ਆਰਕੀਟੈਕਚਰ ਵਿਭਾਗ ਨੇ ਜਿੱਤੀ ਓਵਰਆਲ ਟਰਾਫੀ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਗਿੱਧੇ ਦੀ ਧਮਾਲ ਨਾਲ ਸੰਪੰਨ ਹੋਏ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲੇ ‘ਜਸ਼ਨ-2018’ ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਆਰਕੀਟੈਕਚਰ ਵਿਭਾਗ ਨੇ ਜਿੱਤ ਲਈ ਜਦੋਂਕਿ ਕੰਪਿਊਟਰ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਵਿਭਾਗ ਦੂਜੇ ਅਤੇ ਇਲੈਕਟ੍ਰੌਨਿਕਸ ਵਿਭਾਗ ਤੀਜੇ ਨੰਬਰ ’ਤੇ ਰਿਹਾ।ਇਹ ਮੁਕਾਬਲੇ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸੰਪੰਨ ਹੋਏ।
ਜਸ਼ਨ ਦੇ ਸਮਾਪਤੀ ਸਮਾਰੋਹ ਮੌਕੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸ਼੍ਰੀ ਐਸ.ਐਸ. ਸ੍ਰੀਵਾਸਤਵਾ ਮੁੱਖ ਮਹਿਮਾਨ ਸਨ ਅਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਪ੍ਰਧਾਨਗੀ ਨੇ ਕੀਤੀ ਅਤੇ ਜੇਤੂਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ। ਡੀਨ ਵਿਦਿਆਰਥੀ ਭਲਾਈ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਆਪਣੇ ਭਾਸ਼ਣ ਵਿਚ ਸ਼੍ਰੀ ਸ੍ਰੀਵਾਸਤਵਾ ਨੇ ਜਿੱਥੇ ਜਸ਼ਨ 2018 ਦੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਉਨ੍ਹਾਂ ਨੂੰ ਪ੍ਰੇਰਿਆ।
ਜਸ਼ਨ ਦੇ 4-ਦਿਨਾ ਸਭਿਆਚਾਰਕ ਮੁਕਾਬਲਿਆਂ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀ-ਕਲਾਕਾਰਾਂ ਵੱਖ-ਵੱਖ ਸਭਿਆਚਾਰਕ ਮੁਕਾਬਲਿਆਂ ਵਿਚ ਭਾਗ ਗਿਆ। ਇਸ ਮੌਕੇ ਪ੍ਰੋ. ਜਸਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਨੂੰ ਮੀਮੇੈਂਟੋ ਦੇ ਕੇ ਸਨਮਾਨਿਤ ਵੀ ਕੀਤਾ।
ਇਨ੍ਹਾਂ ਮੁਕਾਬਲਿਆਂ ਦੌਰਾਨ ਆਰਕੀਟੈਕਚਰ ਵਿਭਾਗ ਦੇ ਕਰਨਦੀਪ ਸਿੰਘ ਨੂੰ ਮਿਸਟਰ ਜਸ਼ਨ ਅਤੇ ਫੀਜ਼ੀਓਥੀਰੈਪੀ ਵਿਭਾਗ ਦੀ ਗਿਨੀ ਜਸਵਾਲ ਨੂੰ ਮਿਸ ਜਸ਼ਨ ਦੇ ਟਾਈਟਲਾਂ ਨਾਲ ਨਿਵਾਜਿਆਂ ਗਿਆ। ਓਵਰਆਲ ਕੈਟਾਗਿਰੀ ਵਿਚ ਆਰਕੀਟੈਕਚਰ – ਫਾਈਨ ਆਰਟਸ; ਇਲੈਕਟ੍ਰੌਨਿਕਸ ਟੈਕਨਾਲੋਜੀ – ਲਿਟਰੇਰੀ; ਇਲੈਕਟ੍ਰੌਨਿਕਸ ਟੈਕਨਾਲੋਜੀ – ਸੰਗੀਤ; ਆਰਕੀਟੈਕਚਰ ਵਿਭਾਗ – ਥੀਏਟਰ ਤੇ ਡਾਂਸ ਦੀਆਂ ਆਈਟਮਾਂ ਵਿਚ ਜੇਤੂ ਰਹੇ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …