ਅਣਸੁਖਾਵੇਂ ਮਾਹੌਲ ਲਈ ਫਿਲਮ ਦੇ ਨਿਰਦੇਸ਼ਕ, ਕੇਂਦਰ ਤੇ ਪੰਜਾਬ ਸਰਕਾਰ ਹੋਣਗੇ ਜ਼ਿੰਮੇਵਾਰ – ਬਾਬਾ ਹਰਨਾਮ ਸਿੰਘ
ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਵਾਦਿਤ ਫਿਲਮ ਨਾਨਕਸ਼ਾਹ ਫਕੀਰ ਪ੍ਰਤੀ ਸਿੱਖ ਕੌਮ ਅੰਦਰ ਪੈਦਾ ਹੋਏ ਰੋਸ ਅਤੇ ਰੋਹ ਨੂੰ ਸਮਝਦਿਆਂ ਦਮਦਮੀ ਟਕਸਾਲ ਨੇ ਉਕਤ ਫਿਲਮ ਨੂੰ ਰਿਲੀਜ਼ ਕਰਨ ’ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਫਿਲਮ ਰਿਲੀਜ਼ ਹੋਈ ਤਾਂ ਸਿੱਖ ਕੌਮ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ।ਜਿਸ ਨਾਲ ਨਿਕਲਣ ਵਾਲੇ ਸੰਭਾਵੀ ਭੈੜੇ ਨਤੀਜਿਆਂ ਅਤੇ ਅਣ ਸੁਖਾਵੇਂ ਮਾਹੌਲ ਲਈ ਫਿਲਮ ਦੇ ਨਿਰਦੇਸ਼ਕ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਸਥਾਨਕ ਬੀ ਬਲਾਕ ਰੇਲਵੇ ਕਲੋਨੀ ਵਿਖੇ ਦਮਦਮੀ ਟਕਸਾਲ ਵਲੋਂ ਮਨਾਏ ਜਾ ਰਹੇ ਸ਼ਹੀਦੀ ਯਾਦਗਾਰ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਦਮਦਮੀ ਟਕਸਾਲ ਦੇ ਮੱਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਉਕਤ ਫਿਲਮ ਪ੍ਰਤੀ ਪਹਿਲਾਂ ਵੀ ਸਖ਼ਤ ਇਤਰਾਜ਼ ਜਤਾ ਚੁੱਕੀ ਹੈ।ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਿਰਦਾਰ ਕਿਸੇ ਵੀ ਮਨੁੱਖ ਵੱਲੋਂ ਨਿਭਾਇਆ ਜਾਣਾ ਸਿੱਖੀ ਸਿਧਾਂਤਾਂ ਦੀ ਉਲੰਘਣਾ ਹੈ।ਅਜਿਹਾ ਕਰ ਕੇ ਫਿਲਮ ਦੇ ਨਿਰਦੇਸ਼ਕ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਗਹਿਰੀ ਠੇਸ ਪਹੁੰਚਾਈ ਹੈ।ਉਨਾਂ ਕਿਹਾ ਕਿ ਫਿਲਮ ਰਲੀਜ਼ ਕਰਨ ਲਈ ਨਿਸ਼ਚਿਤ ਮਿਤੀ ਦਾ ਐਲਾਨ ਕਰ ਕੇ ਨਿਰਦੇਸ਼ਕ ਨੇ ਬਲਦੀ ’ਤੇ ਤੇਲ ਪਾ ਦਿਤਾ ਹੈ।ਉਸ ਵਲੋਂ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵਿਰੋਧ ਕਰ ਰਹੀ ਸਿੱਖ ਕੌਮ ਨੂੰ ਹੀ ਚੁਨੌਤੀ ਦਿੰਦਿਆਂ ਟਕਰਾਓ ਦੀ ਸਥਿਤੀ ਪੈਦਾ ਕਰ ਦਿੱਤੀ ਗਈ ਹੈ।ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਮਾਹੌਲ ਖਰਾਬ ਹੋਇਆ ਜਾਂ ਸ਼ਾਂਤੀ ਭੰਗ ਹੋਈ ਤਾਂ ਇਸ ਦੀ ਜ਼ਿੰਮੇਵਾਰੀ ਫਿਲਮ ਨਿਰਦੇਸ਼ਕ, ਕੇਂਦਰ ਅਤੇ ਪੰਜਾਬ ਸਰਕਾਰ ਸਿਰ ਹੋਵੇਗੀ।ਉਹਨਾਂ ਕੇਂਦਰੀ ਫਿਲਮ ਸੈਂਸਰ ਬੋਰਡ ਨੂੰ ਵੀ ਉਕਤ ਫਿਲਮ ਲਈ ਜਾਰੀ ਸਰਟੀਫਿਕੇਟ ਰੱਦ ਕਰਨ ਅਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਫਿਲਮ ਦੀ ਰਲੀਜ਼ ’ਤੇ ਪਾਬੰਦੀ ਲਾਉਣ ਲਈ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …