Thursday, May 2, 2024

ਦੀਪ ਦਵਿੰਦਰ ਦੀ ਕਹਾਣੀ `ਤੇ ਕੇਵਲ ਧਾਲੀਵਾਲ ਵਲੋਂ ਨਿਰਦੇਸ਼ਤ ਪੰਜਾਬੀ ਨਾਟਕ ‘ਰੁੱਤ ਫਿਰੀ ਵਣ ਕੰਬਿਆ’ ਮੰਚਿਤ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ ਵੱਲੋਂ ਸ਼ੋ੍ਰਮਣੀ PPN0407201818ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 30 ਜੂਨ ਤੋਂ 4 ਜੁਲਾਈ ਤੱਕ ਚੱਲੇ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਚੌਥੇ ਦਿਨ 3 ਨਾਟਕਾਂ ਦਾ ਮੰਚਣ ਕੀਤਾ ਗਿਆ।ਪਹਿਲਾ ਨਾਟਕ ਦੀਪ ਦਵਿੰਦਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਰੁੱਤ ਫਿਰੀ ਵਣ ਕੰਬਿਆ’ ਪੇਸ਼ ਕੀਤਾ ਗਿਆ।ਦੂਸਰਾ ਨਾਟਕ ਸ਼ਾਇਰ ਦੇਵ ਦਰਦ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਵੰਡਾ-ਵੰਡਾ-ਵੰਡਾ’ ਪੇਸ਼ ਕੀਤਾ ਗਿਆ।ਤੀਸਰਾ ਨਾਟਕ ਪਾਰਥੋ ਬੈਨਰਜੀ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਬਾਡੀ ਮੂਵਮੈਂਟ ਤੇ ਅਧਾਰਿਤ ਨਾਟਕ ‘ਸੁਰਖੀਆਂ’ ਪੇਸ਼ ਕੀਤਾ ਗਿਆ।
ਇਹ ਨਾਟਕ ‘ਕਹਾਣੀ ਦਾ ਰੰਗਮੰਚ’ ਵਿਧਾ ਰਾਹੀਂ ਪੇਸ਼ ਕੀਤੀ ਗਈ।1947 ਦੇ ਉਜਾੜੇ ਵਿੱਚ ਉਜੜੀ ਇਕ ਗੂੰਗੀ, ਔਰਤ ਦੇ ਦਰਦ ਦੀ ਕਹਾਣੀ ਹੈ, ਇਸ ਗੂਗੀ ਔਰਤ ਦੀ ਦਰਦ, ਹਜ਼ਾਰਾਂ, ਮਾਸੂਮ ਔਰਤਾਂ ਦੀ ਹੋਣੀ ਸਾਡੇ ਸਾਹਮਣੇ ਪੇਸ਼ ਕਰਦਾ ਹੈ, ਇਹ ਕਹਾਣੀ ਔਰਤ ਰਾਹੀਂ ਖਾਮੋਸ਼ ਇਤਿਹਾਸ ਨੂੰ ਪੇਸ਼ ਕਰਦੀ ਹੈ। ਜਦੋਂ ਧਰਮਾਂ ਦਾ ਜਨੂੰਨ ਸਿਰ ਚੜ ਬੋਲਦਾ ਹੈ, ਤਾਂ ਉਸ ਵੇਲੇ ਸਭ ਤੋਂ ਵੱਧ ਉਸ ਦਾ ਸ਼ਿਕਾਰ ਔਰਤਾਂ ਹੀ ਹੁੰਦੀਆਂ ਨੇ।ਦੀਪ ਦਵਿੰਦਰ ਦੀ ਇਸ ਕਹਾਣੀ ਰਾਹੀਂ 70 ਸਾਲ ਪਹਿਲਾਂ ਉਜਾੜੇ ਤੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਹੈ।ਇਸ ਕਹਾਣੀ ਦੇ ਦਰਦ ਨੂੰ ਹੋਰ ਵੀ ਭਰਵੇਂ ਰੂਪ ਵਿੱਚ ਪੇਸ਼ ਕਰਨ ਲਈ ਪ੍ਰਸਿੱਧ ਸ਼ਾਇਰ ਦੇਵ ਦਰਦ ਦੀ ਕਵਿਤਾ ‘ਵੰਡਾ- ਵੰਡਾ- ਵੰਡਾ’ ਨੂੰ ਇਸ ਵਿੱਚ ਸ਼ਾਮਿਲ ਕੀਤਾ ਹੈ।ਨਾਟਕ ਦੇ ਕਲਾਕਾਰ ਸੁਖਵਿੰਦਰ ਵਿਰਕ, ਸੁਖਵਿੰਦਰ ਕੌਰ ਸਿੱਧੂ, ਜਤਿੰਦਰ ਸੋਨੂੰ, ਦਲਬੀਰ ਸਿੰਘ, ਪ੍ਰਮਿੰਦਰ ਸਿੰਘ, ਸਾਰਥਕ ਹਾਂਡਾ, ਲਵਲੀਨ ਕੌਰ, ਸੁਦੇਸ਼ ਵਿੰਕਲ, ਜਸਵੰਤ ਸਿੰਘ ਸਨ।

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply