Sunday, July 27, 2025
Breaking News

ਅਕਾਲੀ-ਭਾਜਪਾ ਕੌਂਸਲਰਾਂ ਨਾਲ ਮੇਅਰ ਰਿੰਟੂ ਨੇ ਕੀਤੀ ਮੀਟਿੰਗ

PPN2605201813ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕੌਂਸਲਰਾਂ ਨਾਲ ਮੀਟਿੰਗਾਂ ਦੇ ਅਰੰਭੇ ਗਏ ਸਿਲਸਿਲੇ ਤਹਿਤ ਅਕਾਲੀ ਭਾਜਪਾ ਪਾਰਟੀ ਨਾਲ ਸਬੰਧਤ ਕੌਂਸਲਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਤੇ ਨਿਗਮ ਅਧਿਕਾਰੀ ਸ਼ਾਮਲ ਹੋਏ।ਮੀਟਿੰਗ ਦੌਰਾਨ ਮੇਅਰ ਨੇ ਕੌਂਸਲਰਾਂ ਕੋਲੋਂ ਉਨਾਂ ਨੂੰ ਵਾਰਡਾਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਕੇ ਇਹਨਾਂ ਦੇ ਹੱਲ ਲਈ ਮੌਕੇ `ਤੇ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ।ਉਨਾਂ ਕਿਹਾ ਕਿ ਹਰੇਕ ਵਾਰਡ ਵਿੱਚ 15-20 ਲੱਖ ਰੁਪਏ ਦੇ ਤਖਮੀਨੇ ਤਿਆਰ ਕੀਤੇ ਜਾਣ ਤਾਂ ਜੋ ਇੰਨਾਂ ਦੇ ਕੰਮ ਜਲਦ ਚਾਲੂ ਕਰਵਾਏ ਜਾਣ। ਮੇਅਰ ਰਿੰਟੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਰੋੜਾਂ ਦੇ ਵਿਕਾਸ ਕਾਰਜ ਅਰੰਭੇ ਜਾਣਗੇ ਅਤੇ ਸ਼ੀਹਰੀਆਂ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਮੀਟਿੰਗ ਵਿੱਚ ਹਾਜਰ ਅਕਾਲੀ ਭਾਜਪਾ ਪਾਰਟੀ ਨਾਲ ਸਬੰਧਤ ਕੌਂਲਸਰਾਂ `ਚ ਅਮਨ ਐਰੀ, ਜਰਨੈਲ਼ ਸਿੰਘ ਢੋਟ, ਸੰਧਿਆ ਸਿੱਕਾ, ਭੁਪਿੰਦਰ ਸਿੰਘ ਰਾਹੀ ਆਦਿ ਹਾਜਰ ਸਨ, ਜਿੰਨਾਂ ਨੇ ਆਪਣੇ ਵਲੋਂ ਹਰ ਤਰਾਂ ਦਾ ਸਹਿਯੌਗ ਦੇਣ ਦਾ ਭਰੋਸਾ ਦਿੱਤਾ।

 

 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply