Sunday, December 22, 2024

ਫਿਲਮ ਨਾਨਕ ਸ਼ਾਹ ਫਕੀਰ ਬਿਲਕੁੱਲ ਨਹੀਂ ਚੱਲਣ ਦਿੱਤੀ ਜਾਵੇਗੀ – ਅਕਾਲੀ ਦਲ (ਅ)

ਨਿਰਮਾਤਾ ਨਿਰਦੇਸ਼ਕ ਹਰਿੰਦਰ ਸਿੱਕਾ ਦੇ ਖਿਲਾਫ ਕਰਾਂਗੇ ਕਾਨੂੰਨੀ ਕਾਰਵਾਈ- ਭਾਈ ਸਖੀਰਾ
ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) –  ਬੀਤੇ ਦੋ ਵਰ੍ਹਿਆਂ ਤੋਂ ਵਿਵਾਦਾਂ ਵਿੱਚ ਘਿਰੀ ਫਿਲਮ ‘ਨਾਨਕ ਸ਼ਾਹ ਫਕੀਰ’ ਦੀ ਵਿਰੋਧਤਾ ਦੇ ਚੱਲਦਿਆਂ PPN0904201802ਸ਼੍ਰੋਮਣੀ ਅਕਾਲੀ ਦਲ (ਅ) ਨੇ ਆਪਣਾ ਸਟੈਂਡ ਸ਼ਪੱਸ਼ਟ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਸਿੱਖ ਧਰਮ ਦੇ ਬਾਨੀ ਤੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਪਰੇ ਹੱਟ ਕੇ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਤੋੜ ਮਰੋੜ ਕੇ ਸਿਰਫ ਤੇ ਸਿਰਫ ਪੈਸੇ ਇਕੱਠੇ ਕਰਨ ਦੀ ਖਾਤਿਰ ਨਿਰਮਾਤਾ ਹਰਿੰਦਰ ਸਿੱਕਾ ਵੱਲੋਂ ਬਣਾਈ ਗਈ ਇਸ ਫਿਲਮ ਨੂੰ ਬਿਲਕੁੱਲ ਨਹੀਂ ਚੱਲਣ ਦਿੱਤਾ ਜਾਵੇਗਾ।ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਫਿਲਮ ਦੇ ਪ੍ਰਦਰਸ਼ਨ ਦੀ ਰੋਕ ਨੂੰ ਲੈ ਕੇ ਸਹਾਇਕ ਕਮਿਸ਼ਨਰ ਜਨਰਲ ਅੰਮ੍ਰਿਤਸਰ ਕੁਲਦੀਪ ਬਾਵਾ ਨੂੰ ਇੱਕ ਮੰਗ-ਪੱਤਰ ਦੇਣ ਤੋਂ ਬਾਅਦ ਅੱਜ ਇਥੇ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਵੀ ਸਿਨੇਮਾ ਘਰ ਇਸ ਫਿਲਮ ਦਾ ਪ੍ਰਦਰਸ਼ਨ ਕਰਨਗੇ।ਉਨ੍ਹਾਂ ਸਿਨੇਮਾ ਘਰਾਂ ਦਾ ਘੇਰਾਓੁ ਕੀਤਾ ਜਾਵੇਗਾ। ਇਥੇ ਹੀ ਬੱਸ ਨਹੀਂ ਰੋਸ ਰੈਲੀਆਂ, ਮੁਜ਼ਾਹਰਿਆਂ ਤੇ ਪ੍ਰਦਰਸ਼ਨਾਂ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਮ ਦੇ ਪ੍ਰਦਰਸ਼ਨ ਦੇ ਰੋਕ ਨੂੰ ਲੈ ਕੇ ਦਮਦਮੀ ਟਕਸਾਲ ਭਾਈ ਅਮਰੀਕ ਅਜਨਾਲਾ ਤੇ ਦਮਦਮੀ ਟਕਸਾਲ ਭਾਈ ਰਾਮ ਸਿੰਘ ਤੇ ਹੋਰ ਹਮਖਿਆਲੀ ਜੱਥੇਬੰਦੀਆਂ ਤੇ ਪੰਥਕ ਹਿਤੈਸ਼ੀਆਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੀ ਸ਼ੋ੍ਰਮਣੀ ਅਕਾਲੀ ਦਲ (ਅ) ਹਾਮੀ ਭਰਦਾ ਹੈ।ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਨਿਮਰਾਤਾ ਹਰਿੰਦਰ ਸਿੱਕਾ ਨੇ ਫਿਲਮ ਦਾ ਨਿਰਮਾਣ ਕਰਕੇ ਪੰਥ ਦੋਖੀ ਹੋਣ ਦਾ ਪ੍ਰਤੱਖ ਪ੍ਰਮਾਣ ਦਿੱਤਾ ਹੈ।ਜਿਸ ਦਾ ਖਾਮਿਆਜਾ ਉਸ ਨੂੰ ਭੁਗਤਨਾ ਪਵੇਗਾ।ਉਨ੍ਹਾਂ ਕਿਹਾ ਕਿ ਹਮਖਿਆਲੀ ਪਾਰਟੀਆਂ, ਪੰਥ ਦਰਦੀਆਂ ਤੇ ਹਿਤੈਸ਼ੀਆਂ ਦੇ ਨਾਲ ਮਸ਼ਵਰਾ ਕਰ ਕੇ ਨਿਰਮਾਤਾ ਹਰਿੰਦਰ ਸਿੱਕਾ ਨੂੰ ਕਾਨੂੰਨੀ ਪੇਚੀਦਗੀਆਂ ਵਿੱਚ ਲਿਆ ਕੇ ਸਜਾ ਦਿੱਤੀ ਜਾਵੇਗੀ।ਉਨ੍ਹਾਂ ਫਿਲਮ ਦੇ ਪ੍ਰਦਰਸ਼ਨ ਦੀ ਰੋਕ ਸਬੰਧੀ ਸਮੂਹ ਸਿੱਖ ਪੰਥ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ।ਇਸ ਮੌਕੇ ਮੇਜਰ ਸਿੰਘ, ਨਵਦੀਪ ਸਿੰਘ, ਗੁਰਮੇਲ ਸਿੰਘ, ਪ੍ਰਿਤਪਾਲ ਸਿੰਘ, ਸਤਨਾਮ ਸਿੰਘ ਕੋਟ ਖਾਲਸਾ, ਸੁਖਦੇਵ ਸਿੰਘ ਨਾਗੋਕੇ, ਗਗਨ ਦੀਪ ਸਿੰਘ, ਪ੍ਰਤਾਪ ਸਿੰਘ, ਗੁਰਜੀਤ ਸਿੰਘ, ਕਰਮਬੀਰ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply