ਭੀਖੀ, 5 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਵਿਖੇ ਐਸ.ਐਸ ਗਰੁੱਪ ਆਫ ਮੈਡੀਕਲ ਕਾਲਜ ਭੀਖੀ ਅਤੇ ਵਣ ਮੰਡਲ ਵਿਸਥਾਰ ਬਠਿੰਡਾ ਦੀ ਟੀਮ ਅਤੇ ਮੁਸਲਿਮ ਭਾਈਚਾਰੇ ਦੇ ਮੋਲਵੀ ਸਹਿਬਾਨ ਵੱਲੋ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।ਕਾਲਜ ਵਿੱਚ ਜਾਮਣ, ਕਿੰਨੂ, ਅਮਰੂਦ, ਟਾਲੀ ਅਤੇ ਸੁਖਚੈਨ ਦੇ ਪੋਦੇ ਲਗਾਏ ਗਏ।ਮੁੱਖ ਮਹਿਮਾਨ ਵਜੋਂ ਸੰਸਥਾ ਦੇ ਚੇਅਰਮੈਨ ਡਾ. ਸੋਮ ਨਾਥ ਮਹਿਤਾ ਨੇ ਕਿਹਾ ਕਿ ਸਾਨੂੰ ਜਿਉਣ ਲਈ ਹਰ ਸਾਲ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੇ ਸਾਨੂੰ ਸਾਫ ਸੁਥਰੀ ਅਤੇ ਸ਼ੁੱਧ ਹਵਾ ਪ੍ਰਾਪਤ ਹੋ ਸਕੇ।ਜੇਕਰ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ ਤਾਂ ਕੁਦਰਤ ਵੀ ਤੁਹਾਨੂੰ ਪਿਆਰ ਕਰੇਗੀ।ਵਣ ਰੈੂਂਜ ਅਫਸਰ ਵਿਸਥਾਰ ਜੰਗੀਰ ਸਿੰਘ ਰਾਮਪੁਰਾ ਨੇ ਕਿਹਾ ਕਿ ਰੁੱਖ ਸਾਨੂੰ ਜਿਉਣਾ ਸਿਖਾਉਂਦੇ ਹਨ ਆਪ ਧੁੱਪਾਂ ਝੱਲ ਕੇ ਸਾਨੂੰ ਠੰਡੀ ਹਵਾ ਦਿੰਦੇ ਹਨ ਇਸ ਕਰਕੇ ਇੱਕ ਇਨਸਾਨ ਹਰ ਸਾਲ ਲਗਭਗ ਨੂੰ 100 ਪੌਦੇ ਲਗਾਉਣੇ ਜਰੂਰੀ ਹਨ।ਮੋਲਵੀ ਸਹਿਬਾਨ ਸ਼੍ਰੀ ਬੁਖਾਰੀ ਨੇ ਕਿਹਾ ਕਿ ਆਉਂਦੀ ਈਦ ਦੇ ਤਿਉਹਾਰ ਤੇ ਸਾਰੇ ਪੰਜਾਬ ਵੱਲੋਂ ਪੌਦੇ ਲਗਾਉਣੇ ਚਾਹੀਦੇ ਹਨ।
ਇਸ ਸਮੇਂ ਜਗਸੀਰ ਸਿੰਘ ਬਲਾਕ ਅਫਸਰ, ਸਫੀਕ ਅਹਿਮਦ ਬੁਖਾਰੀ ਵਾਤਾਵਰਣ ਪੇ੍ਰਮੀ, ਗੁਰਦੀਪ ਸਿੰਘ ਕਰੇਗਾ, ਨਾਨਕ ਸਿੰਘ ਅਤੇ ਬਲਬੀਰ ਸਿੰਘ ਕੁਦਰਤੀ ਖੇਤੀ ਮਾਹਰ, ਮੇਜਰ ਖਾਨ ਵਾਤਾਵਰਣ ਪੇ੍ਰਮੀ, ਡਾ. ਰਣਜੀਤ ਸਿੰਘ ਹੀਰੋਂ, ਰਾਜ ਕੁਮਾਰ ਐਮ.ਡੀ ਐਸ.ਐਸ ਗਰੁੱਪ ਆਫ ਕਾਲਜਜ਼, ਜਗਜੀਤ ਸਿੰਘ ਸਮਾਓਂ ਚੇਅਰਮੈਨ ਕੁਦਰਤੀ ਖੇਤੀ ਮਾਨਸਾ ਅਤੇ ਕਾਲਜ ਦੇ ਸਾਰੇ ਵਿਦਿਆਰਥੀ ਹਾਜ਼ਰ ਸਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …