ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਨਾਰੀ ਚੇਤਨਾ ਮੰਚ ਅਤੇ ਜਿਲ੍ਹਾ ਲਾਇਬ੍ਰੇਰੀ ਅੰਮ੍ਰਿਤਸਰ ਵੱਲੋਂ ਸਥਾਨਕ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ‘ਅਜੋਕੀ ਨਾਰੀ ਦਸ਼ਾ ਤੇ ਦਿਸ਼ਾ’ ਵਿਸ਼ੇ ਤੇ ਕਾਮਰੇਡ ਸੋਹਨ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ।
ਡਾ. ਇੰਦਰਾ ਵਿਰਕ ਵੱਲੋਂ ਸਮਾਗਮ ਨੂੰ ਤਰਤੀਬ ਦਿੱਤੀ। ਡਾ. ਇਕਬਾਲ ਕੌਰ ਸੌਂਧ ਅਤੇ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ ਵਿੱਚ ਪ੍ਰਿੰ: ਕੁਲਦੀਪ ਕੌਰ ਅਤੇ ਪ੍ਰਿੰ: ਇੰਦਰਜੀਤ ਵਰਿਸ਼ਟ ਵੱਲੋਂ ਪੇਸ਼ ਕੀਤੇ ਖੋਜ਼ ਪਰਚਿਆਂ ਤੇ ਚਰਚਾ ਦਾ ਆਗਾਜ਼ ਕਰਦਿਆਂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਅਤੇ ਜਗੀਰ ਕੌਰ ਮੀਰਾਂ ਕੋਟ ਨੇ ਕਿਹਾ ਕਿ ਅਜੋਕੀ ਔਰਤ ਨੇ ਘਰ ਦੀਆਂ ਉੱਚੀਆਂ ਵਲਗਣਾਂ ਤੋਂ ਬਾਹਰ ਆ ਕੇ ਬੇਸ਼ੁਮਾਰ ਤਰੱਕੀ ਕੀਤੀ ਹੈ।ਕਥਾਕਾਰ ਦੀਪ ਦਵਿੰਦਰ ਸਿੰਘ ਅਤੇ ਡਾ. ਸ਼ਾਮ ਸੁੰਦਰ ਦੀਪਤੀ ਨੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਘਰ, ਪਰਿਵਾਰ ਅਤੇ ਸਮਾਜ ਦੇ ਤਾਣੇ ਬਾਣੇ ਦੀ ਇੱਕ ਸਾਰਤਾ ਨੂੰ ਕਾਇਮ ਰੱਖਣ ਲਈ ਔਰਤ ਅਤੇ ਮਰਦ ਵਿੱਚੋਂ ਕਿਸੇ ਦੀ ਵੀ ਭੂਮਿਕਾ ਨੂੰ ਮਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ।ਮੈਡਮ ਜੋਤੀ ਸਿਡਾਨਾ ਅਤੇ ਅਰਤਿੰਦਰ ਸੰਧੂ ਨੇ ਨਾਰੀ ਦਿਵਸ ਦੀ ਅਹਿਮੀਅਤ ਨੂੰ ਸਮਝਣ ਅਤੇ ਜਾਗਰੂਕਤਾ ਪੈਦਾ ਕਰਨ `ਤੇ ਜੋਰ ਦਿੱਤਾ। ਸ਼ਾਇਰ ਨਿਰਮਲ ਅਰਪਣ ਅਤੇ ਪ੍ਰੋ: ਮਧੂ ਸ਼ਰਮਾ ਨੇ ਸਮਾਗਮ ਦੀ ਸਹਾਰਨਾ ਕਰਦਿਆਂ ਨਿਰੰਤਰਤਾ ਦੀ ਹਾਮੀ ਭਰਨ ਲਈ ਕਿਹਾ। ਸ਼ਾਇਰ ਮਲਵਿੰਦਰ ਅਤੇ ਸਰਬਜੀਤ ਸੰਧੂ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ। ਇਸ ਸਮੇਂ ਮੰਚ ਵੱਲੋਂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਜਗੀਰ ਕੌਰ ਮੀਰਾਂ ਕੋਟ, ਡਾ. ਪ੍ਰਭਜੋਤ ਕੌਰ, ਮਨਦੀਪ ਕੌਰ ਅਤੇ ਹਰਭਜਨ ਕੌਰ ਵਿਰਕ ਨੂੰ ਸਨਮਾਨਿਤ ਵੀ ਕੀਤਾ ਗਿਆ। ਜਸਬੀਰ ਝਬਾਲ ਅਤੇ ਮਲਵਿੰਦਰ ਵੱਲੋਂ ਸੰਪਾਦਿਤ ਪੱਤ੍ਰਿਕਾ ਸਿਤਰੰਗੀ ਨੂੰ ਵੀ ਰਿਲੀਜ਼ ਕੀਤਾ।
ਇਸ ਮੌਕੇ ਹਰਭਜਨ ਖੇਮਕਰਨੀ, ਮਾਲਾ ਚਾਵਲਾ, ਧਰਵਿੰਦਰ ਔਲਖ, ਗੁਰਬਾਜ ਛੀਨਾ, ਕਲਿਆਣ ਅੰਮ੍ਰਿਤਸਰੀ, ਜਗਤਾਰ ਗਿੱਲ, ਮੈਡਮ ਸ਼ਰਨ ਅਰੋੜਾ, ਕਮਲ ਗਿੱਲ, ਰਾਜ ਖੁਸ਼ਵੰਤ ਸਿੰਘ ਸੰਧੂ, ਪ੍ਰਿੰ: ਨਰੋਤਮ ਸਿੰਘ, ਕੈਪਟਨ ਰਵੇਲ ਸਿੰਘ, ਨਾਨਕ ਸਿੰਘ ਭਾਟੀਆ, ਸਤਵੰਤ ਕੌਰ, ਸੁਜਾਤਾ, ਸੁਰਿੰਦਰ ਮਿਨਹਾਸ, ਮਨਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੰਚ ਦੇ ਅਹੁਦੇਦਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …