ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ) – ਖੋਜ ਦਾ ਸਿੱਧਾ ਸੰਬੰਧ ਕਿਸੇ ਇੱਕ ਦੇ ਵਿਕਾਸ ਦੇ ਨਾਲ-ਨਾਲ ਸਮੁੱਚੇ ਸਮਾਜ ਨਾਲ ਵੀ ਹੁੰਦਾ ਹੈ। ਇੱਕ ਖੋਜਾਰਥੀ ਨਵੀਆਂ ਤੇ ਵਧੀਆ ਕਾਢਾਂ ਕੱਢ ਕੇ ਨਾ ਆਪਣੇ ਜੀਵਨ ਲਈ ਸਗੋਂ ਸਮਾਜ ਲਈ ਭਰਪੂਰ ਯੋਗਦਾਨ ਪਾਉਂਦਾ ਹੈ। ਵਿਦਿਅਕ ਅਦਾਰਿਆਂ ਨੂੰ ਸਿੱਖਣ ਅਤੇ ਖੋਜ ਦੇ ਮੰਦਰਾਂ ਵਜੋਂ ਜਾਣਿਆ ਜਾਂਦਾ ਹੈ ਜਿਥੇ ਨੋਜਵਾਨਾਂ ਦੀ ਸਖ਼ਸੀਅਤ ਉਸਾਰੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਉਹ ਦੇਸ਼ ਦੇ ਵਿਕਾਸ ਲਈ ਆਪਣੇ ਗਿਆਨ ਦੀ ਵਰਤੋਂ ਕਰਨ ਬਾਰੇ ਸੋਚਦੇ ਹਨ । ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਵੱਲੋਂ ਖੋਜ ਅਤੇ ਅੰਤਰਰਾਸ਼ਟਰੀ ਗਿਆਨ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਲ 2011 ਤੋਂ ਲਗਾਤਾਰ ਹਰ ਸਾਲ ਖੋਜ ਬਾਰੇ ਕਾਨਫਰੰਸਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕਾਨਫਰੰਸਾਂ ਦਾ ਮੰਤਵ ਉਦਯੋਗ ਅਤੇ ਸਿੱਖਿਆ ਖੇਤਰ ਦੇ ਖੋਜਾਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਨੂੰ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ । ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਹੁਣ ਤੱਕ ੩ ਰਾਸ਼ਟਰੀ ਕਾਨਫਰੰਸਾਂ ਅਤੇ ਇੱਕ ਅੰਤਰਰਾਸ਼ਟਰੀ ਪੱਧਰ ਦੀ ਕਾਨਫਰੰਸ ਆਯੋਜਿਤ ਕਰਵਾ ਚੁੱਕਾ ਹੈ ਜਿਨ੍ਹਾਂ ਨੂੰ ਦੁਨੀਆਂ ਭਰ ਚੋ ਖੋਜਾਰਥੀਆਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਕਾਲਜ ਵੱਲੋਂ ਆਈ.ਐਸ.ਬੀ.ਐਨ. (ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ) ਨਾਲ ਇਨ੍ਹਾਂ ਕਾਨਫਰੰਸਾਂ ਲਈ ਪਾ੍ਰਪਤ ਖੋਜ ਪੱਤਰਾਂ ਦੀ ਸੀ.ਡੀ. ਰਿਲੀਜ਼ ਕੀਤੀ ਗਈ ਅਤੇ ਇਨ੍ਹਾਂ ਖੋਜ ਪੱਤਰਾਂ ਦੇ ਸੰਗ੍ਰਹਿ ਵੀ ਛਾਪੇ ਗਏ ।
ਇਸ ਵਾਰ ਕਾਲਜ ਨੇ ‘ਮੈਨੇਜਮੇਂਟ, ਕਾਮਰਸ ਅਤੇ ਇਕਨੋਮਿਕਸ ਦੇ ਖੇਤਰ ਵਿੱਚ ਨਵੀਨ ਰੁਝਾਨਾਂ’ ਬਾਰੇ ਸੰਪਾਦਿਤ ਖੋਜ ਪੱਤਰਾਂ ਦੀ ਆਪਣੀ ਪਹਿਲੀ ਕਿਤਾਬ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ ਤਹਿਤ ਛਾਪ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਸ ਮਕਸਦ ਲਈ ਦੇਸ਼ ਭਰ ਚੋਂ ਇੰਡਸਟਰੀਆਂ, ਯੂਨੀਵਰਸਿਟੀਆਂ, ਚੋਟੀ ਦੇ ਮੈਨੇਜਮੇਂਟ ਇੰਸਟੀਚਿਊਟਾਂ ਦੇ ਖੋਜਾਰਥੀਆਂ ਤੋਂ ਵਿਸ਼ੇ ਨਾਲ ਸੰਬੰਧਤ ਆਰਟੀਕਲ, ਰੀਵਿਊ ਪੱਤਰ, ਖੋਜ ਪੱਤਰ ਮੰਗਵਾਏ ਗਏ ਸਨ ਜਿਸਦੇ ਹੁੰਗਾਰੇ ਵਜੋਂ 76 ਖੋਜ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿਚੋਂ 44 ਖੋਜ ਪੱਤਰ ਇਸ ਕਿਤਾਬ ਵਿੱਚ ਛਾਪੇ ਗਏ ਹਨ। ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਅਤੇ ਮਿਸ ਬਬੀਤਾ ਸਿੰਗਲਾ, ਡੀਨ, ਖੋਜ ਅਤੇ ਵਿਕਾਸ ਇਸ ਕਿਤਾਬ ਦੇ ਸੰਪਾਦਕ ਹਨ। ਇਹ ਕਿਤਾਬ ਖੋਜਾਰਥੀਆਂ ਦੇ ਨਾਲ -ਨਾਲ ਕਾਲਜ ਦੇ ਵਿਦਿਆਰਥੀਆਂ ਲਈ ਵੀ ਬਹੁਤ ਲਾਭਦਾਇਕ ਹੈ। ਚੇਅਰਮੈਨ ਵਿਸ਼ੇਸ਼ ਸਮਾਗਮ ਦੌਰਾਨ ਇਸ ਕਿਤਾਬ ਨੂੰ ਰਿਲੀਜ਼ ਕਰਨ ‘ਤੇ ਉਹਨਾਂ ਨੇ ਇਸ ਬਹੁਤ ਸ਼ਾਨਦਾਰ ਪ੍ਰਾਪਤੀ ਲਈ ਡਾ. ਮਨੀਸ਼ ਬਾਂਸਲ ਅਤੇ ਮਿਸ ਬਬੀਤਾ ਸਿੰਗਲਾ ਨੂੰ ਵਧਾਈ ਦਿੱਤੀ । ਉਹਨਾਂ ਨੇ ਕਿਹਾ ਕਿ ਸੰਸਥਾ ਵੱਲੋਂ ਫੈਕਲਟੀ ਅਤੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਥਿਊਰੀ ਅਤੇ ਪ੍ਰੈਕਟੀਕਲ ਸਕਿੱਲਜ਼ ਤੋਂ ਇਲਾਵਾ ਖੋਜ ਸੰਬੰਧੀ ਮਹੱਤਵਪੂਰਨ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਨੇ ਆਸ ਜਤਾਈ ਕਿ ਫੈਕਲਟੀ ਵੱਲੋਂ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ। ਉਹਨਾਂ ਨੇ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਮੈਨੇਜਮੇਂਟ ਵੱਲੋਂ ਬਹੁਤ ਵੱਡਾ ਖਰਚਾ ਕਰਕੇ ਇਕੋ ਸ਼ੈਸ਼ਨ 2013-14 ਦੌਰਾਨ ਚਾਰ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਆਯੋਜਿਤ ਕਰਵਾਏ ਗਏ ਹਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …