ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ)- ਭਗਤ ਪੂਰਨ ਸਿੰਘ ਜੀ ਦੀ ੨੨ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਦਾ ਆਰੰਭ ਵਾਤਾਵਰਣ ਜਾਗਰੂਕਤਾ ਮਾਰਚ ਨਾਲ ਸ਼ੁਰੂ ਹੋਇਆ। ਹਾਲ ਗੇਟ ਤੋਂ ਸ਼ੁਰੂ ਹੋ ਕੇ ਚੌਂਕ ਘੰਟਾ-ਘਰ ਦੇ ਪਲਾਜ਼ਾ ਦੇ ਕੋਲ ਸਮਾਪਤ ਹੋਇਆ ।ਇਸ ਮਾਰਚ ਨੂੰ ਪਿੰਗਲਵਾੜੇ ਦੇ ਸਭ ਤੋਂ ਪੁਰਾਣੇ ਸੇਵਾਦਾਰ ਲਾਲ ਬਚਨ ਅਤੇ ਪਿੰਗਲਵਾੜੇ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਦੁਆਰਾ ਹਾਲ ਗੇਟ ਤੋਂ ਰਵਾਨਾ ਕੀਤਾ ਗਿਆ।ਇਸ ਵਿਚ ਪਿੰਗਲਵਾੜੇ ਦੇ ਸਕੂਲਾਂ ਦੇ ਸਮੂਹ ਬੱਚੇ, ਐਨ ਸੀ ਸੀ ਕੇਡਟ ਅਤੇ ਨਿਸ਼ਕਾਮ ਸਕੂਲ ਅਤੇ ਓਚੋ ਸ਼ਕਿਹ ਵਲੋਂ ਹਿੱਸਾ ਲਿਆ ਗਿਆ । ਰੈਲੀ ਦੌਰਾਨ ਸਮੂਹ ਵਿਦਿਆਰਥੀਆਂ ਨੇ ਹੱਥਾਂ ਵਿਚ ਫੜੇ ਹੋਏ ਪਲੇਅ ਕਾਰਡ ਅਤੇ ਬੈਨਰਾਂ ਦਵਾਰਾ ਲੋਕਾਂ ਨੂੰ ਗਿਰ ਰਹੇ ਵਾਤਾਵਰਣ, ਅੰਧਾਧੁੰਦ ਕੱਟੇ ਜਾ ਰਹੇ ਰੁੱਖਾਂ, ਪਾਲੀਥੀਨ ਦੇ ਇਸਤੇਮਾਲ ਦੇ ਖਤਰਿਆਂ ਅਤੇ ਅੰਮ੍ਰਿਤਸਰ ਨੂੰ ਸਾਫ ਰੱਖਣ ਉੱਪਰ ਜੋਰ ਦਿਤਾ। ਰਸਤੇ ਵਿਚ ਉਨ੍ਹਾਂ ਨੇ ਪੁਰਾਣੇ ਕੱਪੜਿਆਂ ਦੇ ਬਣੇ ਹੋਏ ਥੈਲੇ ਵੀ ਵੰਡੇ। ਇਸ ਮਾਰਚ ਵਿਚ ਪਿੰਗਲਵਾੜਾ ਵਲੋਂ ਡਾ. ਇੰਦਰਜੀਤ ਕੌਰ ਤੋਂ ਇਲਾਵਾ ਵਾਈਸ ਪ੍ਰਧਾਨ ਡਾ. ਜਗਦੀਪਕ ਸਿੰਘ, ਸੋਸਾਇਟੀ ਮੈਂਬਰ ਪ੍ਰੀਤਇੰਦਰਜੀਤ ਕੌਰ, ਰਾਜਬੀਰ ਸਿੰਘ ਅਤੇ ਕਰਨਲ ਦਰਸ਼ਨ ਸਿੰਘ ਬਾਵਾ ਉਚੇਚੇ ਤੌਰ ਤੇ ਸ਼ਾਮਿਲ ਸਨ ।
ਰੋਕੋ ਕੈਂਸਰ ਸੰਸਥਾ ਵੱਲੋਂ ਕੈਂਸਰ ਦੇ ਚੈੱਕ-ਅੱਪ ਅਤੇ ਮੈਡੀਕਲ ਕੈਂਪ
ਡਾ. ਇੰਦਰਜੀਤ ਕੌਰ ਦੀ ਅਗਵਾਈ ਵਿਚ ਬਰਸੀ ਦੀ ਇਸੇ ਲੜੀ ਵਿਚ ਮਾਨਾਂਵਾਲਾ ਵਿਖੇ ਰੋਕੋ ਕੈਂਸਰ ਸੰਸਥਾ ਵੱਲੋਂ ਕੈਂਸਰ ਦੇ ਚੈੱਕ-ਅੱਪ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿਚ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੇ ਭਾਰੀ ਗਿਣਤੀ ਵਿਚ ਸ਼ਿਰਕਿਤ ਕੀਤੀ।ਇਸ ਕੈਂਪ ਵਿਚ ਕੈਂਸਰ ਦੇ ਚੈੱਕ-ਅੱਪ (ਮੈਮੋਗ੍ਰਾਫੀ ਅਤੇ ਪੈਪ ਟੈਸਟ) ਤੋਂ ਇਲਾਵਾ ਫ੍ਰੀ ਈਸੀਜੀ ਅਤ ਬਲੱਡ ਸ਼ੂਗਰ ਟੈਸਟ ਵੀ ਕੀਤੇ ਗe ।ਇਸ ਤੋਂ ਇਲਾਵਾ ਕੰਨਾਂ ਅਤੇ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਕੰਨਾਂ ਅਤੇ ਅੱਖਾਂ ਦਾ ਫ੍ਰੀ ਚੈੱਕ-ਅੱਪ ਵੀ ਕੀਤਾ ਗਿਆ।ਲਕਸ਼ਮੀ ਕਾਂਤਾ ਚਾਵਲਾ ਸਾਬਕਾ ਸਿਹਤ ਮੰਤਰੀ ਵਲੋਂ ਇਸ ਕੈਂਪ ਦੀ ਉਦਘਾਟਨੀ ਰਸਮ ਕੀਤੀ ਗਈ । ਕੈਂਪ ਵਿਚ ਡਾ. ਜਗਦੀਪਕ ਸਿੰਘ ਅੱਖਾਂ ਦੇ ਈ.ਐਨ.ਟੀ ਮਾਹਿਰ, ਡਾ. ਇੰਦਰਜੀਤ ਕੌਰ ਰੇਨੂੰ ਅੱਖਾਂ ਦੇ ਮਾਹਿਰ ਅਤੇ ਡਾ. ਧਰਮਿੰਦਰ ਸਿੰਘ ਕੈਂਸਰ ਮਾਹਿਰ, ਬੀਬੀ ਪ੍ਰੀਤਇੰਦਰ ਕੌਰ ਅਤੇ ਰਾਜਬੀਰ ਸਿੰਘ ਪਿੰਗਲਵਾੜਾ ਸੋਸਾਇਟੀ ਦੇ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਜੈ. ਸਿੰਘ ਅਤੇ ਤਿਲਕ ਰਾਜ ਉਚੇਚੇ ਤੌਰ ਤੇ ਸ਼ਾਮਿਲ ਸਨ ।