ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਟਨ `ਤੇ ਜਾ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।ਉਹਨਾਂ ਨੇ ਦਸਿਆ ਕਿ ਬਹੁਤ ਸਾਰੇ ਵਿਕਾਸ ਕਾਰਜ ਅਜਿਹੇ ਹਨ ਜੋ ਆਪਣੇ ਮਿਥੇ ਸਮੇ ਵਿੱਚ ਪੂਰੇ ਨਹੀ ਕੀਤੇ ਜਾ ਸਕੇ, ਜਿਸ ਕਾਰਨ ਸਟੇਸਨ ਤੇ ਆਉੇਣ ਵਾਲੇ ਯਾਤਰੂਆਂ ਤੇ ਸੈਲਾਨੀਆਂ ਨੁੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਔਜਲਾ ਨੇ ਦੱਸਿਆ ਕਿ ਸਟੇਸ਼ਨ ਦੇ ਵਿਕਾਸ ਲਈ ਟੂਰਿਜ਼ਮ ਮੰਤਰਾਲੇ ਤੇ ਰੇਲਵੇ ਵਲੋਂ ਸੰਯੁਕਤ ਤੌਰ `ਤੇ ਜਾਰੀ ਗਰਾਂਟਾਂ ਨਾਲ ਕੀਤੇ ਜਾ ਰਹੇ ਵਿਕਾਸ ਵਿਚ ਅਫਸਰਸ਼ਾਹੀ ਦੀ ਢਿੱਲ ਮੱਠ ਕਾਰਨ ਵਿਕਾਸ ਕਾਰਜ ਸੁਸਤ ਚਾਲੇ ਚੱਲ ਰਹੇ ਹਨ।
ਉਹਨਾਂ ਨੇ ਦੱਸਿਆ ਕਿ ਮੰਤਰਾਲੇ ਨੇ 2012-13 ਵਿੱਚ 13.63 ਕਰੋੜ ਜਾਰੀ ਕੀਤੇ ਸਨ।ਗੱਡੀਆਂ ਧੋਣ ਦੇ ਲਾਈ ਲਾਈਨਾਂ ਦੇ ਵਿਕਾਸ ਲਈ 8.77 ਕਰੋੜ ਰੁਪੈ ਜਾਰੀ ਕੀਤੇ ਗਏ ਸਨ।ਪਲੇਟ ਫਾਰਮ ਨੰ ਇੱਕ, ਦੋ ਤਿੰਨ ਦੇ ਫਰਸ਼ ਦੀ ਮੁਰੰਮਤ ਤੇ ਪੀਣ ਵਾਲੇ ਪਾਣੀ ਲਈ 2 ਕਰੋੜ 18 ਲੱਖ 39 ਹਜਾਰ ਰੁਪੈ ਜਾਰੀ ਕੀਤੇ ਗਏ ਸਨ।ਇਸੇ ਤਰਾਂ ਹੀ 26 ਕੋਂਚਾਂ ਦੇ ਧੌਣ ਲਈ ਨਵੀ ਵਾਸ਼ਿੰਗ ਲਾਈਨ ਦੀ ਨਵ-ਉਸਾਰੀ ਲਈ 2017-18 ਵਿਚ 5.68 ਕਰੋੜ ਰੁਪੈ ਜਾਰੀ ਕੀਤੇ ਗਏ ਸਨ।ਬਿਜਲਈ ਇੰਟਰ-ਚੇਂਜ ਅਤੇ ਯਾਰਡ ਦੇ ਵਿਕਾਸ ਲਈ 5.58 ਕੋਰੜ ਰੁਪੈ ਆਏ।ਐਸਕਲੇਟਰ ਤੇ ਸੁਰਖਿਆ-ਸਿਸਟਮ ਫਿਟ ਕਰਨ ਲਈ 2014-15 ਵਿਚ 16.29 ਕਰੋੜ ਰੁਪੈ ਆਏ, 2011-12 ਵਿਚ `ਰੀਗੋ` ਪੁਲ ਦੀਆ ਸਲੈਬਾਂ ਬਦਲਣ ਲਈ 16.29 ਕਰੋੜ ਰੁਪੈ ਆਏ।ਯਾਰਡ ਦੇ ਵਿਕਾਸ ਲਈ 8 ਕਰੋੜ ਰੁਪੈ ਆਏ।ਸਟੇਸ਼ਨ `ਤੇ ਲੱਗਣ ਵਾਲੇ 1 ਮੈਗਾਵਾਟ ਸੋਲਰ ਪੈਨਲ ਲਈ 2016-17 ਵਿਚ 8 ਕਰੋੜ ਰੁਪੈ ਅਲਾਟ ਕੀਤੇ ਗਏ।ਇਸੇ ਤਰਾਂ ਭੰਡਾਰੀ ਪੁਲ ਦੇ ਨਾਲ 1*51.629ਮ ਲੋਹੇ ਦੇ ਬੀਮ ਪਾ ਕੇ ਇਸ ਨੁੰ ਚੌੜਾ ਕਰਨ ਦੀ ਤਜਵੀਜ ਸੀ।ਜਿਸ ਲਈ 19.29 ਕਰੋੜ ਰੁਪੈ ਅਲਾਟ ਕੀਤੇ ਗਏ।
ਔਜਲਾ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਬਹੁਤ ਸਮਾਂ ਪਹਿਲਾਂ ਹੀ ਪੂਰੇ ਹੋ ਜਾਣੇ ਚਾਹੀਦੇ ਸਨ, ਪਰ ਅਫਸਰਸ਼ਾਹੀ ਦੇ ਸੁਸਤ ਵਤੀਰੇ ਤੇ ਦੇ ਕਾਰਨ ਇਹ ਪ੍ਰੋਜੈਕਟ ਅੱਧ ਵਿਚਾਲੇ ਹੀ ਲਟਕੇ ਹੋਏ ਹੋ ਹਨ, ਜਿਸ ਦਾ ਖਮਿਆਜਾ ਸਟੇਸ਼ਨ ਤੇ ਆਉਣ ਜਾਣ ਵਾਲੇ ਯਾਤਰੂਆਂ ਨੁੰ ਹੋ ਰਿਹਾ ਹੈ।ਉਹਨਾਂ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਵਿਚ ਕੇਵਲ ਪੰਜਾਬ ਵਿਚੋਂ ਹੀ ਨਹੀ ਸਗੋਂ ਦੇਸ਼ ਵਿਦੇਸ਼ ਵਿਚੋਂ ਯਾਤਰੂ ਆ ਕੇ ਉੇਤਰਦੇ ਹਨ ਤੇ ਜਦ ਉਹਨਾਂ ਨੁੰ ਸਟੇਸ਼ਨ ਆ ਕਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਬਹੁਤ ਹੀ ਬੁਰਾ ਪ੍ਰਭਾਵ ਲੈ ਕੇ ਜਾਂਦੇ ਹਨ।ਉਹਨਾਂ ਨੇ ਕਿਹਾ ਕਿ ਕੁੱਝ ਅਫਸਰ ਪੁਰਾਣੇ ਮਾਇੰਡ ਸੈਟ ਲੈ ਕੇ ਕੰਮ ਕਰਦੇ ਹਨ, ਪਰ ਹੁਣ ਅਜਿਹਾ ਬਰਦਾਸ਼ਤ ਨਹੀ ਕੀਤਾ ਜਾਵੇਗਾ।ਜਿਸ ਵੀ ਪ੍ਰੋਜੈਕਟ ਲਈ ਜੋ ਸਮਾਂ ਨਿਸਚਿਤ ਕੀਤਾ ਗਿਆ ਹੈ ਉਸ ਵਿਚ ਹੀ ਉਹਨਾਂ ਨੁੰ ਪ੍ਰੋਜੈਕਟਾਂ ਨੁੰ ਨੇਪਰੇ ਚਾੜਨਾ ਪਵੇਗਾ।
ਉਹਨਾਂ ਨੇ ਕਿਹਾ ਕਿ ਜੋ ਕਰਮਚਾਰੀ ਜਾਂ ਅਫਸਰ ਕੰਮ ਨਹੀ ਕਰਨਾ ਚਾਹੁੰਦੇ ਉਹ ਨੌਕਰੀਆਂ ਛੱਡ ਕੇ ਘਰ ਬੈਠਣ ਤੇ ਨੌਜਵਾਨਾਂ ਨੁੰ ਅੱਗੇ ਆਉਣ ਦੇਣ ਜਿੰਨਾ ਵਿੱਚ ਕੰਮ ਕਰਨ ਦਾ ਜਜ਼ਬਾ ਵੀ ਹੈ ਤੇ ਤਾਕਤ ਵੀ ।
ਔਜਲਾ ਵਲੋਂ ਕੀਤੀ ਅਚਨਚੇਤੀ ਚੈਕਿੰਗ ਦੇ ਦੋਰਾਨ ਉਹਨਾਂ ਨੇ ਜਲਿਅਵਾਲਾ ਬਾਗ ਦਾ ਮਾਡਲ ਬੁਰੀ ਹਾਲਤ ਤੇ ਮਿੱਟੀ ਘੱਟੇ ਵਿੱਚ ਪਿਆ ਵੇਖਿਆ ਤੇ ਉਹਨਾਂ ਉਸੇ ਵੇਲੇ ਹੀ ਇਸ ਮਾਡਲ ਨੁੰ ਫੋਰੀ ਤੌਰ ਤੇ ਸਾਫ ਕਰਕੇ ਕਿਸੇ ਢੁੱਕਵੀ ਜਗਾ ਤੇ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ।ਔਜਲਾ ਨੇ ਆਪਣੇ ਇਸ ਦੌਰੇ ਦੇ ਬਾਰੇ ਸਾਫ ਕਰਦਿਆ ਕਿਹਾ ਕਿ ਉਹ ਲੋਕਾਂ ਦੇ ਚੁਣੇ ਨਮਾਇਦੇ ਹਨ ਤੇ ਉਹਨਾਂ ਦਾ ਅਧਿਕਾਰ ਵੀ ਹੈ ਤੇ ਫਰਜ ਵੀ ਕਿ ਉਹ ਲੋਕਾਂ ਦੀ ਸੇਵਾ ਲਈ ਬਣੇ ਅਦਾਰਿਆ ਤੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੁੰ ਚੈਕ ਕਰਨ ਤੇ ਤਾਂ ਕਿ ਲੋਕਾਂ ਨੁੰ ਕਿਸੇ ਵੀ ਤਰਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਚੰਗਾ ਕੰਮ ਕਰਨ ਵਾਲੇ ਮੁਲਾਜਿਮਾਂ ਨੂੰ ਉਤਸ਼ਾਹ ਕਰਦੇ ਹਨ ਪਰ ਉਹ ਕੰਮ ਚੋਰ ਸਰਕਾਰੀ ਮੁਲਾਜਿਮਾੰ ਨੁੰ ਬਰਦਾਸਤ ਨਹੀ ਕਰ ਸਕਦੇ।
ਔਜਲਾ ਨੇ ਦੱਸਿਆ ਕਿ ਉਹਨਾਂ ਨੁੰ ਉਤਰੀ ਰੇਲਵੇ ਦੇ ਜਨਰਲ ਮੈਨੇਜਰ ਵਲੋਂ ਮਿਲੀ ਜਾਣਕਾਰੀ ਮੁਤਾਬਕ ਐਚ-ਉ-ਆਰ ਕੋਟੇ ਨੁੰ ਪੂਰੀ ਤਰਾਂ ਲਾਗੂ ਨਹੀ ਕੀਤਾ ਜਾ ਰਿਹਾ।ਉਹਨਾਂ ਨੇ ਕਿਹਾ ਕਿ ਜੋ ਵੀ ਕਰਮਚਾਰੀ ਇਸ ਕੋਟੇ ਨੁੰ ਲਾਗੂ ਨਹੀ ਕਰਦਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਗੀ।ਇਸੇ ਦੌਰਾਨ ਔਜਲਾ ਸਟੇਸਨ `ਤੇ ਕੰਮ ਕਰਨ ਵਾਲੇ ਕੁਲੀਆਂ ਨੁੰ ਮਿਲੇ ਜਿੰਨਾਂ ਨੇ ਉਹਨਾਂ ਨੁੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮੈਮੋਰੰਡਮ ਵੀ ਦਿੱਤਾ।