Thursday, July 3, 2025
Breaking News

ਗੁਰਦਵਾਰਾ ਬੀਬੀ ਰਜਨੀ ਜੀ ਵਿਖੇ ਸਲਾਨਾ ਜੋੜ ਮੇਲਾ 25 ਫਰਵਰੀ ਨੂੰ 27 ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ- ਪ੍ਰਧਾਨ ਲੁਹਾਰੀਆ

ਪੱਟੀ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸਥਾਨਕ ਰੇਲਵੇ ਸ਼ਟੇਸ਼ਨ ਸਾਹਮਣੇ ਸਥਿਤ ਗੁਰਦਆਰਾ ਬੀਬੀ ਰਜ਼ਨੀ ਜੀ PPN2302201834ਵਿਖੇ ਬੀਬੀ ਰਜ਼ਨੀ ਜੀ ਦਾ 14ਵਾਂ ਸਲਾਨਾ ਸਮਾਗਮ 25 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ।ਅੱਜ 27 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਭੋਗ ਐਤਵਾਰ 25 ਫਰਵਰੀ ਨੂੰ ਪਾਏ ਜਾਣਗੇ। ਬਾਬਾ ਗਿਆਨ ਸਿੰਘ ਮਨਿਹਾਲੇ ਵਾਲੇ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਤੇ ਬੀਬੀ ਹਰਜਿੰਦਰ ਕੌਰ ਮੈਂਬਰਾਨ ਐਸ.ਜੀ.ਪੀ.ਸੀ, ਵਿਸ਼ੇਸ ਤੌਰ `ਤੇ ਹਾਜ਼ਰ ਹੋਏ। ਪ੍ਰਧਾਨ ਲਖਬੀਰ ਸਿੰਘ ਲੁਹਾਰੀਆ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਵਾਲੇ ਦਿਨ ਪੰਥ ਦੇ ਪ੍ਰਸਿੱਧ ਰਾਗੀ, ਕਵੀਸ਼ਰੀ, ਕਥਾਵਾਚਕ ਤੇ ਢਾਡੀ ਜਥੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕਰਨਗੇ।ਉਨਾਂ ਨੇ ਕਿਹਾ ਕਿ ਇਸ ਸਮਾਗਮ ਵਿਚ ਸਮੂਹ ਸਾਧ ਸੰਗਤ, ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਬੀਬੀ ਰਜ਼ਨੀ ਸੇਵਾ ਸੁਸਾਇਟੀ ਸੁਖਮਣੀ ਸਾਹਿਬ ਬੀਬੀਆਂ ਦਾ ਵਿਸ਼ੇਸ ਸਹਿਯੋਗ ਮਿਲ ਰਿਹਾ ਹੈ।ਗੁਰੁ ਕੇ ਲੰਗਰ ਅਤੁੱਟ ਵਰਤਾਇਆ ਜਾਵੇਗਾ।ਇਸ ਮੌਕੇ ਪ੍ਰੇਮ ਜੌਲੀ, ਗੁਰਪ੍ਰਤਾਪ ਸਿੰਘ ਬਰਾੜ, ਅਮਰਜੀਤ ਸਿੰਘ, ਬਲਬੀਰ ਸਿੰਘ, ਗੁਰਦੀਪ ਮੱਲਾ, ਪ੍ਰਭਜੀਤ ਸਿੰਘ, ਅਜੀਤ ਸਿੰਘ, ਸੁਖਚੈਨ ਸਿੰਘ, ਪਿ੍ਰੰ: ਸੁੱਖਾ ਸਿੰਘ, ਕੁਲਵਿੰਦਰ ਸਿੰਘ ਬੱਬੂ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਕੁਲਦੀਪ ਸਿੰਘ ਸੇਖੋਂ, ਸੱਕਤਰ ਸਿੰਘ, ਗੋਪਾਲ ਸਿੰਘ ਅਤੇ ਸਮੂਹ ਸ਼ਹਿਰ ਵਾਸੀ ਹਾਜਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply