Saturday, July 27, 2024

ਸਹੋਦਯਾ ਸਕੂਲਜ਼ ਕੰਪਲੈਕਸ ਵੱਲੋਂ ਡਾ: ਮਨਜੀਤ ਸਿੰਘ ਦਾ ਸਨਮਾਨ

PPN020813
ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ)_ ਸੀ.ਬੀ.ਐੈਸ.ਈ. ਮਾਨਤਾ ਪ੍ਰਾਪਤ ਸਕੂਲਾਂ ਦੀ ਸੰਸਥਾ ਸਹੋਦਯਾ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਦੀ ਇੱਕ ਮੀਟਿੰਗ ਰੇਨਬੋ ਰਿਜਾਰਟ, ਨੇੜੇ ਖਾਸਾ ਅੰਮ੍ਰਿਤਸਰ ਵਿੱਚ ਆਯੋਜਿਤ ਹੋਈ । ਇਸ ਵਿੱਚ ਅੰਮ੍ਰਿਤਸਰ, ਤਰਨਤਾਰਨ, ਬਟਾਲਾ ਅਤੇ ਗੁਰਦਾਸਪੁਰ ਦੇ ਲਗਭਗ 65 ਸਕੂਲਾਂ ਦੇ ਪਿੰ੍ਰਸੀਪਲ ਸਾਹਿਬਾਨ ਨੇ ਭਾਗ ਲਿਆ । ਮੀਟਿੰਗ ਦੌਰਾਨ ਸੀ.ਬੀ.ਐਸ.ਈ. ਦੇ ਨਵੇਂ ਸਰਕੂਲਰ, ਪ੍ਰਿੰਸੀਪਲ ਟ੍ਰੇਨਿੰਗ ਪ੍ਰੋਗਰਾਮ, ਅਧਿਆਪਕ ਦਿਵਸ ਮਨਾਉਣ, ਅਧਿਆਪਕਾਂ ਦੇ ਟ੍ਰੇਨਿੰਗ ਪ੍ਰੋਗਰਾਮ ਅਤੇ ਯੂ.ਕੇ. ਵਿਖੇ ਪ੍ਰਿੰਸੀਪਲ ਦੇ ਟ੍ਰੇਨਿੰਗ ਪ੍ਰੋਗਰਾਮ ਆਦਿ ਵਿਸ਼ਿਆਂ ਬਾਰੇ ਵਿਚਾਰ ਚਰਚਾ ਹੋਈ । ਸਹੋਦਯਾ ਸਕੂਲਜ਼ ਕੰਪਲੈਕਸ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਨੇ ਕਿਹਾ ਕਿ ਇਹ ਬੜੇ ਮਾਨ ਵਾਲੀ ਗੱਲ ਹੈ ਕਿ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾਂ ਕਲਾਂ ਦੇ ਪ੍ਰਿੰਸੀਪਲ ਡਾ: ਮਨਜੀਤ ਸਿੰਘ ਨੂੰ ਸੀ.ਬੀ.ਐਸ.ਈ ਦਿੱਲੀ ਵੱਲੋਂ ‘ਡਿਪਟੀ ਡਾਇਰੈਕਟਰ’ (ਐਕਰੀਡੇਸ਼ਨ) ਨਿਯੁਕਤ ਕੀਤਾ ਗਿਆ  ਹੈ ਅਤੇ ਉਨ੍ਹਾਂ ਨੇ ਸੀ.ਬੀ.ਐਸ.ਈ. ਦਿੱਲੀ ਹੈੱਡ-ਕੁਆਟਰ ਵਿਖੇ ਕਾਰਜ-ਭਾਰ ਸੰਭਾਲ ਲਿਆ ਹੈ । ਡਾ: ਮਨਜੀਤ ਸਿੰਘ ਨੂੰ ਚੇਅਰਮੈਨ ਡਾ: ਧਰਮਵੀਰ ਸਿੰਘ, ਸੀ.ਸੀ.ਈ. ਕੋਆਰਡੀਨੇਟਰ ਸ਼੍ਰੀ ਵਿਜੇ ਮਹਿਰਾ, ਸ਼੍ਰੀਮਤੀ ਸਰਵਜੀਤ ਕੌਰ ਬਰਾੜ, ਸ਼੍ਰੀਮਤੀ ਵਿਨੋਦਿਤਾ ਸਾਂਖਯਾ ਅਤੇ ਸ਼੍ਰੀ ਪਰਮਜੀਤ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ । ਆਪਣੀ ਨਿਯੁਕਤੀ ਤੋਂ ਬੇਹੱਦ ਉਤਸ਼ਾਹਿਤ ਡਾ: ਮਨਜੀਤ ਸਿੰਘ ਨੇ ਆਪਣੀ ਇਸ ਨਵੀਂ ਨਿਯੁਕਤੀ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦਿੱਲੀ ਵਿੱਚ ਬਤੌਰ ਡਿਪਟੀ ਡਾਇਰੈਕਟਰ ਉਹ ਸੀ.ਬੀ.ਐਸ.ਈ. ਅਧੀਨ ਆਉਂਦੇ ਸਕੂਲਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਲੋੜੀਂਦੇ ਉਪਰਾਲੇ ਕਰਨਗੇ । ਸਹੋਦਯਾ ਸਕੂਲਜ਼ ਕੰਪਲੈਕਸ ਦੇ ਸੈਕਟਰੀ ਸ਼੍ਰੀਮਤੀ ਅਨੀਤਾ ਭੱਲਾ, ਵਿੱਤ ਸੱਕਤਰ ਸ਼੍ਰੀਮਤੀ ਅੰਜਨਾ ਗੁਪਤਾ, ਮੀਤ ਪ੍ਰਧਾਨ ਸ਼੍ਰੀਮਤੀ ਪ੍ਰੋਮਿਲਾ ਕਮਲ, ਚੀਫ਼ ਐਡਵਾਈਜ਼ਰ ਸ਼੍ਰੀਮਤੀ ਨੀਰਾ ਸ਼ਰਮਾ, ਐਡਵਾਈਜ਼ਰ ਸ਼੍ਰੀ ਰਾਜੀਵ ਸ਼ਰਮਾ, ਸ਼੍ਰੀਮਤੀ ਦਪਿੰਦਰ ਕੌਰ, ਸ਼੍ਰੀਮਤੀ ਹਰਜਿੰਦਰਪਾਲ ਕੌਰ, ਸ਼੍ਰੀਮਤੀ ਸ਼ਬਨਮ ਹਾਂਡਾ ਅਤੇ ਹੋਰ ਪ੍ਰਿੰਸੀਪਲ ਸਾਹਿਬਾਨ ਨੇ ਵੀ ਡਾ: ਮਨਜੀਤ ਸਿੰਘ ਨੂੰ ਵਧਾਈ ਦਿੱਤੀ ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply