Sunday, April 28, 2024

ਪੰਜਾਬ ਨਾਟਸ਼ਾਲਾ ਵਿਖੇ ਅਸਲੀ ਮਰਾਸੀਆਂ ਨੇ ਪੇਸ਼ ਕੀਤਾ ਨਾਟਕ `ਭੰਡਾਂ ਦੀ ਪੰਡ`

ਸਮਾਜਿਕ ਸਰੋਕਾਰਾਂ ਨਾਲ ਜੁੜੀ ਭੰਡ ਕਲਾ ਨੂੰ ਬਚਾਉਣਾ ਸਭ ਦਾ ਫਰਜ਼ – ਜਤਿੰਦਰ ਬਰਾੜ
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਕੇਦਰੀ ਸਭਿਆਚਾਰਕ ਮੰਤਰਾਲੇ  ਦੀ ਪਹਿਲ PPN2502201803`ਤੇ ਦਸਤਕ ਥਿਏਟਰ ਗਰੁੱਪ ਵਲੋਂ ਪੰਜਾਬੀ ਨਾਟਕ ਪੇਸ਼ ਕੀਤਾ ਗਿਆ।ਜਿਸ ਦੌਰਾਨ ਅਸਲੀ ਭੰਡ (ਮਰਾਸੀਆਂ) ਨੇ ਭੰਡਾਂ ਦਾ ਰੋਲ ਅਦਾ ਕੀਤਾ। ਨਾਟਕ  ਦੇ ਡਾਇਰੈਕਟਰ ਰਾਜਿੰਦਰ ਸਿੰਘ ਅਤੇ ਅਮਿਤਾ ਸ਼ਰਮਾ ਨੇ ਦੱਸਆ ਕਿ ਇਹ ਮਰਾਸੀ ਆਦਿ ਕਾਲ ਤੋਂ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ, ਲੇਕਿਨ ਮੌਜੂਦਾ ਹਾਲਾਤ ਦੇ ਚੱਲਦੇ ਇਹ ਲੋਕ ਇਸ ਕਲਾ ਨੂੰ ਛੱਡਦੇ ਜਾ ਰਹੇ ਹਨ।ਜਿਸ ਨੂੰ ਹੀ ਬਚਾਉਣ ਲਈ ਉਨ੍ਹਾਂ ਲੋਕਾਂ ਨੂੰ ਰੰਗ ਮੰਚ `ਤੇ ਨਾਲ ਜੋੜਣ ਕੋਸ਼ਿਸ਼ ਕੀਤੀ ਗਈ ਹੈ।ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਸਿੰਘ ਬਰਾੜ ਨੇ ਕਲਾਕਾਰਾਂ ਦੇ ਨਾਲ ਥਿਏਟਰ ਗਰੁੱਪ ਨੂੰ ਵੀ ਇਸ ਉਪਰਾਲੇ ਲਈ ਵਧਾਈ ਦਿੱਤੀ।  ਉਨ੍ਹਾਂ ਕਿਹਾ ਕਿ ਇਹ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਮੁੱਦਾ ਹੈ ਅਤੇ ਇਸ ਕਲਾ ਨੂੰ ਬਚਾਉਣਾ ਸਭ ਦਾ ਫਰਜ ਹੈ ।

Check Also

ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਲਈ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ’ਤੇ ਵਰਕਸ਼ਾਪ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply