ਮਲੋਟ, 8 ਅਪ੍ਰੈਲ (ਪੰਜਾਬ ਪੋਸਟ- ਗਰਗ) – ਵਿਸ਼ਵ ਸਿਹਤ ਦਿਵਸ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇ ਹੈਲਥ ਕੇਅਰ ਦੀਆਂਵਿਦਿਆਰਥਣਾ ਵਲੋਂ ਵੋਕੇਸ਼ਨਲ ਮੈਡਮ ਕਮਲਦੀਪ ਕੌਰ ਦੀ ਅਗਵਾਈ ਹੇਠ ਪੂਰੇ ਸ਼ਹਿਰ ਵਿੱਚ ਹੈਲਥ ਜਾਗਰੂਕ ਰੈਲੀ ਕੱਢੀ ਗਈ, ਜਿਸ ਦੌਰਾਨ ਸ਼ਹਿਰ ਵਾਸੀਆਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ।ਸਕੂਲ ਵਿੱਚ ਸਿਹਤ ਸਬੰਧੀ ਨੁੱਕੜ ਨਾਟਕ ਖੇਡਿਆ ਗਿਆ, ਜਿਸ ਦੌਰਾਨ ਬੜੇ ਰੌਚਿਕ ਤਰੀਕੇ ਨਾਲ ਸਿਹਤ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਪਿ੍ੰਸੀਪਲ ਵਿਜੈ ਗਰਗ ਨੇ ਬੋਲਦਿਆਂ ਕਿਹਾ ਕਿ ਤੰਦਰੁਸਤੀ ਬਹੁਤ ਜਰੂਰੀ ਹੈ।ਇਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਸਾਇੰਸ ਟੀਚਰ ਮੈਡਮ ਰਵਿੰਦਰ ਪਾਲ ਤੇ ਨਿਧਾ ਨਾਰੰਗ ਅਤੇ ਬਿਊਟੀ ਐਂਡ ਵੈਲਨੈਸ ਮੈਡਮ ਰਮਨਜੀਤ ਕੌਰ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …