ਪਠਾਨਕੋਟ, 10 ਮਾਰਚ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਹਿਰ ਦੀਆਂ ਵੱਖ ਵੱਖ ਐਨ.ਜੀ.ੳ ਨਾਲ ਨੈਸ਼ਨਲ ਪਲਸ ਪੋਲਿਓ ਰਾੳਂੂਡ (ਦੋ) ਦੇ ਸੰਬਧ ਵਿੱਚ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ ਵਿੱਚ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਪਲਸ ਪੋਲਿਓ ਦੇ ਪਹਿਲੇ ਰਾਊਂਡ ਤੋ ਬਾਅਦ ਹੁਣ ਜਿਲੇ੍ਹ ਅੰਦਰ ਮਿਤੀ 11,12 ਅਤੇ 13 ਮਾਰਚ 2018 ਨੰੁੂ ਨੈਸ਼ਨਲ ਪਲਸ ਪੋਲਿਓ ਰਾੳਂੂਡ ਦੋ ਚਲਾਇਆ ਜਾ ਰਿਹਾ ਹੈ। ਇਸ ਲਈ ਜਿਲਾ੍ਹ ਪਠਾਨਕੋਟ ਦੇ 0 ਤੋਂ 5 ਸਾਲ ਦੇ ਸਾਰੇ ਬੱੱਚਿਆਂ ਦੇ ਮਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱੱਚਿਆਂ ਨੂੰ 11,12 ਅਤੇ 13 ਮਾਰਚ ਨੂੰ ਆਪਣੇ ਘਰ ਦੇ ਨੇੜੇ ਦੇ ਪੋਲਿਓ ਬੂਥ ਤੇ ਦੋ ਬੂੰਦਾਂ ਜਿੰਦਗੀ ਦੀਆਂ ਪਿਲਾਉਣ ਵਾਸਤੇ ਜਰੂਰ ਲੈਕੇ ਜਾਣ ਤਾਂ ਕਿ ਬੱਚਿਆ ਨੂੰ ਪੋਲਿਓ ਵਰਗੀ ਨਾਮੁਰਾਦ ਬੀਮਾਰੀ ਤੋਂ ਬਚਾਇਆ ਜਾ ਸਕੇ। ਉਨਾਂ ਦੱਸਿਆ ਕਿ ਜਨਵਰੀ 2018’ਚ ਚਲਾਏ ਗਏ ਪਹਿਲੇ ਰਾੳਂੂਡ ਦੌਰਾਨ ਜਿਲੇ੍ਹ ਦੇ 0 ਤੋਂ 5 ਸਾਲ ਦੇ 70081 ਬੱਚਿਆਂ ਨੂੰ ਕਵਰ ਕਰਕੇ 100.98 ਪ੍ਰਤੀਸ਼ਤ ਟੀਚਾ ਪ੍ਰਾਪਤ ਕੀਤਾ ਗਿਆ ਸੀ। ਉਨਾਂ ਜਾਣਕਾਰੀ ਦਿੱਤੀ ਕਿ ਮਿਤੀ 11 ਮਾਰਚ ਦਿਨ ਐਤਵਾਰ ਨੂੰ ਨੈਸ਼ਨਲ ਪਲਸ ਪੋਲਿਓ ਰਾਊਂਡ ਦੇ ਪਹਿਲੇ ਦਿਨ ਬੂਥ ਐਕਟੀਵਿਟੀ ਰਾਹੀਂ ਅਤੇ 12 ਤੇ 13 ਮਾਰਚ ਨੂੰ ਹਾਊਸ ਟੂ ਹਾਊਸ ਐਕਟੀਵਿਟੀ ਰਾਹੀਂ ਪਠਾਨਕੋਟ ਜਿਲੇ੍ਹ ਦੀ ਲਗਭੱੱਗ 6,74,377 ਅਬਾਦੀ ਕਵਰ ਕੀਤੀ ਜਾਵੇਗੀ। ਇਸ ਰਾਊਂਡ ਦੌਰਾਨ ਜਿਲੇ੍ਹ ਦੇ 0-5 ਸਾਲ ਤੱਕ ਦੇ 69,432 ਬੱਚਿਆ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। 9੍ਰ ਤਹਿਤ ਜਿਲ੍ਹੇ ਵਿੱਚ 523 ਬੂਥ ਲਗਾਏ ਜਾਣਗੇ, ਜਿਨਾਂ ਵਿੱਚੋ 495 ਫਿਕਸਡ ਬੂਥ, 17 ਟਰਾਂਜਿਟ ਅਤੇ 11 ਮੋਬਾਬਿਲ ਟੀਮਾਂ ਕੰਮ ਕਰਨਗੀਆਂ। ਇਸ ਮੁੰਹਿਮ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਕੱੁਲ ੧੯੯੨ ( + ) ਸਿਹਤ ਵਿਭਾਗ ਦੇ ਕਰਮਚਾਰੀ ਆਪਣਾ ਸਹਿਯੋਗ ਦੇਣਗੇ। ਇਸ ਤੋ ਇਲਾਵਾ ਪਲਸ ਪੋਲਿਓ ਰਾਊਂਡ ਦੌਰਾਨ ਹੋਰ ਵਿਭਾਗਾਂ ਜਿਵੇਂ ਪੁਲਿਸ ਵਿਭਾਗ, ਪੰਚਾਇਤ ਰਾਜ ਸੰਸਥਾਵਾਂ/ਪੇਂਡੂ ਵਿਕਾਸ ਵਿਭਾਗ,ਖੁਰਾਕ ਅਤੇ ਸਪਲਾਈ ਵਿਭਾਗ,ਟਰਾਂਸਪੋਰਟ ਵਿਭਾਗ,ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਲੋਕ ਸੰਪਰਕ ਵਿਭਾਗ, ਜਿਲਾ੍ਹ ਆਯੂਰਵੈਦਿਕ ਅਫਸਰ ਪਠਾਨਕੋਟ, ਇੰਡਸਟਰੀਅਲ ਡਿਪਾਰਮੈਂਟ,ਇਲੈਕਟਰੀਕਲ ਵਿਭਾਗ,ਮਿਲਟਰੀ ਹਸਪਤਾਲ, ਰੇਲਵੇ ਵਿਭਾਗ, ਸਥਾਨਕ ਸਰਕਾਰ ਵਿਭਾਗ ਦਾ ਵੀ ਸਹਿਯੋਗ ਲਿਆ ਜਾ ਰਿਹਾ ਤਾਂ ਕਿ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਦੋ ਬੂੰਦਾ ਜਿੰਦਗੀ ਦੀਆਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।
ਡਾ. ਭੁਪਿੰਦਰ ਸਿੰਘ ਨੇ ਦੱੱਸਿਆ ਕਿ ਪੋਲਿਓ ਦੀ ਬੀਮਾਰੀ ਨੂੰ ਖਤਮ ਕਰਨ ਵਾਸਤੇ ਸਾਲ 1995 ਵਿੱਚ ਪਲਸ ਪੋਲਿਓ ਮੁੰਹਿਮ ਦੀ ਸ਼ੂਰੂਆਤ ਕੀਤੀ ਗਈ ਸੀ। ਉਨਾਂ ਕਿਹਾ ਕਿ ਭਾਰਤ ਸਮੇਤ ਦੱਖ਼ਣ ਪੁਰਬ ਏਸ਼ਿਆ ਦੇ ਦੱਸ ਦੇਸ਼ਾਂ ਨੂੰ ਭਾਵੇਂ 27 ਮਾਰਚ 2014 ਨੂੰ ਵਿਸ਼ਵ ਸਿਹਤ ਸੰਗਾਠਨ (8) ਵਲੋਂ ਪੋਲੀਓ ਮੁਕਤ ਖ਼ਿੱਤੇ ਦਾ ਦਰਜਾ ਦੇ ਦਿੱਤਾ ਗਿਆ ਸੀ, ਪਰ ਫਿਰ ਵੀ ਇਹ ਮੁਹਿੰਮ ਇਸ ਕਰਕੇ ਚਲਾਈ ਜਾ ਰਹੀ ਹੈ ਕਿਊਕਿ ਦੁਨਿਆਂ ਅੰਦਰ ਅੱਜੇ ਵੀ ਵਾਇਲਡ ਪੋਲੀਓ ਵਾਇਰਸ ਦਾ ਸੰਚਾਰ ਜਾਰੀ ਹੈ।ਸਾਲ 2016 ਦੌਰਾਨ ਵੀ ਪਾਕਿਸਤਾਨ ਦੇ ਵਿੱਚ ਪੋਲੀਓ ਦਾ ਇਕ ਕੇਸ ਸਾਹਮਣੇ ਆ ਚੁੱਕਾ ਹੈ।ਇਸ ਕਰਕੇ ਸਾਡੇ ਗੁਆਂਢੀ ਦੇਸ਼ਾਂ ਜਿਵੇਂ ਪਾਕਿਸਤਾਨ, ਅਫਗਾਨੀਸਤਾਨ ਮੁਲਕਾਂ ਵਿੱਚ ਇਸ ਵਾਇਰਸ ਦੇ ਸੰਚਾਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਲਈ 0 ਤੋਂ 5 ਸਾਲ ਤੱਕ ਦੇ ਸਾਰੇ ਬੱੱਚਿਆਂ ਦੇ ਮਪਿਆਂ ਨੂੰ ਅਪੀਲ ਹੈ ਕਿ ਨੈਸ਼ਨਲ ਪਲਸ ਪੋਲਿਓ ਮੁਹਿੰਮ ਦੌਰਾਨ ਆਪਣੇ ਘਰ ਦੇ ਨੇੜੇ ਦੇ ਪੋਲੀਓ ਬੂਥ ਤੇ ਦੋ ਬੂੰਦਾਂ ਜਿੰਦਗੀ ਦੀਆਂ ਪਿਲਾਉਣ ਵਾਸਤੇ ਜਰੂਰ ਲੈਕੇ ਜਾਣ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …