ਨਵਜੋਤ ਸਿੰਘ ਸਿੱਧੂ ਨੇ ਸਿੱਕਾ ਉਛਾਲ ਕੇ ਕੀਤਾ ਉਦਘਾਟਨ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਅਮਨਦੀਪ ਪ੍ਰੀਮੀਅਰ ਲੀਗ (ਏ.ਪੀ.ਐਲ)-2018 ਕ੍ਰਿਕੇਟ ਲੀਗ ਦਾ ਅੱਜ ਪੂਰੀ ਧੂਮ-ਧਾਮ ਨਾਲ ਅਮਨਦੀਪ ਕ੍ਰਿਕੇਟ ਸਟੇਡੀਅਮ ਨੇੜੇ ਤਾਰਾਂ ਵਾਲਾ ਪੁੱਲ ਸ਼ੁਭਆਰੰਭ ਹੋਇਆ।ਇਸ ਟੂਰਨਾਮੈਂਟ ‘ਚ ਦੇਸ਼ ਭਰ ਤੋਂ 8 ਟੀਮਾਂ ਭਾਗ ਲੈ ਰਹੀਆਂ ਹਨ ।ਅੱਜ ਬਾਅਦ ਦੁਪਹਿਰ ਨਵਜੋਤ ਸਿੰਘ ਸਿੱਧੂ ਮੰਤਰੀ ਸਥਾਨਕ ਸਰਕਾਰਾਂ, ਜੋ ਕਿ ਖੁਦ ਵੀ ਸਾਬਕਾ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਰਹਿ ਚੁੱਕੇ ਹਨ, ਮੁੱਖ-ਮਹਿਮਾਨ ਵਜੋਂ ਪਹੁੰਚੇ ਅਤੇ ਸਿੱਕਾ ਉਛਾਲ ਕੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ ਉਨ੍ਹਾਂ ਦੇ ਨਾਲ ਡਾ. ਰਾਜ ਕੁਮਾਰ ਵੇਰਕਾ ਵਿਧਾਇਕ ਵੀ ਆਏ। ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਆਰ.ਆਰ ਸਪੋਰਟਸ ਟੀਮ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਐਫ.ਸੀ.ਸੀ ਦਿੱਲੀ ਨੂੰ ਗੇਂਦਬਾਜ਼ੀ ਦੀ ਜਿੰਮੇਦਾਰੀ ਸੌੰਪੀ
ਆਰ.ਆਰ ਟੀਮ ਨੇ ਜ਼ਬਰਦਸਤ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਨਿਰਧਾਰਿਤ 20 ਓਵਰਾਂ ‘ਚ 195 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ‘ਚ ਮੈਨ ਆਫ਼ ਦੀ ਮੈਚ ਹਿਮਾਂਸ਼ੁ ਰਾਣਾ ਦੀਆਂ ਧਮਾਕੇਦਾਰ 78 ਦੌੜਾਂ (51 ਗੇਂਦਾਂ ‘ਤੇ) ਸ਼ਾਮਿਲ ਸਨ।ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਐਫ.ਸੀ.ਸੀ, ਦਿੱਲੀ ਦੀ ਟੀਮ 16.2 ਓਵਰਾਂ ‘ਚ ਸਿਰਫ਼ 126 ਦੌੜਾਂ ‘ਤੇ ਆਲ ਆਉਟ ਹੋ ਗਈ।ਮੈਨ ਆਫ਼ ਦੀ ਮੈਚ ਹਿਮਾਂਸ਼ੂ ਰਾਣਾ ਨੂੰ ਵਿਸ਼ੇਸ਼ ਮਹਿਮਾਨ ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …