ਜੰਡਿਆਲਾ, 10 ਜੂਨ (ਪੰਜਾਬ ਪੋਸਟ -ਹਰਿੰਦਰ ਪਾਲ ਸਿੰਘ) – ਸਰਸਵਤੀ ਵਿਦਿਅਕ ਗਰੁਪ ਨੇ ਸਰਸਵਤੀ ਕਾਲਜ ਜੰਡਿਆਲਾ ਗੁਰੂ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ।ਜਿਸ ਵਿੱਚ ਸਿਖਿਆ ਅਤੇ ਵਾਤਾਵਰਣ ਮੰਤਰੀ ਪੰਜਾਬ ਓ.ਪੀ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿੰਨਾਂ ਦਾ ਸ੍ਰੀਮਤੀ ਵਿਰਾਟ ਦੇਵਗਨ ਚੇਅਰਮੈਨ ਸਰਸਵਤੀ ਵਿਦਿਅਕ ਗਰੁੱਪ ਵਲੋਂ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਅਤੇ ਮਹਿਮਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਵਰਤਮਾਨ ਸਮੇਂ ਚਾਰ ਕਿਸਮ ਦੇ ਪ੍ਰਦੂਸ਼ਣ ਜਿਵੇਂ ਕਿ ਪ੍ਰਦੂਸ਼ਣ, ਜਲ, ਰੌਲਾ ਅਤੇ ਪਲਾਸਟਿਕ ਪ੍ਰਦੂਸ਼ਣ ਸਾਡੇ ਜੀਵਨ ਲਈ ਖਤਰੇ ਵਜੋਂ ਉਭਰ ਰਹੇ ਹਨ।ਅਸੀਂ ਆਪਣੇ ਆਪ ਬਾਰੇ ਨਹੀਂ ਸੋਚ ਰਹੇ ਕਿ ਕਿਵੇਂ ਸਾਡੀ ਅਗਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ ਅਸੀ ਆਪਣੇ ਨਿੱਜੀ ਹਿੱਤਾਂ ਲਈ ਦਰੱਖਤਾਂ ਨੂੰ ਕੱਟ ਰਹੇ ਹਾਂ, ਫੈਕਟਰੀਆਂ ਵਲੋਂ ਪ੍ਰਦੂਸ਼ਣ ਵਾਲਾ ਪਾਣੀ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ।ਅਸੀਂ ਜਾਣਦੇ ਹਾਂ ਕਿ ਪਲਾਸਟਿਕ ਦੀ ਵਰਤੋਂ ਸਾਡੀ ਜ਼ਿੰਦਗੀ ਲਈ ਬਹੁਤ ਖਤਰਨਾਕ ਹੈ, ਫਿਰ ਵੀ ਬਿਨਾਂ ਕਿਸੇ ਝਿਜਕ ਪਲਾਸਟਿਕ ਦੀ ਵਰਤੋਂ ਕੀਤੀ ਜਾ ਰਹੀ ਹੈ।ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਰਕ ਵਿਚ ਧੱਕ ਰਹੇ ਹਾਂ।
ਮੰਤਰੀ ਓ.ਪੀ ਸੋਨੀ ਨੇ ਵੀ ਕਾਲਜ ਦੇ `ਚ ਪੌਦੇ ਲਾਏ।ਸਰਸਵਤੀ ਕਾਲਜ ਦੇ ਵਿਦਿਆਰਥੀਆਂ ਨੇ ਵਾਤਾਵਰਨ ਅਤੇ ਧਰਤੀ ਨੂੰ ਬਚਾਉਣ ਲਈ ਪ੍ਰੋਗਰਾਮ ਪੇਸ਼ ਕੀਤੇ ਅਤੇ ਮੰਤਰੀ ਸੋਨੀ ਨੇ ਉਨਾਂ ਦੀ ਸ਼ਲਾਘਾ ਕੀਤੀ।ਇਸ ਸਮੇਂ ਵਾਤਾਵਰਨ ਵਿਗਿਆਨ ਵਿਭਾਗ ਦੇ ਮੁਖੀ ਜੀ.ਐਨ.ਡੀ.ਯੂ ਡਾ. ਮਨਪ੍ਰੀਤ ਸਿੰਘ ਭੱਟੀ, ਡੀ.ਓ ਸੁਨੀਤਾ ਕਿਰਨ, ਡਿਪਟੀ ਡੀ.ਈ.ਈ ਰੇਖਾ ਮਹਾਜਨ, ਵਿਕਾਸ ਸੋਨੀ, ਪ੍ਰੋ. ਡੀ.ਐਸ ਸੋਗੀ ਜੀ.ਐਨ.ਡੀ.ਯੂ, ਐਕਟਰ ਅਤੇ ਐਂਕਰ ਅਰਵਿੰਦਰ ਸਿੰਘ ਭੱਟੀ, ਪ੍ਰਿੰਸੀਪਲ ਡਾ. ਅਮਰਨਾਥ, ਕਮਲ ਦੇਵਗਨ ਆਦਿ ਵੀ ਮੌਜੂਦ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …