Friday, September 20, 2024

ਫੁੱਲਾਂ ਤੇ ਪੌਦਿਆਂ ਦੀ ਕਾਸ਼ਤ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਿੰਨ ਰੋਜ਼ਾ ਫੁੱਲਾਂ, ਪੌਦਿਆਂ ਅਤੇ ਰੰਗੋਲੀ ਦੇ ਦੂਜੇ PPN1203201809ਦਿਨ ਪ੍ਰਦਰਸ਼ਨੀਆਂ ਤੋਂ ਇਲਾਵਾ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਉੱਘੇ ਫੁੱਲਾਂ ਦੇ ਕਾਸ਼ਤਕਾਰ ਅਵਤਾਰ ਸਿੰਘ ਢੀਂਡਸਾ ਨੇ ਸੈਮੀਨਾਰ ਦੌਰਾਨ ਫੁੱਲਾਂ ਦੀ ਕਾਸ਼ਤ ਸਬੰਧੀ ਆਪਣਾ ਭਾਸ਼ਣ ਦਿੱਤਾ। ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ।ਐਚ.ਐਸ ਤਿੰਨਾ ਇੰਚਾਰਜ ਭਾਈ ਲਾਲੋ ਉਸਾਰੀ ਵਿਭਾਗ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਨੂੰ `ਜੀ ਆਇਆਂ` ਆਖਿਆ। ਯੂਨੀਵਰਸਿਟੀ ਦੇ ਹੌਰਟੀਕਲਚਰ ਕੰਸਲਟੈਂਟ ਡਾ. ਜੇ.ਐਸ ਬਿਲਗਾ ਨੇ ਯੂਨੀਵਰਸਿਟੀ ਵਿਚ ਲਾਈ ਪ੍ਰਦਰਸ਼ਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਬੋਟਾਨੀਕਲ ਇਨਵਾਇਰਨਮੈਂਟਲ ਵਿਭਾਗ ਦੇ ਪ੍ਰੋ. ਆਦਰਸ਼ਪਾਲ ਵਿਗ, ਡਾ. ਰੇਣੂ ਭਾਰਦਵਾਜ, ਡਾ. ਅਵਿਨਾਸ਼ ਨਾਗਪਾਲ, ਡਾ. ਸਰੋਜ ਅਰੋੜਾ, ਡਾ. ਸੁਖਵਿੰਦਰ ਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ।ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਅਵਤਾਰ ਸਿੰਘ ਨੇ ਕਿਹਾ ਕਿ ਅੱਜ ਫੁੱਲਾਂ ਦੀ ਕਾਸ਼ਤ ਕਰਨਾ ਨਾ ਸਿਰਫ ਇਕ ਲਾਹੇਵੰਦ ਉਪਰਾਲਾ ਹੈ ਸਗੋਂ ਰੁਜ਼ਗਾਰ ਦਾ ਵੀ ਵੱਡਾ ਜ਼ਰੀਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਢੇ ਤਿੰਨ ਏਕੜ ਤੋਂ ਫੁੱਲਾਂ ਦੀ ਕਾਸ਼ਤ ਸ਼ੁਰੂ ਕੀਤੀ ਅਤੇ ਅੱਜ ਉਹ ਸੌ ਏਕੜ ਵਿਚ ਫੁੱਲਾਂ ਦੀ ਕਾਸ਼ਤ ਕਰਦੇ ਹੋਏ ਬੀਜਾਂ ਨੂੰ ਵੱਖ ਵੱਖ ਮੁਲਕਾਂ ਵਿਚ ਐਕਸਪੋਰਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫੁੱਲ ਆਤਮਾ ਦੀ ਖੁਰਾਕ ਹਨ ਅਤੇ ਸਾਡੇ ਮਨ ਨੂੰ ਖੁਸ਼ੀ, ਖੇੜਾ ਅਤੇ ਸ਼ਾਂਤੀ ਪ੍ਰਦਾਨ ਕਰਦੇ ਹਨ।ਉਨ੍ਹਾਂ ਕਿਹਾ ਕਿ ਕੁਦਰਤ ਦੀ ਇਸ ਨਿਆਮਤ ਨੂੰ ਹਰ ਇਨਸਾਨ ਨੂੰ ਮਾਨਣ ਦਾ ਹੱਕ ਹੈ ਪਰ ਇਸ ਦੇ ਨਾਲ ਇਹ ਫਰਜ਼ ਵੀ ਬਣਦਾ ਹੈ ਅਸੀ ਵਾਤਾਵਰਣ ਪ੍ਰਤੀ ਸੁਚੇਤ ਹੁੰਦੇ ਹੋਏ ਵੱਧ ਤੋਂ ਵੱਧ ਫੁੱਲਾਂ ਅਤੇ ਪੌਦਿਆਂ ਦੀ ਕਾਸ਼ਤ ਕਰੀਏ ਤਾਂ ਸਾਡਾ ਵਾਤਾਵਰਣ ਸਾਫ ਅਤੇ ਸੁੰਦਰ ਹੋ ਸਕੇ।
ਉਨ੍ਹਾਂ ਅਪੀਲ ਕੀਤੀ ਕਿ ਇਸ ਕਿੱਤੇ ਪ੍ਰਤੀ ਨੌਜਵਾਨ ਵਰਗ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਕੋਰਸ ਸ਼ੁਰੂ ਕੀਤੇ ਜਾਣ ਅਤੇ ਨੌਜੁਆਨਾਂ ਨੂੰ ਵੀ ਇਸ ਕਾਰਜ ਤੋਂ ਆਪਣਾ ਰੁਜ਼ਗਾਰ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਫੁੱਲਾਂ ਦੀ ਸੁੰਦਰਤਾ ਅਤੇ ਉਨ੍ਹਾਂ ਦੀ ਖੁਸ਼ਬੋ ਕਰਕੇ ਉਨ੍ਹਾਂ ਵੱਲ ਆਕਰਸ਼ਤ ਹੁੰਦੇ ਹਨ ਉਸੇ ਤਰ੍ਹਾਂ ਸਾਨੂੰ ਫੁੱਲਾਂ ਵਾਂਗ ਹੀ ਆਪਣੇ ਅੰਦਰ ਗੁਣ ਅਤੇ ਅੰਦਰ ਦੀ ਸੁੰਦਰਤਾ ਵਧਾਉਣੀ ਚਾਹੀਦੀ ਹੈ ਤਾਂ ਗੁਣ ਸਾਡੀ ਪਛਾਣ ਬਣ ਸਕਣ।
ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਸਵੱਛ ਅਤੇ ਹਰਾ ਭਰਾ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਕੁਦਰਤ ਪ੍ਰਤੀ ਆਕਰਸ਼ਤ ਕੀਤਾ ਜਾ ਸਕੇ ਅਤੇ ਪੜ੍ਹਨ ਲਈ ਵਧੇਰੇ ਸੁਖਾਵਾਂ ਮਾਹੌਲ ਮਿਲ ਸਕੇ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਉਪਰਾਲਿਆਂ ਨੂੰ ਹੋਰ ਵੀ ਹੱਲਾ ਸ਼ੇਰੀ ਅਤੇ ਮਦਦ ਦਿੱਤੀ ਜਾਵੇਗੀ।
ਡਾ. ਬਿਲਗਾ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਨੂੰ ਹੋਰ ਹਰਾ ਭਰਾ ਅਤੇ ਫੁੱਲਾਂ ਨਾਲ ਭਰਨ ਲਈ ਵਾਈਸ ਚਾਂਸਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਧ ਵੱਧ ਫੁੱਲ ਲਗਾਏ ਗਏ ਹਨ ਅਤੇ ਇਸ ਸਬੰਧੀ ਭਵਿੱਖ ਵਿਚ ਹੋਰ ਵੀ ਕਾਰਜ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਭਲਕੇ 12 ਮਾਰਚ ਨੂੰ ਆਮ ਲੋਕਾਂ ਲਈ ਖੁੱਲ੍ਹੀ ਰਹੇਗੀ ਤਾਂ ਜੋ ਉਹ ਵੀ ਇਸ ਖੂਬਸੂਰਤੀ ਦਾ ਆਨੰਦ ਮਾਣ ਸਕਣ ਅਤੇ ਕੁਦਰਤ ਦੇ ਨਾਲ ਸਮਾਂ ਬਿਤਾ ਸਕਣ।ਕੱਲ੍ਹ ਸੋਮਵਾਰ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿੱਚ ਦੁਪਹਿਰ 3.00 ਵਜੇ ਜੇਤੂਆਂ ਲਈ ਇਨਾਮ ਵੰਡ ਸਮਾਗਮ ਕੀਤਾ ਜਾਵੇਗਾ।   

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply