Sunday, September 8, 2024

ਪਿੰਡ ਮੰਮੂਖੇੜਾ ਖਾਟਵਾਂ ਵਿੱਚ ਸੇਮ ਪ੍ਰਭਾਵਿਤ ਰਕਬੇ ਵਿੱਚ ਤਿੰਨ ਵਾਰ ਬੀਜੀ ਫਸਲ ਝੋਨੇ ਦੀ ਫਸਲ ਬਰਬਾਦ

PPN12081415

ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) – ਪਿੰਡ ਮੰਮੂਖੇੜਾ ਖਾਟਵਾ ਵਿੱਚ ਕਿਸਾਨਾਂ ਨੇ ਤਿੰਨ ਵਾਰ ਝੋਨਾ ਦੀ ਰੋਪਾਈ ਕੀਤੀ ,  ਪਰ ਇਸਦੇ ਬਾਵਜੂਦ ਫਸਲ ਨਹੀਂ ਹੋ ਰਹੀ ।  ਸੇਮ ਪ੍ਰਭਾਵਿਤ ਇਸ ਭੂਮੀ ਵਿੱਚ ਕਾਲ਼ਾ ਸ਼ੌਰਾ ਵੱਧ ਜਾਣ  ਦੇ ਕਾਰਨ ਕਰੀਬ 500 ਏਕੜ ਫਸਲ ਬਰਬਾਦ ਹੋਣ ਤੋਂ ਕਿਸਾਨ ਪਰੇਸ਼ਾਨੀ ਵਿੱਚ ਹਨ।  ਕਿਸਾਨਾਂ ਦਾ ਕਹਿਣਾ ਹੈ ਕਿ ਕਰੀਬ 7 ਸਾਲ ਪਹਿਲਾਂ ਜਦੋਂ ਰਕਬਾ ਸੇਮ ਤੋਂ ਪ੍ਰਭਾਵਿਤ ਹੋਣ ਲਗਾ ਤਾਂ ਉਨ੍ਹਾਂ ਨੇ ਇਸਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਪਰ ਕੋਈ ਸਮਾਧਾਨ ਨਹੀਂ ਕੱਢਿਆ ਗਿਆ।  ਕਿਸਾਨ ਕੰਵਲ ਜੀਤ ਸਿੰਘ  ਨੇ ਦੱਸਿਆ ਕਿ ਉਸਦੀ 10 ਏਕੜ, ਜਸਵੀਰ ਸਿੰਘ ,  ਝਾਂਗੀ ਰਾਮ,  ਸੋਨਾ ਰਾਮ ਦੀ 25 ਏਕੜ,  ਸੁਖਵਿੰਦਰ ਸਿੰਘ,  ਪਰਵਿੰਦਰ ਸਿੰਘ, ਪੰਚਾਇਤੀ ਭੂਮੀ 18 ਏਕੜ,  ਦਲਜੀਤ ਸਿੰਘ  ,  ਜੀਤ ਸਿੰਘ  ,  ਕ੍ਰਿਸ਼ਣ ਲਾਲ ,  ਬਗਾ ਸਿੰਘ  , ਝੰਡਾ ਰਾਮ,  ਟੇਕ ਚੰਦ ,  ਰਾਜਕੁਮਾਰ ਆਦਿ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ।  ਉੱਥੇ ਕਾਫ਼ੀ ਸਮੇਂ ਦੋਂ ਫਸਲ ਨਹੀਂ ਹੋ ਰਹੀ ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵਲੋਂ ਕੰਵਲਜੀਤ ਸਿੰਘ  ਨੂੰ 147 ਰੂਪਏ, ਗੁਰਮੇਲ ਸਿੰਘ  ਨੂੰ 200 ਰੂਪਏ , ਸੁਰਿੰਦਰ ਸਿੰਘ  ਨੂੰ 375 ਰੂਪਏ ਮੁਆਵਜਾ ਦਿੱਤਾ ਗਿਆ ਹੈ।  ਪ੍ਰਭਾਵਿਤ ਕਿਸਾਨਾਂ ਨੇ ਮੁਆਵਜੇ ਦੀ ਮੰਗ ਕੀਤੀ ਹੈ । 

PPN12081416

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply