਲ ਜੰਮੂ ਤੀਜੇ ਸਥਾਨ ਤੇ ਰਹੇ।
ਵਿਅਕਤੀਗਤ ਮੁਕਾਬਲਿਆਂ ਵਿੱਚ ਅੰਡਰ-14 ਲੜਕਿਆਂ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਜਲੰਧਰ ਦਾ ਸੁਹਾਣ ਗੁਲਾਟੀ ਪਹਿਲੇ, ਭਵਨਜ਼ ਐਸ.ਐਲ ਅੰਮ੍ਰਿਤਸਰ ਦਾ ਸੰਭਵ ਮਹਾਜਨ ਦੂਜੇ, ਇਨੋਸੈਂਟ ਹਾਰਟ ਦਾ ਹਾਰਦਿਕ ਅਤੇ ਜੋਧਾ ਮਲ ਪਬਲਿਕ ਸਕੂਲ ਜੰਮੂ ਦਾ ਸਕਸ਼ਮ ਤੀਜੇ ਸਥਾਨ ਤੇ ਰਿਹਾ।ਇਸੇ ਵਰਗ ਦੀ ਲੜਕੀਆਂ ਵਿੱਚ ਅਸ਼ੋਕ ਵਾਟੀਕਾ ਸਕੂਲ ਅੰਮ੍ਰਿਤਸਰ ਦੀ ਗੁਰਪ੍ਰੀਤ ਕੌਰ ਪਹਿਲੇ, ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਦੀ ਏਕਤਾ ਦੂਜੇ, ਭਵਨਜ਼ ਐਸ.ਐਲ ਦੀ ਕਾਇਨ ਅਤੇ ਪੁਲਿਸ ਡੀ.ਏ.ਵੀ ਜਲੰਧਰ ਦੀ ਰਿਧੀਮਾ ਤੀਜੇ ਸਥਾਨ ਤੇ ਰਹੀ।ਅੰਡਰ-17 ਲੜਕਿਆਂ ਵਿੱਚ ਭਵਨਜ਼ ਐਸ.ਐਲ ਦਾ ਆਨੰਦ ਚੋਪੜਾ ਪਹਿਲੇ, ਕਂੈਬਰਿਜ ਇੰਟਰਨੈਸ਼ਨਲ ਜਲੰਧਰ ਦਾ ਸੁਰਯਾਂਸ਼ ਦੂਜੇ, ਏ.ਪੀ.ਜੇ ਸਕੂਲ ਜਲੰਧਰ ਦਾ ਵਿਵੇਕ ਭੱਲਾ ਅਤੇ ਡੀ.ਏ.ਵੀ ਪਬਲਿਕ ਲਾਰੰਸ ਰੋਡ ਦਾ ਰਵਨੀਤ ਤੀਜੇ ਸਥਾਨ ਤੇ ਰਹੇ।ਲੜਕੀਆਂ ਦੇ ਇਸੇ ਵਰਗ ਵਿੱਚ ਡੀਸੀਐਮ ਇੰਟਰਨੈਸ਼ਨਲ ਦੀ ਯਾਸ਼ੀ ਸ਼ਰਮਾ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੀ ਪਰਨੀਤ ਕੌਰ ਦੂਜੇ, ਕੈਂਬਰਿਜ ਇੰਟਰਨੈਸ਼ਨਲ ਜਲੰਧਰ ਦੀ ਦੀਪਾਲੀ ਅਤੇ ਏ.ਪੀ.ਜੇ ਸਕੂਲ ਜਲੰਧਰ ਦੀ ਗੁਣੀਤ ਤੀਜੇ ਨੰਬਰ ਤੇ ਰਹੀ।ਅੰਡਰ-19 ਵਰਗ ਲੜਕਿਆਂ ਵਿੱਚ ਇਨੋਸੈਂਟ ਹਾਰਟ ਜਲੰਧਰ ਦਾ ਸ਼ਿਤਿਜ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਦਾ ਪ੍ਰਭਦੀਪ ਸਿੰਘ ਦੂਜੇ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਅਨਮੋਲ ਮਹਾਜਨ ਅਤੇ ਡੀ.ਏ.ਵੀ ਪਬਲਿਕ ਸਕੂਲ ਦਾ ਰਖਸ਼ਿਤ ਤੀਜੇ ਸਥਾਨ ਤੇ ਰਹੇ ਜਦਕਿ ਲੜਕੀਆਂ ਦੇ ਇਸੇ ਵਰਗ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਦੀ ਕਸ਼ਿਸ਼ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੀ ਨਵਸੀਰਤ ਕੌਰ ਦੂਜੇ, ਗ੍ਰੀਨ ਲੈਂਡ ਪਬਲਿਕ ਸਕੂਲ ਲੁਧਿਆਣਾ ਦੀ ਤਮੰਨਾ ਅਤੇ ਹੈਰੀਟੇਜ ਪਬਲਿਕ ਸਕੂਲ ਜੰਮੂ ਦੀ ਸਵੇਹਲ ਤੀਜੇ ਸਥਾਨ `ਤੇ ਰਹੀ।ਇਸ ਟੂਰਨਾਮੈਂਟ ਦੀ ਓਵਰਆਲ ਟਰਾਫੀ ਭਵਨਜ਼ ਐਸ.ਅੇਲ ਸਕੂਲ ਅੰਮ੍ਰਿਤਸਰ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਨੇ ਸਾਂਝੇ ਤੌਰ ਤੇ ਜਿੱਤੀ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply