ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਵਿਦਿਆਰਥੀਆਂ, ਕਰਮਚਾਰੀਆਂ ਅਤੇ ਹੋਰਾਂ ਦੀ ਮਾਨਸਿਕ ਸਿਹਤ ਅਤੇ ਮਨੋਬਲ ਨੂੰ ਮਜ਼ਬੂਤ ਕਰਨ ਲਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿਚ ਸਾਈਕੋ ਕੌਂਸਲਿੰਗ ਸੈੱਲ ਦੀ ਸਥਾਪਨਾ ਕੀਤੀ ਗਈ ਹੈ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਜਾਂਦੇ ਕਾਉਂਸਲਿੰਗ ਸੈਸ਼ਨਾਂ ਦੀ ਲੜੀ ਦੇ ਤਹਿਤ, ਕੰਪਿਊਟਰ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਲਈ ਇੱਕ ਸਪੈਸ਼ਲ ਕੌਂਸਲਿੰਗ ਸੈਸ਼ਨ ਆਯੋਜਿਤ ਕੀਤਾ ਗਿਆ।ਯੂਨੀਵਰਸਿਟੀ ਵਿਖੇ ਮਨੋਵਿਗਿਆਕ ਸਲਾਹਕਾਰ ਡਾ. ਸੋਨੀਆ ਕਪੂਰ ਨੇ ਇਸ ਮੌਕੇ ਵਿਦਿਆਰਥੀ ਨਾਲ ਗੱਬਬਾਤ ਕੀਤੀ ਜਿਸ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵਿਚਾਰ ਵਟਾਂਦਰਾ ਕੀਤਾ।
ਡਾ. ਸੋਨੀਆ ਕਪੂਰ ਨੇ 10ਵੇਂ ਸਮੈਸਟਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਮਹਿਸੂਸ ਕੀਤਾ ਕਿ ਵਿਦਿਆਰਥੀ ਸੂਚਨਾ ਤਕਨਾਲੋਜੀ (ਆਈ.ਟੀ) ਦੇ ਖੇਤਰ ਵਿੱਚ ਹੁਨਰ ਸਾਬਿਤ ਕਰਨ ਲਈ ਉਤਸ਼ਾਹਿਤ ਹਨ, ਪਰ ਨੌਕਰੀਆਂ ਸਬੰਧੀ ਚੰਗੀਆਂ ਸੰਭਾਵਨਾਵਾਂ ਦੀ ਘਾਟ ਕਰਕੇ ਉਨ੍ਹਾਂ ਵਿਚ ਉਦਾਸ ਹਨ। ਇਹ ਵੀ ਦੇਖਿਆ ਗਿਆ ਸੀ ਕਿ ਉਹ ਆਪਣੇ ਅਕਾਦਮਿਕ ਗਿਆਨ ਅਤੇ ਯੂਨੀਵਰਸਿਟੀ ਵਿਚ ਕਰਵਾਏ ਵੱਖ-ਵੱਖ ਸੈਮੀਨਾਰਾਂ ਅਤੇ ਵਰਕਸ਼ਾਪਾਂ ਤੋਂ ਪ੍ਰਾਪਤ ਚੰਗੇ ਅਨੁਭਵ ਤੋਂ ਕਾਫੀ ਸੰਤੁਸ਼ਟ ਸਨ, ਪਰ 10ਵੇਂ ਸੈਮੈਸਟਰ ਦੇ ਵਿਦਿਆਰਥੀਆਂ ਲਈ ਤਨਾਅ ਦਾ ਮੁੱਖ ਕਾਰਨ ਉਹਨਾਂ ਦੇ ਪਲੇਸਮੈਂਟ ਨਾਲ ਸੰਬੰਧਿਤ ਸੀ।
ਉਨ੍ਹਾਂ ਨੂੰ ਪੰਜਾਬ ਵਿਚ ਆਈ.ਟੀ. ਸੈਕਟਰ ਵਿਚ ਮੌਕੇ ਨਹੀਂ ਮਿਲਦੇ ਅਤੇ ਨੌਕਰੀਆਂ ਸਬੰਧੀ ਸੰਭਾਵਨਾਵਾਂ ਦੀ ਘਾਟ ਹੈ। ਵਿਦਿਆਰਥੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਵਿਕਾਸ ਲਈ, ਉਨ੍ਹਾਂ ਨੂੰ ਆਪਣਾ ਘਰ ਘਾਟ ਛੱਡਣਾ ਪੈ ਸਕਦਾ ਹੈ ਅਤੇ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿਚ ਆਈ ਟੀ ਦੀਆਂ ਸੰਭਾਵਾਨਾਂ ਵੱਧ ਹਨ। ਉਸੇ ਸਮੇਂ, ਉਹ ਮਹਿਸੂਸ ਕਰਦੇ ਹਨ ਕਿ ਜੇ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਛੱਡਣਾ ਪਿਆ ਤਾਂ ਫਿਰ ਵਿਦੇਸ਼ ਜਾਣਾ ਕਿਉਂ ਨਾ ਚੁਣਨ। ਬਦਕਿਸਮਤੀ ਨਾਲ, ਮੌਕੇ ਦੀ ਕਮੀ ਕਾਰਨ ਦੇਸ਼ ਤੋਂ ਮਹਾਨ ਪ੍ਰਤਿਭਾ ਅਤੇ ਹੁਨਰ ਖ਼ਤਮ ਹੋ ਰਹੇ ਹਨ ਇਹ ਵਿਦਿਆਰਥੀਆਂ ਦੀ ਆਵਾਜ਼ ਹੈ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਖੇਤਰ ਵਿੱਚ ਆਈ.ਟੀ. ਅਤੇ ਹੋਰ ਖੇਤਰ ਸਥਾਪਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਲਈ ਇਕ ਸਨਿਮਰ ਬੇਨਤੀ ਹੈ। ਇਹ ਸਿਰਫ ਕਿਸੇ ਵਿਅਕਤੀਗਤ ਵਿਕਾਸ ਲਈ ਨਹੀਂ ਸਗੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਵੀ ਹੈ।
ਕੰਪਿਊਟਰ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਦੀਪ ਸਿੰਘ ਨੇ ਸਪੀਕਰ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਮਹਿਸੂਸ ਕੀਤਾ ਕਿ ਵਿਦਿਆਰਥੀਆਂ ਲਈ ਉਨ੍ਹਾਂ ਦੇ ਤਣਾਅ ਦੇ ਟਾਕਰੇ ਲਈ ਸਲਾਹ ਮਸ਼ਵਰੇ ਦੀ ਲੋੜ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …