Wednesday, January 15, 2025

ਪ੍ਰਾਪਰਟੀ ਟੈਕਸ ਵਸੁਲੀ ਲਈ ਵਾਰਡ ਨੰਬਰ 43 `ਚ ਵਿਭਾਗ ਵਲੋਂ ਲੱਗਾ ਕੈਂਪ

PPN3003201801ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ ਸੱਗੂ) – ਸਾਲ 2017-18 ਦੇ ਬੱਜ਼ਟ ਦਾ ਮਿਲਿਆ ਟੀਚਾ ਪੂਰਾ ਕਰਨ ਲਈ ਨਗਰ ਨਿਗਮ ਦੇ ਹਾਊਸ ਟੈਕਸ ਤੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਮਾਲੀਆ ਇੱਕਠਾ ਕਰਨ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ।ਨਿਗਮ ਦੀ ਵਾਰਡ ਨੰਬਰ 43 ਵਿੱਚ ਵੀ ਪ੍ਰਾਪਰਟੀ ਟੈਕਸ ਵਸੂਲਣ ਲਈ ਕੌਂਸਲਰ ਬੀਬੀ ਜਸਕਿਰਨ ਕੌਰ ਦੀ ਅਗਵਾਈ `ਚ ਗੋਬਿੰਦ ਨਗਰ ਸੁਲਤਾਨਵਿੰਡ ਰੋਡ ਵਿਖੇ ਇੱਕ ਕੈਂਪ ਲਗਾਇਆ ਗਿਆ, ਜਿਸ ਵਿੱਚ ਵਿਭਾਗ ਤੋਂ ਪੁੱਜੇ ਮੁਲਾਜ਼ਮਾਂ ਨੇ ਵੱਡੀ ਗਿਣਤੀ `ਚ ਆਏ ਇਲਾਕਾ ਵਾਸੀਆਂ ਕੋਲੋਂ ਫਾਰਮ ਭਰਵਾ ਕੇ ਮੌਕੇ `ਤੇ ਰਸੀਦਾਂ ਕੱਟ ਕੇ ਪ੍ਰਾਪਰਟੀ ਟੈਕਸ ਵਸੁਲ ਕੀਤਾ।ਇਸ ਸਮੇਂ ਸਾਬਕਾ ਕੌਂਸਲਰ ਤੇ ਮੌਜੂਦਾ ਕੌਨਸਲਰ ਦੇ ਪਤੀ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਦੱਸਿਆ ਕਿ ਵਾਰਡ ਵਾਸੀਆਂ ਦੀ ਮੰਗ `ਤੇ ਅੱਜ ਦਾ ਇਹ ਪ੍ਰਾਪਰਟੀ ਟੈਕਸ ਕੈਂਪ ਲਗਾਇਆ ਗਿਆ ਹੈ ਤਾਂ ਜੋ ਟੈਕਸ ਦੇਣ ਵਾਲੇ ਲੋਕਾਂ ਨੂੰ ਦਫਤਰਾਂ ਵਿੱਚ ਖੱਜ਼ਲ ਖਰਾਬ ਨਾ ਹੋਣਾ ਪਵੇ।ਉਨਾਂ ਕਿਹਾ ਕਿ ਕੈਂਪ ਦੌਰਾਨ 200 ਤੋਂ ਵਧੇਰੇ ਲੋਕਾਂ ਟੈਕਸ ਭਰਿਆ ਹੈ।ਸੁਲਤਾਨਵਿੰਡ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 50 ਗਜ਼ ਜਮੀਨ `ਤੇ ਬਣੇ ਮਕਾਨ ਦੀਆਂ ਬਣੀਆਂ ਸਾਰੀਆਂ ਮੰਜ਼ਿਲਾਂ ਅਤੇ 125 ਵਰਗ ਗਜ਼ ਤੱਕ ਜਮੀਨ `ਤੇ ਬਣੇ ਸਿੰਗਲ ਸਟੋਰੀ ਮਕਾਨਾਂ `ਤੇ ਪ੍ਰਾਪਰਟੀ ਟੈਕਸ ਦੀ ਛੂਟ ਹੈ।ਇਸ ਤੋਂ ਇਲਾਵਾ ਵਿਧਵਾ ਔਰਤਾਂ ਅਤੇ ਅਪੰਗ ਵਿਅਕਤੀਆਂ ਨੂੰ ਪ੍ਰਾਪਰਟੀ ਟੈਕਸ ਵਿੱਚ 5000 ਤੱਕ ਦੀ ਰਿਆਇਤ ਦਿੱਤੀ ਜਾ ਰਹੀ ਹੈ।ਜਸਕੀਰਤ ਸੁਲਤਾਨਵਿੰਡ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 31 ਮਾਰਚ ਤੱਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਭਰ ਕੇ ਨਗਰ ਨਿਗਮ ਵਲੋਂ ਜੁਰਮਾਨੇ ਦੀ ਦਿੱਤੀ ਛੁਟ ਦਾ ਲਾਭ ਉਠਾਉਣ। ਇਸ ਮੌਕੇ ਫਾਰਮ ਭਰਨ ਲਈ ਵਲੰਟੀਅਰਾਂ ਵਜੋਂ ਸੇਵਾਵਾਂ ਦੇਣ ਵਾਲਿਆਂ ਵਿੱਚ ਰਾਮ ਸਿੰਘ ਰਸੀਲਾ, ਗੁਰਮੁੱਖ ਸਿੰਘ ਬਿੱਟੂ, ਕੁਲਦੀਫ ਸਿੰਘ ਕੰਡਾ, ਹਰਜਿੰਦਰ ਸਿੰਘ ਬੁੱਟਰ, ਤੇਜਿੰਦਰਪਾਲ ਸਿੰਘ ਸੋਨੂ, ਜਤਿੰਦਰ ਸਿੰਘ ਸੰਧੂ, ਭੁਪਿੰਦਰ ਸਿੰਘ ਸੋਢੀ, ਜਸਪਾਲ ਸਿੰਘ ਵਿਰਦੀ, ਗੁਰਚਰਨ ਸਿੰਘ ਬਿੱਟੂ, ਹਰਜਿੰਦਰ ਸਿਮਗ ਸਿਤਾਰਾ, ਜਗਜੀਤ ਸਿੰਘ ਜੌਹਲ, ਸਰਬਜੀਤ ਸਿੰਘ ਭਾਗੋਵਾਲ, ਗੁਰਦੀਪ ਸਿੰਘ ਮੱਖਣਵਿੰਡੀ ਆਦਿ ਵੀ ਸ਼ਾਮਲ ਸਨ।  

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …

Leave a Reply