ਵਿਦਿਆਰਥੀਆਂ ਨੂੰ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ- ਡੀ. ਈ. ਓ ਸੈਣੀ
ਬਟਾਲਾ, 27 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਦੇ ਸਿਖਿਆ ਵਿਭਾਗ ਵੱਲੋ ਜਾਰੀ ਸਕੂਲੀ ਕੈਲੰਡਰ ਦੀਅ ਹਦਾਇਤਾ ਅਨੂਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਗੁਰਦਾਸਪੁਰ ਵਿਖੇ ਵਿਦਿਆਰਥੀਆਂ , ਸਕੂਲ ਸਟਾਫ ਤੇ ਸਹਿਯੌਗ ਨਾਲ ਸਕੂਲ ਵਿਖੇ ਤੀਆਂ ਤੀਜ ਦੀਆਂ ਤੇ ਸਾਊਣ ਦੇ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਊਹਾਰ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਭਗਵੰਤ ਸਿੰਘ ਦੀ ਨਿਗਰਾਨੀ ਹੇਠ ਕਰਵਾਏ ਪ੍ਰੋਗਰਾਮ ਵਿਚ ਮੁਖ ਮਹਿਮਾਨ ਜਿਲਾ ਸਿਖਿਆ ਅਫਸਰ ਸ੍ਰ. ਅਮਰਦੀਪ ਸਿੰਘ ਸੈਣੀ ਮੁੱਖ ਮਹਿਮਾਨ ਪਹੁੰਚੇ ਤੇ ਉਹਨਾਂ ਦੇ ਨਾਲ ਪ੍ਰਿੰਸੀਪਲ ਭਾਰਤ ਭੂਸਨ ਨੇ ਸ਼ਿਰਕਤ ਕੀਤੀ। ਇਸ ਵਿਦਿਆਰਥੀਆਂ ਵੱਲੋ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਲੜਕੀਆਂ ਵੱਲੋ ਗਿੱਧੇ ਦੀ ਪੇਸਕਾਰੀ ਤੇ ਸਾਊਣ ਮਹੀਨੇ ਦੀ ਬੋਲੀਆਂ ਨੇ ਖੂਬ ਰੰਗ ਬੰਨਿਆ, ਇਸ ਮੌਕੇ ਸ੍ਰੀ ਸੈਣੀ ਨੇ ਕਿਹਾ ਕਿ ਸਕੂਲਾਂ ਵਿੱਚ ਸੱਭਿਆਚਕ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਜੋੜਦੀਆਂ ਹਨ।ਸ੍ਰੀ ਭਗਵੰਤ ਸਿਘ ਵੱਲੋ ਸਾਊਣ ਮਹੀਨੇ ਦੀ ਮਹੱਤਤਾ ਵੀ ਦੱਸੀ ਗਈ। ਸਕੂਲ ਅਧਿਆਪਕ ਬਲਬੀਰ ਸਿੰਘ ਵੱਲੋ ਸੱਭਿਆਚਾਰ ਨਾਲ ਸਬੰਧਿਤ ਗੀਤ ਪੇਸ਼ ਕੀਤਾ ਗਿਆ। ਲੈਕਚਰਾਰ ਗੁਰਮੀਤ ਸਿੰਘ ਭੋਮਾ ਨੇ ਪੰਜਾਬੀ ਸੱਭਿਆਚਾਰ ਵਿਚ ਪੰਛਮੀ ਸੱਭਿਆਚਾਰ ਰਲੇਵੇ ਸਬੰਧੀ , ਆਪਣੇ ਅਮੀਰ ਸੱਭਿਆਚਾਰ ਨੂੰ ਬਚਾਊਣ ਤੇ ਜੋਰ ਦਿਤਾ । ਇਸ ਮੌਕੇ ਗੁਰਮੀਤ ਸਿੰਘ ਭੋਮਾ, ਰੁਪਿੰਦਰਜੀਤ ਕੌਰ,ਸੁਰਿੰਦਰ ਕੌਰ, ਗੁਰਦਿਆਲ ਸਿੰਘ, ਅਮਨਦੀਪ ਕੌਰ, ਰਮੀ ਬਾਲਾ, ਰਾਣੋ ਦੇਵੀ, ਗੁਰਬਿੰਦਰ ਕੌਰ, ਸਰਬਜੋਤ ਕੌਰ, ,ਮਮਤਾ ਸਰਮਾ, ਰਮਾ ਬਾਲਾ,ਬਲਬੀਰ ਸਿੰਘ, ਮਨਪ੍ਰੀਤ ਸਿੰਘ, ਗੁਰਦਿਆਲ ਸਿੰਘ, ਰਾਜਬੀਰ ਕੌਰ,ਗ੍ਰੋਰਵ ਸ਼ਰਮਾ, ਆਦਿ ਹਾਜਰ ਸਨ।