ਧੂਰੀ, 31 ਮਈ (ਪੰਜਾਬ ਪੋਸਟ- ਪਰਵੀਨ ਗਰਗ) – ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਖੁਰਾਕ ਅਤੇ ਸਪਲਾਈਜ਼ ਵਿਭਾਗ ਸਟੇਟ ਸਬ ਕਮੇਟੀ ਬ੍ਰਾਂਚ ਜ਼ਿਲਾ ਸੰਗਰੂਰ ਦੀ ਮੀਟਿੰਗ ਜ਼ਿਲਾ੍ਹ ਪ੍ਰਧਾਨ ਗੁਰਮੀਤ ਸਿੰਘ ਮਿੱਡਾ ਦੀ ਪ੍ਰਧਾਨਗੀ ਹੇਠ ਖੁਰਾਕ ਤੇ ਸਪਲਾਈਜ਼ ਵਿਭਾਗ ਦਫਤਰ ਧੂਰੀ ਵਿਖੇ ਹੋਈ ਜਿਸ ਵਿੱਚ ਆਗੂਆਂ ਨੇ ਆਰਜੀ ਪੀ.ਆਰ. ਚੌਕੀਦਾਰਾਂ ਨੂੰ ਸੇਵਾ ਮੁਕਤੀ ਉਪਰੰਤ ਦਿੱਤੀ ਜਾ ਰਹੀ ਪੈਨਸ਼ਨ ਬੰਦ ਕਰਨ ਸਬੰਧੀ ਵਿੱਤ ਵਿਭਾਗ ਦਾ ਪੱਤਰ ਮਿਤੀ 26-04-18 ਰੱਦ ਕਰਨ ਦੀ ਮੰਗ ਕਰਦਿਆਂ ਆਰਜੀ ਪੀ.ਆਰ ਚੌਕੀਦਾਰਾਂ ਨੂੰ ਰੈਗੁਲਰ ਕਰਨ ਦੀ ਵੀ ਮੰਗ ਕੀਤੀ ਅਤੇ ਪਿਛਲੇ ਹਫਤੇ ਡਾਇਰੈਕਟਰ ਖੁਰਾਕ ਤੇ ਸਪਲਾਈਜ਼ ਵਿਭਾਗ ਨਾਲ ਹੋਈ ਮੀਟਿੰਗ ਦੇ ਫੈਸਲਿਆਂ `ਤੇ ਤਸੱਲੀ ਪ੍ਰਗਟ ਕਰਦਿਆਂ ਪੀ.ਆਰ ਚੌਕੀਦਾਰਾਂ/ ਸਕਿਊਰਟੀ ਗਾਰਡਾਂ ਦੀਆਂ ਮੰਗਾਂ ਬਾਰੇ ਵੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।ਉਹਨਾਂ ਪੀ.ਆਰ ਚੌਕੀਦਾਰਾਂ/ ਸਕਿਊਰਟੀ ਗਾਰਡਾਂ ਦਾ ਬੀਮਾ ਕਰਾਉਣ ਅਤੇ ਵਰਦੀਆਂ ਦੇਣ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਵੱਲੋਂ ਕਰਮਚਾਰੀਆਂ ਦਾ ਕੀਤਾ ਜਾ ਰਿਹਾ ਆਰਥਿਕ ਸੋਸ਼ਨ ਬੰਦ ਕਰਕੇ ਕਿਰਤ ਕਾਨੂੰਨਾਂ ਅਨੁਸਾਰ ਸਹੂਲਤਾਂ ਦੇਣ ਦੀ ਗੱਲ ਵੀ ਕੀਤੀ।ਮੀਟਿੰਗ ਨੂੰ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜ਼ਿਲਾ੍ਹ ਪ੍ਰਧਾਨ ਮੇਲਾ ਸਿੰਘ ਪੁੰਨਾਵਾਲ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਮੰਗਾਂ ਸਬੰਧੀ ਕੀਤੇ ਵਾਅਦੇ ਪੂਰੇ ਕੀਤੇ ਜਾਣ, ਰੈਗੁਲਾਈਜੇਸ਼ਨ ਐਕਟ 2016 ਲਾਗੂ ਕੀਤਾ ਜਾਵੇ, ਡੀ.ਏ ਦੀਆਂ ਕਿਸ਼ਤਾਂ `ਤੇ ਡੀ.ਏ ਦਾ ਰਹਿੰਦਾ ਬਕਾਇਆ ਤੁਰੰਤ ਦਿੱਤਾ ਜਾਵੇ।ਆਗੂਆਂ ਨੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੁਨੀਅਨ ਬਰਾਂਚ ਸੰਗਰੂਰ ਦੀ ਜ਼ਿਲਾ੍ਹ ਡੈਲੀਗੇਟ ਕਾਨਫਰੰਸ 13 ਜੂਨ ਨੂੰ ਧੂਰੀ ਵਿਖੇ ਕਰਨ ਦਾ ਐਲਾਨ ਕੀਤਾ।
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਹੰਸ ਰਾਜ ਦੀਦਾਰਗੜ, ਸ਼ਮਸ਼ੇਰ ਸਿੰਘ ਉਪੋਕੀ, ਮੰਗਤ ਰਾਮ, ਚਰਨਜੀਤ ਸਿੰਘ, ਰਾਜਿੰਦਰ ਪਾਲ ਸਿੰਘ ਦਿੜ੍ਹਬਾ, ਭਗਵਾਨ ਸਿੰਘ ਸੁਨਾਮ, ਇੰਦਰ ਸਿੰਘ ਧੂਰੀ, ਸੁਰਜੀਤ ਦਿਓਲ, ਨਿਰਮਲ ਸਿੰਘ ਚੀਮਾਂ, ਮੁਖਤਿਆਰ ਸਿੰਘ, ਜੋਗਿੰਦਰ ਸਿੰਘ, ਪ੍ਰੇਮ ਕੁਮਾਰ, ਬਹਾਦਰ ਪਾਲ ਹਾਕਮ ਸਿੰਘ ਸੂਲਰ ਘਾਟ, ਸਵਰਨ ਸਿੰਘ ਖਨੌਰੀ, ਪਾਲ ਸਿੰਘ ਅਹਿਮਦਗੜ੍ਹ, ਗੁਰਮੀਤ ਸਿੰਘ ਸੰਦੌੜ, ਸ਼ਮਸ਼ੇਰ ਸਿੰਘ ਭਵਾਨੀਗੜ੍ਹ, ਤੇਜ ਸਿੰਘ ਬਰਾੜ, ਅਤੇ ਭਰਭੂਰ ਸਿੰਘ ਸ਼ੇਰਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …