ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ) – ਜੈ ਮਾਂ ਸਾਰਧਾ ਭਜਨ ਮੰਡਲ ਵੱਲੋਂ ਸਲਾਨਾ ਪ੍ਰੋਗਰਾਮ ਵਿੱਚ ਸ਼੍ਰੀ ਮਾਂ ਚਮੰਡਾ ਦੇਵੀ ਜੀ ਦੇ ਲੰਗਰ ਦੇ ਸਬੰਧ ਵਿੱਚ ਮਾਂ ਭਗਵਤੀ ਦੀ ਚੌਕੀ ਲਗਾਈ ਗਈ ਜਿਨ੍ਹਾਂ ਵਿੱਚ ਜੈ ਮਾਂ ਸਾਰਧਾ ਭਜਨ ਮੰਡਲੀ ਵੱਲੋਂ ਕਲਾਕਾਰ ਲੱਕੀ ਵੱਧਵਾ ਦੀ ਨਵੀ ਕੈਸਿਟ ਸਾਨੂੰ ਮੌਜਾਂ ਲੱਗੀਆਂ ਰੀਲੀਜ ਕੀਤੀ ਗਈ । ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸਮਾਜਿਕ ਧਾਰਮਿਕ ਅਤੇ ਸ਼ਹਿਰ ਦੇ ਹਜਾਰਾਂ ਦੀ ਗਿਣਤੀ ਵਿੱਚ ਭਗਤਾ ਨੇ ਭਾਗ ਲਿਆ ਅਤੇ ਲੱਕੀ ਵੱਧਵਾ ਨੂੰ ਅਸ਼ੀਰਵਾਦ ਦਿੱਤਾ । ਮਾਂ ਚੁੰਮਡਾ ਦੇਵੀ ਲਈ ਗਿਆ ਲੰਗਰ 27 ਜੁਲਾਈ ਤੋ 1 ਅਗਾਸਤ ਤੱਕ ਚੱਲੇਗਾ ਸਮੂਹ ਕਿੱਕਰ ਬਜ਼ਾਰ ਨਿਵਾਸੀਆਂ ਅਤੇ ਸ਼੍ਰੀ ਬਾਲਾ ਪੈਦਲ ਯਾਤਰਾ ਸੰਘ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਅਤੇ ਅੰਤ ਵਿੱਚ ਸੰਚਾਲਕ ਨੇ ਆਏ ਹੋਏ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਸ ਲੰਗਰ ਵਿੱਚ ਸਾਮਿਲ ਹੋਣ ਲਈ ਬੇਨਤੀ ਕੀਤੀ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …