Thursday, August 7, 2025
Breaking News

ਪੰਜਾਬੀ ਸਾਹਿਤ ਸਭਾ ਵਲੋਂ ਸੁਖਜੀਤ ਦਾ ਸਵੈ-ਬਿਰਤਾਂਤ ‘ਮੈਂ ਜੈਸਾ ਹੂੰ.. ਮੈਂ ਵੈਸਾ ਕਿਊਂ ਹੂੰਂ..’ ਲੋਕ ਅਰਪਿਤ

PPN2205201811ਸਮਰਾਲਾ, 22 ਮਈ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦਾ ਪੁਸਤਕ ਲੋਕ ਅਰਪਣ ਸਮਾਗਮ ਸੰਘੂ ਸਵੀਟਸ ਦੇ ਸੈਮੀਨਾਰ ਹਾਲ ਵਿੱਚ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਯੋਗਰਾਜ ਚੇਅਰਮੈਨ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਲਾਵਾ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਐਡਵੋਕੇਟ ਨਰਿੰਦਰ ਸ਼ਰਮਾ, ਐਡਵੋਕੇਟ ਪਰਮਿੰਦਰ ਸਿੰਘ ਗਿੱਲ ਅਤੇ ਪੁਸਤਕ ਦੇ ਲੇਖਕ ਕਹਾਣੀਕਾਰ ਸੁਖਜੀਤ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ।
    ਸਭ ਤੋਂ ਪਹਿਲਾਂ ਸਾਹਿਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੇਘ ਦਾਸ ਜਵੰਦਾ ਨੈਸ਼ਨਲ ਐਵਾਰਡੀ ਵੱਲੋਂ ਸਾਰੀਆਂ ਪਹੁੰਚੀਆਂ ਸਖਸ਼ੀਅਤਾਂ ਨੂੰ `ਜੀ ਆਇਆਂ` ਆਖਿਆ ਗਿਆ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦਾ ਮੈਂਬਰ ਬਣਨ ’ਤੇ ਲੱਡੂ ਵੰਡ ਕੇ ਵਧਾਈ ਦਿੱਤੀ ਗਈ।
ਸਮਾਗਮ ਦੀ ਸ਼ੁਰੂਆਤ ਕੇਵਲ ਮੰਜਾਲੀਆਂ ਅਤੇ ਕਮਲਜੀਤ ਨੀਲੋਂ ਦੇ ਖੂਬਸੂਰਤ ਗੀਤਾਂ ਨਾਲ ਕੀਤੀ।ਇਸ ਉਪਰੰਤ ਕਹਾਣੀਕਾਰ ਸੁਖਜੀਤ ਦਾ ਸਵੈ-ਬਿਰਤਾਂਤ ‘‘ਮੈਂ ਜੈਸਾ ਹੂੰ… ਮੈਂ ਵੈਸਾ ਕਿਊਂ ਹੂੰਂ…’’ ਪੁਸਤਕ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤੀ ਗਈ।ਇਸ ਕਿਤਾਬ ਦੀ ਵਿਚਾਰ ਚਰਚਾ ਉਤੇ ਮੁੱਖ ਵਕਤਾ ਵਜੋਂ ਆਪਣੇ ਪਰਚੇ ਦੀ ਸ਼ੁਰੂਆਤ ਕਰਦਿਆਂ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ‘ਇਹ ਸਵੈ-ਬਿਰਤਾਂਤ ਇੱਕ ਪਾਸੜ ਸੋਚ ਅਪਣਾ ਕੇ ਨਹੀਂ ਪੜਿਆ ਜਾ ਸਕਦਾ, ਕਿਉਂਕਿ ਸਵੈ-ਬਿਰਤਾਂਤ ਦਾ ਮੁੱਖ ਪਾਤਰ ਸੁਖਜੀਤ ਜੇਕਰ ਉਪਰੋਂ ਨਾਰੀਅਲ ਵਾਂਗ ਸਖ਼ਤ ਅਤੇ ਖਰਵਾ ਹੈ ਪਰ ਅੰਦਰੋਂ ਓਨਾ ਹੀ ਨਰਮ ਅਤੇ ਮਿੱਠਾ ਹੈ।ਤੁੁਸੀਂ ਬਾਹਰੋਂ ਦੇਖ ਕੇ ਉਸ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਕਿਉਂਕਿ ਨਾਰੀਅਲ ਵਾਂਗ ਉਸ ਅੰਦਰ ਵੀ ਇੱਕ ਨਿਰਮਲ ਜਲ ਸਾਂਭਿਆ ਪਿਆ ਹੈ ਜੋ ਇਸ ਕਿਤਾਬ ਦੇ ਵੱਖ-ਵੱਖ ਕਈ ਕਾਂਡਾਂ ਵਿੱਚ ਸਾਨੂੰ ਛਲਕਦਾ ਵੀ ਦਿਖਦਾ ਹੈੇ।’’
ਕਾਮਰੇਡ ਰਘਬੀਰ ਖੰਨਾ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਇਸ ਕਿਤਾਬ ਰਾਹੀਂ ਲੇਖਕ ਨੇ ਉਸ ਤਲਖ਼ ਹਕੀਕਤ ਨੂੰ ਪੇਸ਼ ਕੀਤਾ ਹੈ ਜੋ ਡੇਰਿਆਂ ਦੁਆਰਾ ਨੌਜਵਾਨੀ ਨੂੰ ਵਰਗਲਾਉਂਦੀ ਹੈ।ਇਸ ਵਿਚਾਰ ਚਰਚਾ ਵਿੱਚ ਕਹਾਣੀਕਾਰ ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਐਡਵੋਕੇਟ ਨਰਿੰਦਰ ਸ਼ਰਮਾ, ਸਿਮਰਜੀਤ ਸਿੰਘ ਕੰਗ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਦਵਿੰਦਰ ਸਿੰਘ ਗਰੇਵਾਲ, ਬਲਵੰਤ ਸਿੰਘ ਮਾਂਗਟ, ਅਰਮਿੰਦਰ ਦਾਸ, ਗੁਰਪ੍ਰੀਤ ਖੰਨਾ ਅਤੇ ਗੁਰਭਗਤ ਗਿੱਲ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਅਖੀਰ ਵਿੱਚ ਮੁੱਖ ਮਹਿਾਨ ਡਾ. ਯੋਗਰਾਜ ਨੇ ਜਿੱਥੇ ਬਾਕੀ ਬੁਲਾਰਿਆਂ ਨਾਲ  ਆਪਣੀ ਸਹਿਮਤੀ, ਅਸਹਿਮਤੀ ਪ੍ਰਗਟਾਈ ਉਥੇ ਇਸ ਕਿਤਾਬ ਨੂੰ ਇਹੋ ਜਿਹੇ ਸੰਵੇਦਨਸ਼ੀਲ ਵਿਸ਼ੇ ਉੱਪਰ ਲਿਖੀ ਨਿਵੇਕਲੀ ਕਿਤਾਬ ਦੱਸਿਆ।ਜੋ ਤੁਹਾਨੂੰ ਵਿਅੰਗ ਰਾਹੀਂ ਸਮਝਾਉਂਦੀ ਹੈ ਤੇ ਸਪੱਸ਼ਟ ਬਿਆਨਬਾਜੀ ਵੀ ਕਰਦੀ ਹੈ ਅਤੇ ਅੱਜ ਦੇ ਸਮੇਂ ਵਿੱਚ ਇਸ ਕਿਤਾਬ ਦੀ ਬਹੁਤ ਜ਼ਿਆਦਾ ਮਹੱਤਤਾ ਹੈ।ਸੁਖਜੀਤ ਨੇ ਵੀ ਇਸ ਕਿਤਾਬ ਦੀ ਰਚਨਪ੍ਰਕਿਰਿਆ ਸਬੰਧੀ ਕੁੱਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਸਾਹਿਤ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਅਗਲੇ ਸੈਸ਼ਨ ਦੀ ਸ਼ੁਰੂਆਤ `ਚ ਗੁਰਦਿਆਲ ਦਲਾਲ ਦੀ ਗੁਰਮੁਖੀ ਅੱਖਰਾਂ ਦੀ ਦੋਹਾਵਲੀ ’ਤੇ ਅਧਾਰਿਤ ਕਿਤਾਬ ‘ਆਪਨੜੇ ਗਿਰੀਵਾਨ ਮਹਿ’ ਰਿਲੀਜ਼ ਕੀਤੀ ਗਈ।ਉਪਰੰਤ ਕਵੀ ਦਰਬਾਰ ਵਿੱਚ ਹਰਬੰਸ ਮਾਲਵਾ, ਲਾਭ ਸਿੰਘ ਬੇਗੋਵਾਲ, ਜਰਨੈਲ ਸਿੰਘ ਮਾਂਗਟ ਖੰਨਾ, ਜਗਦੇਵ ਮਕਸੂਦੜਾ, ਬਲਬੀਰ ਸਿੰਘ ਬੱਬੀ, ਗੁਰਦੀਪ ਮਹੌਣ, ਬਲਜਿੰਦਰ ਬੱਲ, ਦੀਪ ਦਿਲਬਰ ਕੋਟਾਲਾ, ਗੁਰਦਿਆਲ ਦਲਾਲ ਨੇ ਭਾਗ ਲਿਆ। ਪ੍ਰੋਗਰਾਮ ਵਿੱਚ ਉਪਰੋਕਤ ਤੋਂ ਇਲਾਵਾ ਸੰਦੀਪ ਸਮਰਾਲਾ, ਨੇਤਰ ਮੁੱਤਿਓਂ, ਇੰਦਰਜੀਤ ਸਿੰਘ ਕੰਗ, ਮਾ. ਪੁਖਰਾਜ ਸਿੰਘ ਘੁਲਾਲ, ਜਸਵੀਰ ਸਮਰਾਲਾ, ਦਰਸ਼ਨ ਸਿੰਘ ਕੰਗ, ਕੌਂਸਲਰ ਗੁਰਮੀਤ ਸਿੰਘ ਕਾਹਲੋਂ, ਮਹਿੰਦਰ ਸਿੰਘ ਮਾਨੂੰਪੁਰੀ, ਕਹਾਣੀਕਾਰ ਮੁਖਤਿਆਰ ਸਿੰਘ, ਜਤਿੰਦਰ ਹਾਂਸ, ਦਵਿੰਦਰ ਮਲਹਾਂਸ, ਸਨੇਹਇੰਦਰ ਮੀਲੂ, ਨਿਰਭੈ ਸਿੰਘ ਸਿੱਧੂ, ਸੁਰਜੀਤ ਮੰਡ, ਰਾਜਵਿੰਦਰ ਸਮਰਾਲਾ, ਸੁਰਜੀਤ ਸਿੰਘ ਵਿਸ਼ਦ, ਗਗਨਦੀਪ ਸ਼ਰਮਾ, ਨਰਿੰਦਰ ਮਣਕੂ, ਧਰਮਿੰਦਰ ਭੰਗੂ, ਸੁਖਜੀਤ ਕੌਰ ਮੰਜਾਲੀਆਂ, ਲਖਵਿੰਦਰ ਪਾਲ ਸਿੰਘ ਖਾਲਸਾ, ਅਵਤਾਰ ਸਿੰਘ ਉਟਾਲਾਂ, ਮਾ. ਪੇ੍ਰਮ ਨਾਥ, ਹਰਪਿੰਦਰ ਸ਼ਾਹੀ, ਸੁਖਦੇਵ ਸਿੰਘ ਡਡਹੇੜੀ, ਊਧਮ ਸਿੰਘ ਮਾਛੀਵਾੜਾ, ਸੰਜੀਵ ਕਲਿਆਣ (ਸਟੇਟ ਅਵਾਰਡੀ), ਦਰਸ਼ਨ ਸਿੰਘ ਦੋਰਾਹਾ, ਐਡਵੋਕੇਟ ਪਰਮਿੰਦਰ ਸਿੰਘ ਗਰੇਵਾਲ, ਗੁਰਮੁੱਖਦੀਪ ਮਾਛੀਵਾੜਾ, ਅੰਮ੍ਰਿਤਪਾਲ ਸਮਰਾਲਾ, ਰਮੇਸ਼ਪਾਲ ਭੋਲੇਕੇ (ਸਟੇਟ ਅਵਾਰਡੀ), ਤਸਵਿੰਦਰ ਬੜੈਚ, ਮਨਜੀਤ ਘਣਗਸ, ਸੁਰਿੰਦਰ ਵਰਮਾ, ਗੁਰਪ੍ਰੀਤ ਬਿੱਲਾ, ਅਵਤਾਰ ਸਿੰਘ ਧਮੋਟ, ਹਰਬੰਸ ਪਾਇਲਵੀ, ਦਰਸ਼ਨ ਗਿੱਲ ਖੰਨਾ, ਸੰਤੋਖ ਸਿੰਘ ਕੋਟਾਲਾ, ਬਾਬੂ ਸਿੰਘ ਚੌਹਾਨ, ਪਵਨ ਕੁਮਾਰ, ਸਤਨਾਮ ਸਿੰਘ ਕੋਮਲ ਅਤੇ ਨਰਿੰਦਰਪਾਲਜੀਤ ਸਿੰਘ ਸ਼ਾਮਿਲ ਹੋਏ। ਸਮੁੱਚੇ ਪ੍ਰੋਗਰਾਮ ਦਾ ਸਟੇਜ ਸੰਚਾਲਨ ਦੀਪ ਦਿਲਬਰ ਨੇ ਬਾਖੂਬੀ ਨਿਭਾਇਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply