ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜਿਆਂ ’ਚ ਸ਼ਾਨਦਾਰ ਉਪਲਬੱਧੀ ਹਾਸਲ ਕੀਤੀ।ਸਕੂਲ ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਜਿਨ੍ਹਾਂ ’ਚ ਕਰਨਵੀਰ ਸਿੰਘ ਨੇ 94.2 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਭਰ ’ਚ ਪਹਿਲਾ ਸਥਾਨ ਅਤੇ ਹਰਲੀਨ ਕੌਰ ਨੇ 93.8, ਗੁਰਤੇਜ ਸਿੰਘ ਨੇ 92.4 ਅਤੇ ਹਰਲੀਨ ਕੌਰ ਨੇ 92.2 ਪ੍ਰਤੀਸ਼ਤ ਨੰਬਰ ਹਾਸਲ ਕਰਕੇ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਜਦ ਕਿ ਕਰਨਵੀਰ ਸਿੰਘ ਨੂੰ ਜੇ.ਈ.ਈ ਐਡਵਾਸ ਲਈ ਚੁਣਿਆ ਗਿਆ ਹੈ।
ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਕਾਰਜਕਾਰੀ ਪ੍ਰਿੰਸੀਪਲ ਅਤੇ ਸਟਾਫ਼ ਨੂੰ ਉਕਤ ਸ਼ਾਨਦਾਰ ਨਤੀਜੇ ’ਤੇ ਵਧਾਈ ਅਤੇ ਕਿਹਾ ਕਿ ਉਕਤ ਉਨ੍ਹਾਂ ਦੀ ਅਗਵਾਈ ’ਚ ਸਕੂਲ ਸਫ਼ਲਤਾਪੂਰਵਕ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ।ਸਕੂਲ ਦੇ ਪ੍ਰਿੰਸੀਪਲ ਏ.ਐਸ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਹਾ ਕਿ ਕਾਮਰਸ ਗਰੁੱਪ ਦੀ ਵਿਦਿਆਰਥਣ ਮੋਨਾ ਨੇ 92.8 ਅਤੇ ਹਰਮਨਦੀਪ ਕੌਰ ਨੇ 91.7 ਅੰਕਾਂ ਨਾਲ ਕ੍ਰਮਵਾਰ ਪਹਿਲਾਂ ਅਤੇ ਦੂਜਾ ਸਥਾਨ ਹਾਸਲ ਕੀਤਾ ਅਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ, ਜਿਸ ਨਾਲ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ। ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਟਾਫ਼ ਦੀ ਮਿਹਨਤ ਨੂੰ ਸਲਾਹਿਆ।ਇਸੇ ਤਰ੍ਹਾਂ ਖ਼ਾਲਸਾ ਕਾਲਜ ਪਬਲਿਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਗੁਰਜੀਤ ਸਿੰਘ ਸੇਠੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥਣ ਹਰਮਨਜੋਤ ਕੌਰ ਸਾਇੰਸ ਗਰੁੱਪ ਨੇ 94 ਫੀਸਦੀ ਨੰਬਰ, ਕਾਮਰਸ ਵਿਸ਼ੇ ਦੀ ਮਹਿਮਾ ਨੇ 91.8 ਅਤੇ ਕਾਮਰਸ ਵਿਸ਼ੇ ਦੀ ਨਵਜੋਤ ਕੌਰ ਨੇ 9.8 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜਦ ਕਿ 8 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …