ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਸੂਬੇ ਤਹਿਤ ਉਲੀਕੇ ਪ੍ਰੋਗਰਾਮਾਂ ਅਨੁਸਾਰ ਸਾਰੇ ਪੰਜਾਬ ਵਿੱਚ ਦੀ ਕਲਾਸ ਫੋਰ ਜਥੇਬੰਦੀ ਦੁਆਰਾ ਆਪਣੀ ਹੱਕੀ ਅਤੇ ਜਾਇਜ ਮੰਗਾਂ ਲਈ ਸਰਕਾਰ ਦੇ ਨਾਲ ਲਗਾਤਾਰ ਸੰਘਰਸ਼ ਚੱਲ ਰਿਹਾ ਹੈ । ਜਿਸਦੇ ਤਹਿਤ ਦੀ ਕਲਾਸ ਫੋਰ ਗਵਰਨਮੇਂਟ ਇੰਪਲਾਇਜ ਯੂਨੀਅਨ ਪੰਜਾਬ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਅਤੇ ਰੋਸ਼ ਮੁਜਾਹਰਾ ਕਰਕੇ ਆਪਣਾ ਮੰਗਪਤਰ ਪੰਜਾਬ ਸਰਕਾਰ ਨੂੰ ਭੇਜਿਆ । ਜਿਸ ਵਿੱਚ ਬੁਲਾਰੇ ਜਿਲ੍ਹਾ ਜਨਰਲ ਸਕੱਤਰ ਹਰਬੰਸ ਲਾਲ, ਖ਼ਜ਼ਾਨਚੀ ਓਮ ਪ੍ਰਕਾਸ਼, ਮੁੱਖ ਸਲਾਹਕਾਰ ਡਾ. ਅਮਰ ਲਾਲ ਬਾਘਲਾ, ਈ – ਪੰਚਾਇਤ ਮੁਲਾਜਿਮ ਯੂਨੀਅਨ ਦੇ ਸੂਬਾ ਜਿਲਾ ਪ੍ਰਧਾਨ ਅਮ੍ਰਿਤਪਾਲ ਸਿੰਘ ਅਤੇ ਹੋਰ ਆਏ ਹੋਏ ਸਾਥੀਆਂ ਨੇ ਦੱਸਿਆ ਕਿ ਇਸ-ਪੰਚਾਇਤਾਂ ਦੇ 387 ਮੁਲਾਜਿਮਾਂ ਨੂੰ ਨੌਕਰੀ ਉੱਤੇ ਬਹਾਲ ਕੀਤਾ ਜਾਵੇ ਅਤੇ ਮਗਨਰੇਗਾ ਮੁਲਾਜਿਮਾਂਂ ਉੱਤੇ ਪੇਅ-ਗਰੇਡ ਲਾਗੂ ਕੀਤਾ ਜਾਵੇ।ਇਸ ਮੌਕੇ ਉੱਤੇ ਡਿਪਟੀ ਕਮਿਸ਼ਨਰ ਨੂੰ ਵੀ ਕਲਾਸ ਫੌਰ ਦੁਆਰਾ 16 ਸੂਤਰੀ ਮੰਗ ਪੱਤਰ ਦਿੱਤਾ ਗਿਆ।ਜੋ ਮੰਗਾਂ ਕੁੱਝ ਸਮਾਂ ਪਹਿਲਾਂ ਲੋਕਸਭਾ ਚੋਣਾਂ ਵਿੱਚ ਸਰਕਾਰ ਨੇ ਮੰਨ ਲਈਆਂ ਸਨ ਪਰ ਉਹ ਅੱਜ ਤੱਕ ਲਾਗੂ ਨਹੀਂ ਕੀਤੀਆਂ ਗਈਆਂ।ਨੇਤਾਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜਿਮਾਂ ਉੱਤੇ ਜੋ ਜ਼ੁਲਮ ਕਰ ਰਹੀ ਹੈ ਉਹ ਬੰਦ ਕਰੇ ਅਤੇ ਚਿਤਾਵਨੀ ਦਿੱਤੀ ਜੇਕਰ ਉਨ੍ਹਾਂ ਦੀ ਮੰਗਾਂ ਸਰਕਾਰ ਨੇ ਨਹੀਂ ਮੰਨੀਆਂ ਤਾਂ ਮੁਲਾਜਿਮ ਜਿਵੇਂ ਰਾਜ ਦੇ ਉਲੀਕੇ ਸਮੇਂ ਅਨੁਸਾਰ 14 ਅਗਸਤ ਨੂੰ ਪਟਿਆਲਾ ਵਿੱਚ ਅਤੇ 18 ਅਗਸਤ ਨੂੰ ਤਲਵੰਡੀ ਸਾਬੋ ਵਿੱਚ ਵਿਸ਼ਾਲ ਇਕੱਠ ਕਰਣਗੇ ।ਇਸ ਰੈਲੀ ਵਿੱਚ ਕਾਮਰੇਡ ਸ਼ਕਤੀ , ਕਾਮਰੇਡ ਬਖਤਾਵਰ ਸਿੰਘ ਘਡੂੰਮੀ, ਕਾਮਰੇਡ ਸ਼ਕਤੀ ਮਨਰੇਗਾ ਕਰਮਚਾਰੀ, ਗੁਰਚਰਨ ਸਿੰਘ ਜਲਾਲਾਬਾਦ, ਸੁਭਾਸ਼ ਫਾਜਿਲਕਾ, ਖੇਮਰਾਜ ਸਰਵਰ ਖੁਈਆਂ ਅਬੋਹਰ, ਅਰਨੀਵਾਲਾ ਈ-ਪੰਚਾਇਤ ਦੇ ਵਾਇਸ ਪ੍ਰਧਾਨ ਸੁਨੀਲ, ਵਰਿੰਦਰ ਜਲਾਲਾਬਾਦ, ਸੁੰਦਰ ਫਾਜਿਲਕਾ ਆਦਿ ਸਾਥੀਆਂ ਨੇ ਭਾਗ ਲਿਆ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …